ਢੋਡਾ ਇੱਕ ਮਿਠਾਈ ਹੈ ਜੋ ਕਣਕ ਤੋਂ ਤਿਆਰ ਹੁੰਦੀ ਹੈ । ਕਣਕ ਨੂੰ ਭਿਉਂਕੇ ਰੱਖਣ ਤੋਂ ਬਾਅਦ ਚੰਗੀ ਤਰ੍ਹਾਂ ਫੁੱਲ ਜਾਣ 'ਤੇ ਉਹਨੂੰ ਦਲੀਆ ਜਿਹਾ ਬਣਾ ਕੇ ਸੁਕਾ ਲਿਆ ਜਾਂਦਾ ਹੈ , ਜਿਹਨੂੰ ਅੰਗੂਰੀ ਕਹਿੰਦੇ ਹਨ । ਅੰਗੂਰੀ ਬਣੀ ਬਣਾਈ ਵੀ ਮਿਲ ਜਾਂਦੀ ਹੈ , ਜਿਹਨੂੰ ਦੁੱਧ ਵਿੱਚ ਪਾਕੇ ਖੋਇਆ ਮਾਰਿਆ ਜਾਂਦਾ ਹੈ ਅਤੇ ਅਖਰੋਟ ,ਬਦਾਮ, ਕਾਜੂ ਵਰਗੇ ਸੁੱਕੇ ਮੇਵੇ ਪਾਕੇ ਬਰਫੀ ਵਾਂਗੂੰ ਜਮਾਇਆ ਜਾਂਦਾ ਹੈ ।
ਕਈ ਇਲਾਕਿਆਂ ਵਿੱਚ ਮੱਕੀ ਦੀ ਜਾਂ ਚੌਲਾਂ ਦੀ ਰੋਟੀ ਨੂੰ ਵੀ ਢੋਡਾ ਕਹਿੰਦੇ ਹਨ !
No comments:
Post a Comment