ਕਾਫੀ ਪੁਰਾਣੀ ਗੱਲ ਹੈ , ਅਸੀਂ ਕਿਸੇ ਸ਼ਹਿਰ ਕਿਸੇ ਦੇ ਘਰ ਜਾਣਾ ਸੀ , ਪਰ ਸਾਨੂੰ ਉਹਨਾਂ ਦੇ ਪਤੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ | ਇੱਕ ਥਾਂ ਅਸੀਂ ਕਾਰ ਰੋਕੀ ਅਤੇ ਉੱਥੇ ਖੜ੍ਹੇ ਇੱਕ ਮੁੰਡੇ ਨੂੰ ਰਸਤਾ ਪੁੱਛਿਆ , ਉਹ ਕਹਿੰਦਾ ,' ਕਾਰ 'ਚ ਸੀਟ ਖਾਲੀ ਹੈ ਤਾਂ ਮੈਂ ਤੁਹਾਡੇ ਨਾਲ ਹੀ ਚਲਦਾ ਹਾਂ !" #KamalDiKalam
ਅਸੀਂ ਉਹਨੂੰ ਕਾਰ ਵਿੱਚ ਬੈਠਾ ਲਿਆ ਅਤੇ ਚੱਲ ਪਏ \ ਤਿੰਨ ਕੁ ਕਿੱਲੋਮੀਟਰ ਜਾਕੇ ਉਹਨੇ ਕਾਰ ਰੁਕਵਾਈ ਅਤੇ ਉੱਤਰਕੇ ਕਹਿੰਦਾ ," ਜਿੱਥੇ ਤੁਸੀਂ ਮੈਨੂੰ ਰਸਤਾ ਪੁੱਛਿਆ ਸੀ , ਉਹਦੇ ਤੋਂ ਪਿਛਲੀ ਗਲੀ 'ਚ ਦੂਜਾ ਘਰ ਹੈ !" ਅਤੇ ਭੱਜ ਗਿਆ !
😊
😍
🤔
🙄
ਇੰਦਰਜੀਤ ਕਮਲ
No comments:
Post a Comment