ਵਕੀਲ ਕਰਨ ਦੀ ਕੀ ਲੋੜ ਸੀ - Inderjeet Kamal

Latest

Thursday, 14 December 2017

ਵਕੀਲ ਕਰਨ ਦੀ ਕੀ ਲੋੜ ਸੀ

ਇੱਕ ਵਾਰ ਸਾਡੇ ਗਵਾਂਢੀਆਂ ਦੀ ਲੜਾਈ ਹੋ ਗਈ ਤੇ ਉਹਨਾਂ ਦੇ ਪਿਓ ਨੂੰ ਸੱਟ ਲੱਗ ਗਈ ਜਿਸ ਕਾਰਣ ਹਸਪਤਾਲ ਦਾਖਲ ਕਰਵਾਉਣਾ ਪਿਆ l ਪੁਲਿਸ ਨੇ ਕੇਸ ਦਰਜ਼ ਕਰ ਲਿਆ l ਦੂਜਾ ਧੜਾ ਮੇਰੇ ਕੋਲ ਆਇਆ ਤੇ ਰਾਜ਼ੀਨਾਵਾਂ ਕਰਵਾਉਣ ਦੀ ਗੱਲ ਕੀਤੀ l ਮੈਂ ਫੱਟੜ ਬੰਦੇ ਦੇ ਮੁੰਡੇ ਕੋਲ ਜਾਕੇ ਰਾਜ਼ੀਨਾਵੇਂ ਦੀ ਗੱਲ ਛੇੜੀ ਤਾਂ ਉਹ ਅੱਗੋ ਝੱਟ ਕਹਿੰਦਾ ," ਨਹੀਂ ਭਾਜੀ ,ਹੁਣ ਨਹੀਂ ਹੁੰਦਾ ਰਾਜ਼ੀਨਾਵਾਂ ,ਮੇਰੀ ਮਾਂ ਨੇ ਤਾਂ ਵਕੀਲ ਕਰ ਲਿਆ ਏ !" #KamalDiKalam
ਮੇਰੇ ਮੂੰਹੋਂ ਨਿਕਲ ਗਿਆ ,"ਇੰਨੀ ਛੇਤੀ ਵਕੀਲ ਕਰਨ ਦੀ ਕੀ ਲੋੜ ਸੀ ਤੇਰੇ ਬਾਪੂ ਨੇ ਥੋੜੇ ਦਿਨਾਂ ਚ ਹੀ ਠੀਕ ਹੋ ਜਾਣਾ ਏਂ l .. ਇੰਦਰਜੀਤ ਕਮਲ

No comments:

Post a Comment