ਅੰਬਾਂ ਬਾਰੇ ਕਹਿੰਦੇ ਨੇ ,' ਆਮ ਕੇ ਆਮ ਗੁਠਲੀਓਂ ਕੇ ਦਾਮ ' | ਅੱਜ ਅਸੀਂ ਨਵੀਂ ਗੱਲ ਬਣਾਉਂਦੇ ਹਾਂ ,' ਕੇਲੇ ਦੇ ਕੇਲੇ ਤੇ ਛਿਲੜਾਂ ਦੇ ਧੇਲੇ ' |
ਕੇਲੇ ਖਾਣ ਨਾਲ ਸਾਡੇ ਸਰੀਰ 'ਤੇ ਹੋਣ ਵਾਲੇ ਅਸਰ ਬਾਰੇ ਤਾਂ ਲੋਕ ਕਾਫੀ ਕੁਝ ਜਾਣਦੇ ਹਨ , ਪਰ ਜਾਣਕਾਰੀ ਦੀ ਘਾਟ ਕਾਰਣ ਅਸੀਂ ਕੇਲੇ ਖਾਕੇ ਅਕਸਰ ਉਹਨਾਂ ਦੇ ਛਿੱਲੜ ਕੂੜਾਦਾਨ ਵਿੱਚ ਜਾਂ ਸੜਕ ਕੇ ਇੱਕ ਪਾਸੇ ਸੁੱਟ ਦਿੰਦੇ ਹਾਂ | ਇਹ ਬੇਕਾਰ ਸਮਝੇ ਜਾਂਦੇ ਛਿੱਲੜ ਵੀ ਬੜੀ ਕੰਮ ਦੀ ਚੀਜ਼ ਹੁੰਦੇ ਨੇ | ਅਸੀਂ ਅਕਸਰ ਹੀ ਇਹਨਾਂ ਦੇ ਗੁਣਾਂ ਤੋਂ ਅਣਜਾਣ ਹੁੰਦੇ ਹਾਂ |
ਕੇਲੇ ਦੇ ਛਿੱਲੜਾਂ ਨੂੰ ਅਸੀਂ ਆਪਣੀ ਚਮੜੀ 'ਤੇ ਵਾਲਾਂ ਨੂੰ ਨਿਖਾਰਣ ਵਾਸਤੇ ਵਰਤਣ ਦੇ ਨਾਲ ਨਾਲ ਹੋਰ ਕਈ ਘਰੇਲੂ ਕੰਮਾਂ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ | ਮੇਰੀਆਂ ਬਾਹਾਂ ਦੇ ਡੌਲਿਆਂ ਕੋਲ ਕਾਫੀ ਦਿਨਾਂ ਤੋਂ ਕੁਝ ਪਿੱਤ ਵਰਗੇ ਦਾਣੇ ਹੋ ਗਏ ਸਨ, ਜੋ ਇੱਕ ਕੇਲੇ ਦਾ ਛਿੱਲੜ ਰਗੜਣ ਨਾਲ ਹੀ ਸਾਫ਼ ਹੋ ਗਏ |
ਆਪਣੇ ਦੰਦਾਂ ਨੂੰ ਚਮਕਦਾਰ ਰੱਖਣ \ਬਣਾਉਣ ਲਈ ਸਵੇਰੇ ਦੰਦ ਸਾਫ਼ ਕਰਨ ਤੋਂ ਬਾਦ ਦੰਦਾਂ ਉੱਪਰ ਕੇਲੇ ਦੀ ਛਿੱਲੜ ਰਗੜਣ ਨਾਲ ਦੰਦ ਚਮਕ ਜਾਂਦੇ ਹਨ | #KamalDiKalam
ਕੇਲੇ ਖਾਣ ਨਾਲ ਖੂਨ ਦਾ ਵਧਿਆ ਦਬਾਅ ਵੀ ਘਟਦਾ ਹੈ | ਇਹਦੇ ਅੰਦਰ ਟ੍ਰਾਈਪਟੋਫਾਨ ਨਾਮ ਦਾ ਅਮੀਨੋ ਐਸਿਡ ਹੁੰਦਾ ਹੈ , ਜੋ ਤਣਾਅ ਘਟਾਉਣ ਵਿੱਚ ਮਦਦ ਕਰਦਾ ਹੈ | ਤਣਾਅਗ੍ਰਸਤ ਵਿਅਕਤੀ ਨੂੰ ਕੇਲੇ ਖਾਣ ਨਾਲ ਰਾਹਤ ਮਹਿਸੂਸ ਹੁੰਦੀ ਹੈ |
ਜੇ ਤੁਹਾਡੇ ਵਾਲ ਖੁਸ਼ਕ ਹਨ ਤੇ ਜ਼ਿਆਦਾਤਰ ਉਲਝੇ ਰਹਿੰਦੇ ਹਨ ਤਾਂ ਕੇਲੇ ਦੇ ਗੂਦੇ ਨੂੰ ਮਸਲਕੇ ਉਹਦੇ ਵਿੱਚ ਗਲੀਸਰੀਨ ਰਲਾਕੇ ਉਹਦਾ ਲੇਪ ਵਾਲਾਂ 'ਤੇ ਕਰੋ | ਤੁਹਾਡੇ ਵਾਲ ਨਰਮ , ਮੁਲਾਇਮ ਤੇ ਸੁੰਦਰ ਹੋ ਜਾਣਗੇ |
ਕੇਲੇ ਵਿੱਚ ਫਾਸਫੋਰਸ , ਕੈਲਸ਼ੀਅਮ , ਪੋਟਾਸ਼ੀਅਮ ,ਕਾਰਬੋਹਾਈਟ੍ਰੇਡਸ , ਵਿਟਾਮਿਨ ਸੀ ਤੇ ਏ ਕਾਫੀ ਮਾਤਰਾ ਵਿੱਚ ਹੋਣ ਕਰਕੇ , ਚਮੜੀ ਨੂੰ ਨਿਖਾਰਣ ਵਾਸਤੇ ਬਹੁਤ ਸਹਾਈ ਹੁੰਦਾ ਹੈ |
ਪੱਕਾ ਹੋਇਆ ਅੱਧਾ ਕੇਲਾ , ਇੱਕ ਚਿਮਚਾ ਸ਼ਹਿਦ ਤੇ ਇੱਕ ਚਿਮਚਾ ਦਹੀਂ ਇੱਕ ਬਰਤਣ ਵਿੱਚ ਪਾਕੇ ਉਹਨੂੰ ਚੰਗੀ ਤਰ੍ਹਾਂ ਮਸਲਕੇ ਰਲਾ ਲਓ | ਹੁਣ ਚਿਹਰੇ ਉੱਪਰ ਇਹਦਾ ਲੇਪ ਕਰਕੇ ਕਰਕੇ ਪੰਦਰਾਂ - ਵੀਹ ਮਿੰਟ ਬਾਦ ਕੋਸੇ ਪਾਣੀ ਨਾਲ ਧੋ ਲਓ | ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਆ ਜਾਵੇਗਾ |
ਅਗਰ ਕਿਸੇ ਦਾ ਕੋਈ ਅੰਗ ਅੱਗ ਨਾਲ ਝੁਲਸ ਜਾਵੇ ਤਾਂ ਉਹਦੇ ਉੱਪਰ ਕੇਲੇ ਦੇ ਗੂਦੇ ਦਾ ਲੇਪ ਕਰਣ ਨਾਲ ਬਹੁਤ ਰਾਹਤ ਮਿਲਦੀ ਹੈ

No comments:
Post a Comment