ਦੰਦਾਸਾ ਅਖਰੋਟ ਦੇ ਰੁੱਖ ਦੀ ਛਿੱਲ ਨੂੰ ਆਖਦੇ ਹਨ , ਜਿਹਦੇ ਨਾਲ ਦੰਦ ਸਾਫ਼ ਕਰਨ ਦਾ ਰਿਵਾਜ ਸੀ ! ਥੋੜਾ ਕੜੱਤਣ ਦੇ ਸਵਾਦ ਵਾਲਾ ਦੰਦਾਸਾ ਵਧੀਆ ਮੰਨਿਆਂ ਜਾਂਦਾ ਸੀ , ਜਿਸ ਕਾਰਨ ਕਈ ਦੁਕਾਨਦਾਰ ਆਪਣੇ ਦੰਦਾਸੇ ਨੂੰ ਵਧੀਆ ਸਾਬਤ ਕਰਨ ਲਈ ਲਾਲ ਮਿਰਚਾਂ ਵਾਲੇ ਡੱਬੇ ਵਿੱਚ ਰੱਖਦੇ ਸਨ ! ਇਹਨੂੰ ਰਾਂਗਲੀ ਦਾਤਣ ਵੀ ਕਹਿੰਦੇ ਹਨ #KamalDiKalam
ਦੰਦਾਸੇ ਨਾਲ ਦੰਦ ਸਾਫ਼ ਕਰਨ ਵੇਲੇ ਦੰਦਾਸੇ ਦਾ ਰੰਗ ਬੁੱਲ੍ਹਾਂ ਉੱਪਰ ਚੜ੍ਹ ਜਾਂਦਾ ਸੀ , ਜਿਸ ਕਾਰਨ ਬੁੱਲ੍ਹਾਂ ਦਾ ਰੰਗ ਗੂੜਾ ਹੋ ਜਾਣ ਕਾਰਨ ਦੰਦ ਹੋਰ ਵੀ ਜ਼ਿਆਦਾ ਚਿੱਟੇ ਨਜ਼ਰ ਆਉਂਦੇ ਸਨ ! ਬੁੱਲ੍ਹਾਂ ਉੱਪਰ ਚੜ੍ਹਿਆ ਇਸ ਰੰਗ ਕਈ ਦਿਨਾਂ ਤੱਕ ਕਾਇਮ ਰਹਿੰਦਾ ਸੀ !

No comments:
Post a Comment