32-33 ਸਾਲ ਪਹਿਲਾਂ ਪੱਟੀ ਦੇ ਬੱਸ ਅੱਡੇ ਕੋਲ ਇੱਕ ਬੜਾ ਹੀ ਅਜੀਬੋ ਗਰੀਬ ਨਿਹੰਗ ਮੈਨੂੰ ਮਿਲਿਆ , ਜਿਹਨੇ ਆਪਣੇ ਸਾਇਕਲ ਤੇ ਛੱਤ ਪਾਈ ਹੋਈ ਸੀ ਤੇ ਆਪਣੀ ਜਰੂਰਤ ਦਾ ਹਰ ਸਮਾਨ ਇਥੋਂ ਤੱਕ ਕਿ ਟੇਪ ਰਿਕਾਰਡ ਚਲਾਉਣ ਵਾਸਤੇ ਇੱਕ ਛੋਟੀ ਜਿਹੀ ਬੈਟਰੀ ਵੀ ਫਿੱਟ ਕੀਤੀ ਸੀ | ਉਹਦੇ ਸਾਇਕਲ ਦੇ ਅੱਗੇ ਪਿੱਛੇ ਦੋ ਸਟੈਂਡ ਸਨ | ਸਟੋਵ ,ਪਤੀਲਾ, ਗਲਾਸ , ਬਿਸਤਰਾ ਬਹੁਤ ਕੁਝ ਸੀ | ਮੈਂ ਅਚਾਨਕ ਪੁੱਛ ਲਿਆ," ਬਾਬਾ ਜੀ ਤੁਹਾਡਾ ਨਾਂ ਕੀ ਹੈ ?" #KamalDiKalam
ਕਹਿੰਦਾ ," ਨਾਂ ਮੇਰਾ ਅੜਿੰਗ ਬੜਿੰਗ ,ਸ਼ੌਕ ਮੇਰਾ ਵਜਾਉਣ ਕਿੰਗ ,ਫਿਰਦਾ ਰਹਿਣਾ ਪਿੰਡ ਤੋਂ ਪਿੰਡ ,ਮੈਂ ਗੁਰੂ ਗੋਬਿੰਦ ਦਾ ਸਿੰਘ ."
ਬੰਦਾ ਬਹੁਤ ਦਿਲਚਸਪ ਸੀ | ਉਸ ਵਕਤ ਉਹਦੇ ਬਾਰੇ ਮੇਰਾ ਲੇਖ ਉਹਦੀ ਫੋਟੋ ਸਹਿਤ ਪੰਜਾਬੀ ਦੇ ਸਿਰਮੌਰ ਅਖਬਾਰਾਂ ਵਿੱਚ ਛਪਿਆ ਸੀ , ਪਰ ਅਫਸੋਸ ਅੱਜ ਮੇਰੇ ਕੋਲ ਉਹਦੀ ਕੋਈ ਕਾਪੀ ਨਹੀਂ ਹੈ |
No comments:
Post a Comment