ਹਰ ਕਾਰੋਬਾਰ ਵਾਂਗ ਇਹਦੇ 'ਚ ਵੀ ਬਹੁਤ ਓਹਲਾ ਹੈ। ਇੱਕ ਵਿਆਹ ਲਈ ਅਸੀਂ ਚੂੜਾ ਖਰੀਦਣਾ ਸੀ । ਮੈਂ ਆਪਣੇ ਇੱਕ ਪੇਂਡੂ ਦੁਕਾਨਦਾਰ ਨਾਲ ਗੱਲ ਕੀਤੀ ।, ਉਹਨੇ ਸਾਨੂੰ ਥੋਕ ਦੀ ਦੁਕਾਨ ਉੱਤੇ ਚੂੜਾ ਪਸੰਦ ਕਰਕੇ ਆਉਣ ਨੂੰ ਕਿਹਾ । ਜਿਹੜਾ ਚੂੜਾ ਅਸੀਂ ਪਸੰਦ ਕੀਤਾ ਉਹਦਾ ਮੁੱਲ 3100 ਰੂਪਏ ਸੀ ਅਤੇ ਦੁਕਾਨਦਾਰ ਕੁਝ ਵੀ ਘੱਟ ਕਰਨ ਨੂੰ ਤਿਆਰ ਨਹੀਂ ਸੀ । ਦੋਸਤ ਦੀ ਸਕੀਮ ਮੁਤਾਬਕ ਅਸੀਂ ਚੂੜਾ ਪਸੰਦ ਕਰਕੇ ਆ ਗਏ ਅਤੇ ਉਹਨੇ ਉਹੀ ਚੂੜਾ ਆਪਣੀ ਦੁਕਾਨ ਉੱਤੇ ਵੇਚਣ ਲਈ ਕਹਿਕੇ ਲੈ ਆਂਦਾ ਜੋ ਕੇਵਲ ਪੰਜ ਸੌ ਵਿੱਚ ਮਿਲ ਗਿਆ । ਅਸੀਂ ਚੂੜਾ ਪਾਉਣ ਵਾਲੀ ਕੁੜੀ ਨੂੰ ਵੀ ਇਹ ਗੱਲ ਕਈ ਮਹੀਨੇ ਬਾਅਦ ਦੱਸੀ । #KamalDiKalam
Thursday, 14 December 2017
New
ਓਹਲਾ/ਇੰਦਰਜੀਤ ਕਮਲ
About Inderjeet Kamal
A homeopath by profession. A writer by passion.
Subscribe to:
Post Comments (Atom)
No comments:
Post a Comment