ਥੋੜੀ ਦੇਰ ਪਹਿਲਾਂ ਇੱਕ ਔਰਤ ਨੂੰ ਹਸਪਤਾਲ 'ਚੋਂ ਛੁੱਟੀ ਕਰਵਾਕੇ ਲਿਆਏ , ਜਿਹੜੀ ਦੋ ਦਿਨ ਪਹਿਲਾਂ ਆਪਣੇ ਸਹੁਰੇ ਦੀ ਹੋਈ ਮੌਤ ਕਾਰਨ ਸਦਮੇ ਵਿੱਚ ਸੀ | ਉਹਨਾਂ ਦੱਸਿਆ ਕਿ ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਨਹੀਂ ਰੋਈ , ਬੱਸ ਬਾਰਬਾਰ ਬੇਹੋਸ਼ ਹੋ ਜਾਂਦੀ ਹੈ ! ਉਹ ਕੰਬੀ ਜਾ ਰਹੀ ਸੀ ਅਤੇ ਉਹਨੂੰ ਬਾਰਬਾਰ ਦੰਦਲ ਪੈ ਜਾਂਦੀ ਸੀ ! ਮੈਂ ਉਹਨੂੰ ਕਾਗਜ਼ ਕਲਮ ਦਿੱਤੀ , ਉਹਨੇ ਕੰਬਦੇ ਹੱਥਾਂ ਨਾਲ ਹਿੰਦੀ ਵਿੱਚ ਇੰਨਾ ਹੀ ਲਿਖਿਆ ,' ਮੈਂ ਰੋਨਾ ਚਾਹਤੀ ਹੂੰ , ਪਰ ਰੋਨਾ ਨਹੀਂ ਆ ਰਹਾ , ਮੂੰਹ ਤੱਕ ਆ ਕਰ ਆਗੇ ਨਹੀਂ ਆਤਾ !' #KamalDiKalam
ਮੇਰੇ ਦਸ ਕੁ ਮਿੰਟ ਦੇ ਪ੍ਰਵਚਨ ਤੋਂ ਬਾਅਦ ਉਹ ਜ਼ਾਰਜ਼ਾਰ ਰੋ ਪਈ ਅਤੇ ਸਾਰੇ ਖੁਸ਼ ਹੋ ਗਏ ! ਉਹ ਮੌਤ ਦਾ ਗਮ ਤੇ ਰੋਣ ਦੀ ਖੁਸ਼ੀ ਲੈਕੇ ਘਰ ਚਲੇ ਗਏ !
ਮੇਰੇ ਦਸ ਕੁ ਮਿੰਟ ਦੇ ਪ੍ਰਵਚਨ ਤੋਂ ਬਾਅਦ ਉਹ ਜ਼ਾਰਜ਼ਾਰ ਰੋ ਪਈ ਅਤੇ ਸਾਰੇ ਖੁਸ਼ ਹੋ ਗਏ ! ਉਹ ਮੌਤ ਦਾ ਗਮ ਤੇ ਰੋਣ ਦੀ ਖੁਸ਼ੀ ਲੈਕੇ ਘਰ ਚਲੇ ਗਏ !

No comments:
Post a Comment