ਬਦਮਾਸ਼ ਕੌਣ ? ਇੰਦਰਜੀਤ ਕਮਲ
ਕੱਲ੍ਹ ਰਾਤੀਂ ਮੁਹੱਲੇ 'ਚ ਵੜਦਿਆਂ ਹੀ ਬਿੱਟੂ ਨੇ ਰੋਕ ਲਿਆ | ਤਲੀ 'ਤੇ ਜ਼ਰਦਾ ਮਲਦਾ ਹੋਇਆ ਕਹਿੰਦਾ ," ਭਾਅ ਜੀ, ਲੋਕ ਮੈਨੂੰ ਬਦਮਾਸ਼ ਕਹਿੰਦੇ ਨੇ | ਮੈਂ ਤਾਂ ਬੱਸ ਸ਼ਰਾਬ ਪੀਕੇ ਯਾਰਾਂ ਦੋਸਤਾਂ ਨਾਲ ਲੜਦਾ ਹੀ ਹਾਂ , ਕਿਸੇ ਦੀ ਧੀ ਭੈਣ ਨੂੰ ਬੁਰੀ ਨਜਰ ਨਾਲ ਵੀ ਨਹੀਂ ਵੇਖਦਾ | ਉਂਝ ਵੀ ਕੋਈ ਬਾਹਰ ਦਾ ਬੰਦਾ ਮੇਰੇ ਹੁੰਦਿਆਂ ਗਲੀ ਮੁਹੱਲੇ 'ਚ ਚੂੰ ਤੱਕ ਨਹੀਂ ਕਰਦਾ | " #KamalDiKalam
ਜ਼ਰਦਾ ਬੁੱਲ੍ਹਾਂ 'ਚ ਲਗਾਕੇ ਕਹਿੰਦਾ ," ਦੱਸੋ ਬਦਮਾਸ਼ ਮੈਂ ਹਾਂ ਕਿ ਉਹ ਜਿਹਦੇ ਪੈਰਾਂ ਨੂੰ ਅੱਧਾ ਮੁਹੱਲਾ ਮੱਥਾ ਟੇਕਦਾ ਸੀ ਤੇ ਉਹਨੇ ਮੰਦਿਰ ਮੱਥਾ ਟੇਕਣ ਆਈ ਬਾਲੜੀ ਨਾਲ ਛੇੜਖਾਨੀ ਕੀਤੀ ?"
ਮੈਂ ਉਹਨੂੰ ਥਾਪੜਾ ਦੇਕੇ," ਤੂੰ ਠੀਕ ਏਂ |" ਕਹਿਕੇ ਅੱਗੇ ਚੱਲ ਪਿਆ !

No comments:
Post a Comment