ਚੰਗਾ ਕੰਮ \ ਇੰਦਰਜੀਤ ਕਮਲ - Inderjeet Kamal

Latest

Monday, 8 January 2018

ਚੰਗਾ ਕੰਮ \ ਇੰਦਰਜੀਤ ਕਮਲ

ਚੰਗਾ ਕੰਮ \ ਇੰਦਰਜੀਤ ਕਮਲ 
ਮੇਰੇ ਇੱਕ ਬਜ਼ੁਰਗ ਸਾਥੀ ਨੂੰ ਤਿੰਨ ਦਹਾਕਿਆਂ ਤੋਂ ਵੱਧ ਵਕਤ ਹੋ ਗਿਆ ਹੈ ਕੇਂਦਰ ਸਰਕਾਰ ਦੇ ਇੱਕ ਮਹਿਕਮੇ ਦੀ ਅਫਸਰੀ ਤੋਂ ਸੇਵਾ ਮੁਕਤ ਹੋਇਆਂ ! ਕਈ ਵਰ੍ਹੇ ਪਹਿਲਾਂ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ! ਅਸੀਂ ਦੋਵਾਂ ਸਾਥੀਆਂ ਨੇ ਪਿਛਲੇ ਕਈ ਵਰ੍ਹਿਆਂ ਵਿੱਚ ਜਿਲ੍ਹੇ ਦੇ ਹਰ ਇੱਕ ਸਕੂਲ ਵਿੱਚ ਸਰਕਾਰ ਵੱਲੋਂ ਵਿਗਿਆਨਕ ਚੇਤਨਾ ਦੇ ਫੈਲਾਅ ਲਈ ਪ੍ਰੋਗਰਾਮ ਕੀਤੇ ਹਨ | ਅੱਜ ਕੱਲ੍ਹ ਉਹ ਮੰਜੇ 'ਤੇ ਹੀ ਹਨ | ਜਦੋਂ ਮੈਂ ਨੱਬੇ ਵਰ੍ਹਿਆਂ ਨੂੰ ਢੁੱਕੇ ਆਪਣੇ ਬਜ਼ੁਰਗ ਸਾਥੀ ਦਾ ਪਤਾ ਲੈਣ ਗਿਆ ਤਾਂ ਉਹ ਮੈਨੂੰ ਕਹਿੰਦੇ ," ਮੈਂ ਚਾਹੁੰਦਾ ਹਾਂ ਕਿ ਹੁਣ ਜਾਂਦਾ ਜਾਂਦਾ ਕੋਈ ਹੋਰ ਚੰਗਾ ਜਿਹਾ ਕੰਮ ਕਰਕੇ ਜਾਵਾਂ |"#KamalDiKalam
ਮੈਂ ਕਿਹਾ ," ਇਹ ਵੀ ਇੱਕ ਚੰਗਾ ਕੰਮ ਹੈ ਕਿ ਤੁਸੀਂ ਆਪਣਾ ਸਰੀਰ ਦਾਨ ਕੀਤਾ ਹੋਇਆ ਹੈ |"
ਕਹਿੰਦੇ ਉਹ ਤਾਂ ਠੀਕ ਹੈ ," ਪਰ ਕਾਨੂੰਨ ਮੁਤਾਬਕ ਵਾਰਸਾਂ ਦੀ ਆਗਿਆ ਤੋਂ ਬਿਨ੍ਹਾਂ ਕੋਈ ਸਰੀਰ ਨਹੀਂ ਲੈਕੇ ਜਾ ਸਕਦਾ | ਪਤਾ ਨਹੀਂ ਬੱਚੇ ਨਾ ਮੰਨਣ |"
ਮੈਂ ਕਿਹਾ ," ਫਿਰ ਇੱਕ ਕੰਮ ਮੇਰੇ ਦਿਮਾਗ 'ਚ ਹੈਗਾ ਏ ,ਇੱਕ ਗਰੀਬ ਪਰਿਵਾਰ ਦਾ ਕਈ ਸਾਲਾਂ ਤੱਕ ਭਲਾ ਹੁੰਦਾ ਰਹਿ ਸਕਦਾ ਏ, ਤੁਹਾਡੇ ਕਾਰਣ |"
ਕਹਿੰਦੇ ," ਤਾਂ ਹੀ ਤੇਰੀ ਸਲਾਹ ਮੰਗੀ ਏ |"
ਮੈਂ ਕਿਹਾ ," ਅਦਾਲਤ 'ਚ ਜਾਕੇ ਕਿਸੇ ਗਰੀਬ ਜਿਹੀ ਜ਼ਰੂਰਤਮੰਦ ਵਿਧਵਾ ਨਾਲ ਵਿਆਹ ਕਰਵਾ ਲਓ !"
ਹੱਸਦੇ ਹੋਏ ਕਹਿੰਦੇ ," ਕਿਓਂ ਮੇਰਾ ਬੁਢਾਪਾ ਖਰਾਬ ਕਰਨ ਦੀ ਸਕੀਮ ਬਣਾ ਰਿਹਾ ਏਂ !"
ਮੈਂ ਕਿਹਾ ," ਤੁਹਾਡਾ ਬੁਢਾਪਾ ਖਰਾਬ ਨਹੀਂ ਹੋਣਾ, ਸਗੋਂ ਇੱਕ ਪੂਰਾ ਪਰਿਵਾਰ ਪਲ
 ਚੰਗਾ ਕੰਮ \ ਇੰਦਰਜੀਤ ਕਮਲ  ਸਕਦਾ ਹੈ ! "

ਕਹਿੰਦੇ ," ਕੀ ਮਤਲਬ ?"
ਮੈਂ ਕਿਹਾ ," ਤੁਹਾਡੀ ਪੈਨਸ਼ਨ ਤੀਹ ਕੁ ਹਜ਼ਾਰ ਤਾਂ ਹੋਏਗੀ , ਜਿਹਦੀ ਅੱਧੀ ਤੁਹਾਡੀ ਕਾਨੂੰਨੀ ਵਿਧਵਾ ਨੂੰ ਮਿਲਦੀ ਰਹੂਗੀ ਤੇ ਉਹਦੇ ਬੱਚੇ ਸੌਖੇ ਪਲ ਜਾਣਗੇ ਤੇ ਤੁਹਾਡੇ ਵਾਰਸਾਂ ਦਾ ਵੀ ਕੋਈ ਨੁਕਸਾਨ ਨਾ ਹੋਊ !"
ਸਾਰੇ ਕਾਫੀ ਦੇਰ ਹੱਸਦੇ ਰਹੇ !

No comments:

Post a Comment