ਨੋਟਾਂ ਵਾਲੀ ਸਮਾਜ ਸੇਵਾ ਦਾ ਭੂਤ \ ਇੰਦਰਜੀਤ ਕਮਲ - Inderjeet Kamal

Latest

Tuesday, 15 November 2016

ਨੋਟਾਂ ਵਾਲੀ ਸਮਾਜ ਸੇਵਾ ਦਾ ਭੂਤ \ ਇੰਦਰਜੀਤ ਕਮਲ


ਮੋਦੀ ਦੇ ਇੱਕ ਹਜ਼ਾਰ ਅਤੇ ਪੰਜ ਸੌ ਦੇ ਨੋਟਾਂ ਪ੍ਰਤੀ ਬਿਆਨ ਸੁਣਨ ਤੋਂ ਬਾਦ ਅਗਲੇ ਦਿਨ ਮੈਨੂੰ ਪਤਾ ਸੀ ਕਿ ਲੋਕ ਵੱਡੇ ਨੋਟ ਹੀ ਲੈਕੇ ਆਉਣਗੇ | ਲੋਕਾਂ ਦੀ ਸਹੂਲਤ ਲਈ ਮੈਂ ਆਪਣੇ ਘਰ ਖਰਚੇ ਲਈ ਰੱਖੇ ਸੌ ਸੌ ਦੇ ਨੋਟ ਆਪਣੇ ਨਾਲ ਕਲੀਨਿਕ 'ਤੇ ਲੈ ਆਇਆ |#KamalDiKalam
ਪਹਿਲੀ ਤਾਂ ਗੱਲ ਕਿ ਲੋਕ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਬਣਾਈ ਖੜ੍ਹੇ ਸਨ , ਜਿਸ ਕਾਰਣ ਮਰੀਜ਼ਾਂ ਦੀ ਗਿਣਤੀ ਘੱਟ ਸੀ ਤੇ ਦੂਜਾ ਜਿਹੜੇ ਆਏ , ਉਹ ਪੰਜ ਸੌ ਤੋਂ ਛੋਟਾ ਨੋਟ ਨਾ ਲੈਕੇ ਆਏ ! ਜੇ ਇੱਕ ਘਰ ਦੇ ਤਿੰਨ ਜੀਅ ਦਵਾਈ ਲੈਣ ਆਏ ਤਾਂ ਤਿੰਨਾਂ ਨੇ ਆਪਣੇ ਆਪਣੇ ਨੋਟ ਚੋਂ ਪੈਸੇ ਕਟਵਾਏ , ਜਦੋਂ ਕਿ ਹਰ ਵਾਰ ਇੱਕਠੇ ਦਿੰਦੇ ਸਨ | 
ਅਗਲੇ ਦਿਨ ਇੱਕ ਹਜ਼ਾਰ ਦੇ ਨੋਟਾਂ ਦੀ ਗਿਣਤੀ ਵਧ ਗਈ ਤੇ ਮੈਨੂੰ ਇੱਕ ਹਜ਼ਾਰ ਦਾ ਨੋਟ ਲੈਕੇ ਅੱਠ ਨੌਂ ਸੌ ਤੱਕ ਰੂਪਏ ਵਾਪਸ ਕਰਣੇ ਪਏ | ਦੋ ਹਜ਼ਾਰ ਦੀ ਵੱਟਕ ਪਿੱਛੇ ਮੇਰੇ ਕੋਲ ਦਸ ਹਜ਼ਾਰ ਰੂਪਏ ਇੱਕਠੇ ਹੋ ਜਾਂਦੇ ਸਨ | ਕੁਝ ਨੋਟਾਂ ਨਾਲ ਦਵਾਈਆਂ ਖਰੀਦਣ ਤੇ ਬਾਕੀ ਇਕੱਠੇ ਹੋਏ ਨੋਟ ਸ਼ਾਮ ਨੂੰ ਬੈੰਕ ਵਿੱਚ ਜਮ੍ਹਾਂ ਕਰਵਾਉਣ ਤੇ ਕੁਝ ਛੋਟੇ ਨੋਟ ਕਢਵਾਉਣ ਤੋਂ ਬਾਦ ਮੈਂ ਸੋਚਿਆ ਕਿ ਅਗਰ ਮੈਂ ਰੋਜ਼ ਇਵੇਂ ਕਰਦਾ ਰਿਹਾ ਤਾਂ ਛੇਤੀ ਹੀ ਮੇਰਾ ਨਾਂ ਕਾਲੇ ਧਨ ਵਾਲਿਆਂ ਦੀ ਸੂਚੀ ਵਿੱਚ ਆ ਜਾਊ | ਉਸ ਤੋਂ ਬਾਦ ਮੈਂ ਚੰਦ ਇੱਕ ਮਜਬੂਰ ਲੋਕਾਂ ਨਾਲ ਹੀ ਸਮਾਜਸੇਵਾ ਵਾਲੀ ਸਾਂਝ ਰੱਖੀ | ਵੇਲੇ ਸਿਰ ਉੱਤਰ ਗਿਆ ਨੋਟਾਂ ਵਾਲੀ ਸਮਾਜ ਸੇਵਾ ਦਾ ਭੂਤ |

No comments:

Post a Comment