ਚਾਰ ਵਰ੍ਹੇ ਪਹਿਲਾਂ ਅਮਰਜੀਤ ਦਬੜੀਖਾਨਾ ਦੀ ਇੱਕ ਰਚਨਾ ...ਥਾਂ ਥਾਂ ਫਿਰਦੇ ਵੱਗ ਸਾਧਾਂ ਦੇ ...
ਸਾਂਝੀ ਕੀਤੀ ਸੀ.....
ਆਹ ਬਾਬਾ ਜੀ ਦਾਦੂ ਵਾਲੇ, ਗੰਨਮੈਨ ਨੇ ਰਖਦੇ ਬਾਹਲੇ।
ਇਹ ਨੇ ਚੰਦ ਪੁਰਾਣੇ ਵਾਲੇ, ਲੱਡੂ ਅਤੇ ਮਖਾਣੇ ਵਾਲੇ।
ਇਹ ਨੇ ਸੰਤ ਕਲੇਰਾਂ ਵਾਲੇ, ਉਧਰ ਸੰਤ ਝਨੇਰਾਂ ਵਾਲੇ।
ਆਹ ਬਾਬਾ ਜੀ ਬੋਰੇ ਵਾਲੇ, ਲੁਕ ਕੇ ਰਹਿੰਦੇ ਭੋਰੇ ਵਾਲੇ।
ਇਹ ਬਾਬਾ ਜੀ ਮੌੜਾਂ ਵਾਲੇ, ਉਹ ਸੰਤ ਨੇ ਜੌੜਾਂ ਵਾਲੇ,
ਔਹ ਨੇ ਸੰਤ ਜਵੱਦੀ ਵਾਲੇ ਔਹ ਨੇ ਸੰਤ ਘਵੱਦੀ ਵਾਲੇ।
ਔਹ ਨਾਨਕਸਰੀਏ ਵਜਦੇ ਨੇ, ਉਹ ਅਬਰਸਰੀਏ ਲਗਦੇ ਨੇ,
ਇਕ ਸੰਤ ਨੇ ਜੌਹਲਾਂ ਵਾਲੇ, ਦੂਜੇ ਸੰਤ ਨੇ ਧੌਲਾਂ ਵਾਲੇ।
ਉਹ ਆ ਗਏ ਮੋਗੇ ਵਾਲੇ, ਨੇੜੇ ਹੀ ਨੇ ਜੋਗੇ ਵਾਲੇ।
ਇਹ ਬਾਬੇ ਨੇ ਝੋਹੜਾਂ ਵਾਲੇ , ਉਧਰ ਬੈਠੇ ਬੋਹੜਾਂ ਵਾਲੇ।
ਇਛਿਆਧਾਰੀ, ਦੂਧਾਧਾਰੀ ,ਤੀਰਾਂ ਵਾਲੇ,ਪੀਰਾਂ ਵਾਲੇ,
ਆਹ ਬਾਬਾ ਬਨਖੰਡੀ ਏ ਜੀ, ਉਹ ਬਾਬਾ ਚੌਖੰਡੀ ਏ ਜੀ।
ਮੱਖਣੀ ਵਾਲੇ , ਯੱਖਣੀ ਵਾਲੇ, ਸਿਆੜਾਂ ਤੇ ਮਨਵਾੜਾਂ ਵਾਲੇ।
ਚਾਹ ਵਾਲੇ ਤੇ ਛਾਹ ਵਾਲੇ ਨੇ,
ਆਹ ਬਾਬਾ ਜੀ ਕੰਬਲੀ ਵਾਲੇ, ਔਹ ਬਾਬਾ ਜੀ ਸੰਗਲੀ ਵਾਲੇ।
ਆਹ ਸੰਤ ਨੇ ਊਨੇ ਵਾਲੇ, ਔਹ ਬਾਬਾ ਜੀ ਚੂਨੇ ਵਾਲੇ।
ਜੰਡਾਂ ਵਾਲੇ, ਫੰਡਾਂ ਵਾਲੇ, ਪਰੀਆਂ ਵਾਲੇ ਜਰੀਆਂ ਵਾਲੇ,
ਆ ਗਏ ਸੰਤ ਖੜਾਵਾਂ ਵਾਲੇ, ਉਹ ਨੇ ਸੰਤ ਸਰਾਵਾਂ ਵਾਲੇ,
ਆ ਗਏ ਆਹ ਮਨਾਵਾਂ ਵਾਲੇ।ਧੂਣੀਆਂ ਵਾਲੇ, ਖੂਹਣੀਆਂ ਵਾਲੇ,
ਜੰਤਰਾਂ ਵਾਲੇ, ਮੰਤਰਾਂ ਵਾਲੇ, ਲਾਲਾਂ ਵਾਲੇ, ਜਾਲਾਂ ਵਾਲੇ,
ਆਹ ਨੇ ਸੰਤ ਧਿਆਨੂੰ ਪੁਰੀਏ, ਉਧਰ ਆ ਗਏ ਮਾਨੂੰਪੁਰੀਏ।
ਮੋਤੀਆਂ ਵਾਲੇ, ਜੋਤੀਆਂ ਵਾਲੇ, ਘਾਗੋ ਅਤੇ ਸ਼ਿਕਾਗੋ ਵਾਲੇ।
ਆਹ ਸੰਤ ਨੇ ਲੋਪੋ ਵਾਲੇ, ਨਾਲ ਇਹਨਾਂ ਦੇ ਬਧਨੀ ਵਾਲੇ,
ਔਹ ਸੰਤ ਨੇ ਮਧਨੀ ਵਾਲੇ।ਸੰਤ ਸੁਣੇ ਸਨ ਰਾੜੇ ਵਾਲੇ, ਉਹ ਆ ਗਏ ਰਤਵਾੜੇ ਵਾਲੇ।
ਤੱਪੜੀ ਵਾਲੇ, ਛੱਪੜੀ ਵਾਲੇ, ਰਾੜਾਂ ਅਤੇ ਪਹਾੜਾਂ ਵਾਲੇ। ਰੋਡੇ ਵਾਲੇ,
ਕੋਡੇ ਵਾਲੇ, ਉਹ ਸੰਤ ਹਨ ਹਰਖੋਪੁਰੀਏ, ਆਹ ਸੰਤ ਨੇ ਸਰਖੋਪੁਰੀਏ,
ਚੱਕੀ ਵਾਲੇ, ਢਕੀ ਵਾਲੇ, ਮਿਆਣੀ ਤੇ ਕਲਿਆਣੀ ਵਾਲੇ,
ਆਹ ਸੰਤ ਨੇ ਮਾਣਕਪੁਰੀਏ, ਔਹ ਸੰਤ ਨੇ ਧਾਣਕਪੁਰੀਏ।
ਇਹ ਬਾਬੇ ਢੱਢਰੀਆਂ ਵਾਲੇ, ਨਾਲ ਹੀ ਹਨ ਗੱਡਰੀਆਂ ਵਾਲੇ।
ਇਹ ਨੇ ਸੰਤ ਸਹੇੜੀ ਵਾਲੇ, ਉਹ ਆ ਗਏ ਨੇ ਖੇੜੀ ਵਾਲੇ।
ਆਹ ਬਾਬੇ ਬੱਲਾਂ ਵਾਲੇ, ਔਹ ਫਿਰਦੇ ਟੱਲਾਂ ਵਾਲੇ,
ਆਹ ਬਾਬਾ ਜੀ ਸਿਧੀ ਵਾਲੇ, ਉਹ ਬਾਬਾ ਜੀ ਟਿੱਬੀ ਵਾਲੇ।
ਆਹ ਸੰਤ ਸਲਵਾਣੇ ਵਾਲੇ, ਉਹ ਸੰਤ ਹਦਵਾਣੇ ਵਾਲੇ।
ਐਨੇ ਸੰਤ ਨੇ ਗਿਣੇ ਨਹੀਂ ਜਾਂਦੇ, ਇਹ ਡੂੰਘੇ ਖੂਹ ਮਿਣੇ ਨਹੀਂ ਜਾਂਦੇ।
ਭੋਲੇ ਲੋਕਾਂ ਨੂੰ ਭਰਮਾ ਕੇ, ਡਾਲਰਾਂ ਉਤੇ ਨਿਗਾਹ ਟਿਕਾ ਕੇ,
ਵਿਚ ਵਿਦੇਸ਼ੀਂ ਲਾਉਂਦੇ ਗੇੜੇ, ਮੇਮਾਂ ਰਹਿੰਦੀਆਂ ਨੇੜੇ ਨੇੜੇ।
ਖੂਬ ਦੁਕਾਨਾਂ ਚਲ ਰਹੀਆਂ ਨੇ ਹੋਰ ਦਿਨੋ ਦਿਲ ਫਲ ਰਹੀਆਂ ਨੇ।
ਆਓ ਆਪਣੀ ਕਿਰਤ ਸੰਭਾਲੋ ਇਹਨਾਂ ਬਲਾਵਾਂ ਤਾਈਂ ਟਾਲੋ।
ਤੁਹਾਡੇ ਦੁੱਖ ਦਲਿੱਦਰ ਸਾਰੇ ਆਪਣੇ ਆਪ ਹੀ ਦੂਰ ਹੋਣਗੇ,
ਜਦੋਂ ਇਹ ਲੁੱਟਣ ਵਾਲੇ ਸਾਰੇ ਟੋਲੇ ਚਕਨਾਚੂਰ ਹੋਣਗੇ..।
*****************************************
ਉਸ ਵੇਲੇ ਕੁਝ ਮਿਤੱਰਾਂ ਦੀਆਂ ਦਿਲਚਸਪ ਟਿੱਪਣੀਆਂ .......
ਇੱਕ ਰਹਿ ਗਿਆ ਗੜ੍ਹਿਆਂ ਵਾਲਾ, ਦੂਜਾ ਛੁੱਟ ਗਿਆ ਕੜਿਆਂ ਵਾਲਾ।
ਇੱਕ ਸਾਧ ਭਨਿਆਰੇ ਵਾਲਾ ,ਦੂਜਾ ਸਾਧ ਚੁਬਾਰੇ ਵਾਲਾ ।
ਅਜੇ ਰਹਿ ਗਿਆ ਭੇਵੇ ਵਾਲਾ, ਦੂਜਾ ਰਹਿ ਗਿਆ ਮੇਵੇ ਵਾਲਾ।
ਤਾਰੇ ਗਿਣਨੇ ਸੌਖੇ ਹੋਏ , ਤੇ ਬਾਬੇ ਗਿਣਨੇ ਔਖੇ ਹੋਏ।
ੲਿਹ ਬਾਬਾ ਜੀ ਸਿਗਟਾਂ ਵਾਲੇ ਅੋਹ ਬਾਬਾ ਜੀ ਬੀੜੀਅਾਂ ਵਾਲੇ
...........ੲਿਹ ਬਾਬਾ ਜੀ ਮੰਜੀ ਵਾਲੇ ੳੁਹ ਬਾਬਾ ਜੀ ਪੀੜੀਅਾਂ ਵਾਲੇ
********
ਇੱਕ ਨੇ ਰਾਧਾ ਸਵਾਮੀ ਵਾਲੇ
ਦੂਜੇ ਭੀੜੀ ਪਜਾਮੀ ਵਾਲੇ
ਭੇਡਾਂ ਮੁੰਨੋ ਵਾਲ ਨੀ ਮੁੱਕਣੇ , ਬੰਦਾ ਮੁੱਕ ਜੂ ਸਾਲ ਨੀ ਮੁੱਕਣੇ ,
ਗਿਣਤੀ ਗਿਣਦੇ ਮੁੱਕ ਜਾਉਗੇ , ਸਾਧਾਂ ਦੇ ਜੰਜਾਲ ਨੀ ਮੁੱਕਣੇ
ਇੱਕ ਸੰਤ ਜੀ 'ਨਾਲੇ' ਵਾਲੇ,
ਇੱਕ ਹੋਰ ਬਰਨਾਲੇ ਵਾਲੇ,
ਕਿੱਲੀਉਂ ਟੰਗਿਆ 'ਨਾਲਾ' ਲੁਹਾਉਂਦੇ,
ਚੇਲੀਆ ਕੋਲੋਂ ਮਾਲਸ਼ਾਂ ਕਰਾਉਂਦੇ.........
ਪੋਹਵੇ ਅਮਰੀਕਾ ਗਿਆ ਅੰਮ੍ਰਿਤ ਛਕਾ ਰਿਹਾ ਸੀ ਉਥੈ ਇਕ ਅਮੀਰ ਸਿੱਖ ਬਾਬੇ ਨੂੰ ਘਰ ਲਿਜਾਣ ਲਈ ਆਇਆ ਬਾਬਾ ਅੰਮ੍ਰਿਤ ਬੋਤਲ ਚ ਪਾ ਕਿ ਆਪੇ ਛਕਣ ਦਾ ਹੁਕਮ ਦੇ ਕਿ ਅਮੀਰ ਸਿੱਖ ਨਾਲ ਤਿੱਤਰ ਹੋ ਗਿਆ !
ਇੱਕ ਸਾਧ ਅਮਰੀਕੇ ਵਾਲਾ , ਦੂਜਾ ਪੇਹਵੇ ਚੀਕੇ ਵਾਲਾ !
ਇੱਕ ਪਾਸੇ ਹਰਿਆਣੇ ਵਾਲੇ
ਓਹ ਬੈਠੇ ਲੁਧਿਆਣੇ ਵਾਲੇ
ਲਓ ਅਨੰਦ , ਇੱਕ ਵਾਰ ਫਿਰ !
No comments:
Post a Comment