ਕਾਫੀ ਦਿਨ ਪਹਿਲਾਂ ਦੀ ਗੱਲ ਹੈ , ਅਸੀਂ ਆਪਣੇ ਇਲਾਕੇ ਦੇ ਸਕੂਲਾਂ ਵਿੱਚ ਤਰਕਸ਼ੀਲ ਸੋਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਜਾਦੂ ਦੇ ਦਿਲਚਸਪ ਟ੍ਰਿਕ ਵਿਖਾ ਕੇ ਵਿਗਿਆਨ ਸੋਚ ਦਾ ਪ੍ਰਚਾਰ ਕਰ ਰਹੇ ਸਾਂ ਕਿ ਮੇਰੇ ਜਾਦੂ ਦੇ ਸਮਾਨ ਵਿੱਚੋਂ ਲੋਹੇ ਦੀਆਂ ਬਣੀਆਂ ਦੋ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਥੋੜਾ ਜਿਹਾ ਨੁਕਸ ਪੈ ਗਿਆ ਸੀ , ਜਿਹਦੇ ਬਾਰੇ ਮੈਂ ਜਗਾਧਰੀ ਦੇ ਇੱਕ ਲੁਹਾਰ ਨਾਲ ਮੁਰੰਮਤ ਕਰਨ ਦੀ ਗੱਲ ਕੀਤੀ ਸੀ | ਜਿਸ ਦਿਨ ਮੈਂ ਉਹਨਾਂ ਦੀ ਮੁਰੰਮਤ ਕਰਵਾਉਣ ਜਗਾਧਰੀ ਜਾਣ ਦੀ ਸੋਚ ਰਿਹਾ ਸਾਂ ਤਾਂ ਮੇਰੇ ਇੱਕ ਦੋਸਤ ਪ੍ਰਵੀਨ ਦਾ ਫੋਨ ਆ ਗਿਆ ਕਿ ਇੱਕ ਦਫਤਰ ਚੋਂ ਉਹਨੇ ਕੁਝ ਕਾਗਜ਼ੀ ਕਾਰਵਾਈ ਕਰਵਾਉਣੀ ਸੀ ,ਪਰ ਅਫਸਰ ਪੈਸੇ ਲੈਕੇ ਵੀ ਅਲਾਟਾਲਾ ਕਰ ਰਿਹਾ ਹੈ | ਮੈਂ ਕਿਹਾ ,” ਕੋਈ ਗੱਲ ਨਹੀਂ , ਮੇਰਾ ਵੀ ਉਧਰ ਜਾਣ ਦਾ ਪ੍ਰੋਗਰਾਮ ਹੈ , ਇੱਕਠੇ ਹੀ ਚਲੇ ਜਾਵਾਂਗੇ |”#KamalDiKalam
ਮਿਥੇ ਵਕਤ ਮੁਤਾਬਕ ਮੁਤਾਬਕ ਮੈਂ ਆਪਣਾ ਮੁਰੰਮਤ ਕਰਵਾਉਣ ਵਾਲਾ ਸਮਾਨ ਫੜਿਆ ਤੇ ਆਪਣੇ ਦੋਸਤ ਨਾਲ ਚੱਲ ਪਿਆ | ਦਫਤਰ ਰਸਤੇ ਵਿੱਚ ਹੋਣ ਕਰਕੇ ਅਸੀਂ ਪਹਿਲਾਂ ਉਸ ਦਫਤਰ ਵਿੱਚ ਹੀ ਚਲੇ ਗਏ ਤੇ ਸਿੱਧੇ ਅਫਸਰ ਦੇ ਕਮਰੇ ਵਿੱਚ ਜਾ ਪਹੁੰਚੇ | ਸਾਨੂੰ ਵੇਖਦੇ ਹੀ ਅਫਸਰ ਇੱਕ ਦੰਮ ਖੜ੍ਹਾ ਹੋ ਗਿਆ ਤੇ ਆਪਣੇ ਹੱਥਾਂ ਨੂੰ ਝਾੜਦਾ ਹੋਇਆ ਕਹੀ ਜਾਵੇ ,” ਨਹੀਂ ਨਹੀਂ , ਮੈਂ ਤਾਂ ਕੁਝ ਨਹੀਂ ਕਿਹਾ !......... ਮੈਂ ਕੁਝ ਨਹੀਂ ਕੀਤਾ | ......... ਤੁਸੀਂ ਇਹ ਕਿਓਂ ਕੀਤਾ ?.... ਇਹਨਾਂ ਨੂੰ ਕਿਓਂ ਲੈਕੇ ਆਏ ? ”
ਮੇਰਾ ਦੋਸਤ ਕਹਿੰਦਾ ,” ਸਰ , ਕੀ ਗੱਲ ਹੋ ਗਈ ?”
ਮੈਨੂੰ ਲੱਗਾ ਇਹ ਬੰਦਾ ਤਾਂ ਮਾਨਸਿਕ ਰੋਗੀ ਹੈ | #KamalDiKalam
ਅਫਸਰ ਘਬਰਾਇਆ ਹੋਇਆ ਕਹਿੰਦਾ ,” ਇਹਨਾਂ ਨੂੰ ਲਿਆਉਣ ਦੀ ਕੀ ਲੋੜ ਸੀ ?”
ਅਸੀਂ ਆਪਣੇ ਆਸਪਾਸ ਵੇਖਿਆ , ਹੋਰ ਕੋਈ ਨਹੀਂ ! ਮੇਰਾ ਦੋਸਤ ਕਹਿੰਦਾ ,” ਕੀ ਹੋਇਆ ?”
ਅਫਸਰ ਨੇ ਇਧਰ ਉਧਰ ਹੱਥ ਮਾਰਨ ਤੋਂ ਬਾਦ ਦਰਾਜ ਖੋਲ੍ਹਿਆ ਤੇ ਦੋ ਕਾਗਜ਼ ਮੇਰੇ ਦੋਸਤ ਵੱਲ ਕੰਬਦੇ ਹੱਥਾਂ ਨਾਲ ਵਧਾਉਂਦਾ ਹੋਇਆ, ਮੇਰੇ ਸੱਜੇ ਹੱਥ ਵੱਲ ਇਸ਼ਾਰਾ ਕਰਕੇ ਕਹਿੰਦਾ ,,” ਇਹ ਕਿਓਂ ਲਿਆਏ ਓ ?”
ਮੈਨੂੰ ਯਾਦ ਆ ਗਿਆ ਮੇਰੇ ਹੱਥ ਵਿੱਚ ਜਾਦੂ ਦਾ ਟ੍ਰਿਕ ਵਿਖਾਉਣ ਵਾਲੀ ਹੱਥਕੜੀ ਸੀ , ਜੋ ਮੈਂ ਮੁਰੰਮਤ ਵਾਸਤੇ ਲੈਕੇ ਜਾ ਰਿਹਾ ਸਾਂ | ਮੇਰੇ ਦੋਸਤ ਨੇ ਬਿਨ੍ਹਾਂ ਕੁਝ ਬੋਲੇ ਆਪਣੇ ਕਾਗਜ਼ ਫੜ੍ਹ ਲਏ ਤੇ ਅਫਸਰ ਨੇ ਜਿੰਨੀ ਰਕਮ ਉਹਦੇ ਤੋਂ ਲਈ ਸੀ ਉਹ ਵੀ ਜੇਬ੍ਹ ਚੋਂ ਕਢ ਕੇ ਫੜਾ ਦਿੱਤੀ | ਅਸੀਂ ਉੱਥੋਂ ਫਟਾਫਟ ਰਫੂਚੱਕਰ ਹੋ ਗਏ ! ਮੇਰਾ ਦੋਸਤ ਬਾਰਬਾਰ ਪੁੱਛੀ ਜਾਵੇ ,” ਉਹ ਤੈਨੂੰ ਵੇਖ ਕੇ ਡਰ ਕਿਓਂ ਗਿਆ ਸੀ | “
ਮੈਂ ਕਿਹਾ ,” ਯਾਰਾਂ ਦੀ ਦਹਿਸ਼ਤ ਹੈ !”
No comments:
Post a Comment