ਚਮਾਰਾਂ ਦਾ ਛੱਪੜ - Inderjeet Kamal

Latest

Tuesday, 3 May 2016

ਚਮਾਰਾਂ ਦਾ ਛੱਪੜ


ਕੱਲ੍ਹ ਅਸੀਂ ਇੱਕ ਬਹੁਤ ਵੱਡੇ ਪਿੰਡ ਚ ਗਏ | ਕਿਸੇ ਦਾ ਘਰ ਲਭਣਾ ਸੀ , ਬਾਰਬਾਰ ਫੋਨ ਤੇ ਨਿਸ਼ਾਨੀ ਪੁੱਛਦੇ , ਕਦੇ ਉਹ ਕਹਿੰਦਾ ," ਸ਼ਨੀ ਮੰਦਿਰ ਕੋਲ ਆ ਜਾਓ , ਇੱਕ ਲੰਮੀ ਗਲੀ ਚ ਦੋ ਤਿੰਨ ਮੰਦਿਰ ਮਿਲ ਜਾਂਦੇ , ਫਿਰ ਉਹ ਕਹਿੰਦਾ , " ਚਿੱਟੇ ਪੱਥਰਾਂ ਵਾਲੀ ਮਸਜਿਦ ਪੁੱਛ ਲਓ | " ਪਿੰਡ ਚ ਮਸਜਿਦਾਂ ਵੀ ਬਹੁਤ ਹੋਣ ਕਾਰਣ ਅਸੀਂ ਉਲਝ ਗਏ |"
ਮੈਂ ਉਹਨੂੰ ਕਿਹਾ ," ਕੋਈ ਪੱਕੀ ਨਿਸ਼ਾਨੀ ਦੱਸ |" ‪#‎KamalDiKalam‬
ਉਹ ਕਹਿੰਦਾ ," ਚਮਾਰਾਂ ਦਾ ਛੱਪੜ ਪੁੱਛ ਲਓ |" ਅਸੀਂ ਝੱਟ ਪਹੁੰਚ ਗਏ !
.............
 ਜਿਸ ਪਿੰਡ ਵਿੱਚ ਅਸੀਂ ਗਏ ਸਾਂ ਕਿਸੇ ਵੇਲੇ ਉਹ ਇੱਕ ਰਾਜੇ ਦਾ ਰਿਆਸਤ ਸੀ . ਦੇਸ਼ ਦੀ ਵੰਡ ਵੇਲੇ ਉੱਥੋਂ ਦੇ ਰਾਜਾ ਰਤਨ ਅਮੋਲ ਸਿੰਘ ਨੇ ਜ਼ਾਰਾਂ ਮੁਸਲਮਾਨਾਂ ਨੂੰ ਆਪਣੇ ਕਿਲ੍ਹੇ ਵਿੱਚ ਪਨਾਹ ਦੇਕੇ ਬਚਾਇਆ ਸੀ . ਉਸ ਵੇਲੇ ਰੇਲਵੇ ਸਟੇਸ਼ਨਾ ਤੇ ਵੀ ਹਿੰਦੂ ਪਾਣੀ ਤੇ ਮੁਸਲਮਾਨ ਪਾਣੀ ਵੱਖ ਵੱਖ ਰੱਖਿਆ ਹੁੰਦਾ ਸੀ .ਇਸੇ ਤਰ੍ਹਾਂ ਹੀ ਪਿੰਡਾਂ ਦੇ ਇਲਾਕੇ ਵੀ ਧਰਮ ਤੇ ਜਾਤ ਦੇ ਅਧਾਰ ਤੇ ਵੰਡੇ ਜਾਂਦੇ ਸਨ . ਅਖੌਤੀ ਉੱਚੀਆਂ ਜਾਤਾਂ ਵਾਲੇ ਆਪਣੇ ਵਾਸਤੇ ਵਧੀਆ ਥਾਂ ਤੇ ਸਰੋਤ ਰੱਖ ਲੈਂਦੇ ਸਨ ਤੇ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਪਛੜਿਆ ਇਲਾਕਾ ਦਿੱਤਾ ਜਾਂਦਾ ਸੀ . ਇਸ ਪਿੰਡ ਵਿੱਚ ਵੀ ਪਾਣੀ ਦੇ ਵਧੀਆ ਸਰੋਤ ਤੇ ਇਲਾਕੇ ਅਖੌਤੀ ਉੱਚੀਆਂ ਜਾਤਾਂ ਕੋਲ ਆ ਗਏ ਜਿਹਨਾ ਨੇ ਆਪਣੇ ਹਿੱਸੇ ਆਏ ਛੱਪੜ ਪੂਰ ਉਥੇ ਸ਼ਾਨਦਾਰ ਇਮਾਰਤਾਂ ਬਣਾ ਲਈਆਂ ਪਰ ਅਖੌਤੀ ਨੀਵੀਆਂ ਜਾਤਾਂ ਵਾਲੇ ਅੱਜ ਵੀ ਆਪਣੀ ਜਾਤ ਦੇ ਨਾਂ ਨਾਲ ਜਾਣੇ ਜਾਂਦੇ ਛੱਪੜ ਦੇ ਕੰਡੇ ਪੁਰਾਣੇ ਮਕਾਨਾ ਵਿੱਚ ਗਰੀਬੀ ਨਾਲ ਲੜਾਈ ਲੜ ਰਹੇ ਹਨ

No comments:

Post a Comment