ਕੁਝ ਦਿਨ ਪਹਿਲਾਂ ਇੱਕ ਅਧਖੜ ਉਮਰ ਦੀ ਔਰਤ ਨੂੰ ਲੈਕੇ ਆਏ ਜਿਹਦੇ ਚਿਹਰੇ 'ਤੇ ਉਦਾਸੀ ਅਤੇ ਡਰ ਦਾ ਰਲਿਆ ਮਿਲਿਆ ਪ੍ਰਭਾਵ ਸੀ | ਉਹਨਾਂ ਦੱਸਿਆ ਕਿ ਕੁਝ ਦਿਨਾਂ ਤੋਂ ਇਹਦੀ ਮੁਟਿਆਰ ਧੀ ਬੀਮਾਰ ਸੀ , ਪਰ ਕਿਸੇ ਦਵਾਈ ਨਾਲ ਠੀਕ ਨਾ ਹੋਈ ਤਾਂ ਕਿਸੇ ਦੇ ਕਹਿਣ ਤੇ ਇਹ ਉਹਨੂੰ ਮਾੜੀ ਬਣਾਕੇ ਬੈਠੇ ਇੱਕ ਬਾਬੇ ਕੋਲ ਮੱਥਾ ਟਿਕਾਉਣ ਲੈ ਗਈ | ਬਾਬੇ ਨੇ ਕਈ ਤਰ੍ਹਾਂ ਦੇ ਵਹਿਮ ਪਾਉਣ ਤੋਂ ਬਾਦ ਕੁਝ ਸਮੱਗਰੀ ਲਿਖਾਈ ਤੇ ਉਹ ਲੈਕੇ ਆਉਣ ਨੂੰ ਕਿਹਾ , ਨਾਲ ਹੀ ਇਹ ਵੀ ਕਿਹਾ ਕਿ ਉਪਾਅ ਲਈ ਦੋਵਾਂ ਮਾਂ-ਧੀ ਨੂੰ ਦੋ ਰਾਤਾਂ ਬਾਬੇ ਦੇ ਡੇਰੇ ਤੇ ਰਹਿਣਾ ਪਵੇਗਾ |
ਉਹ ਸਮੱਗਰੀ ਵਾਲੀ ਪਰਚੀ ਲੈਕੇ ਘਰ ਆ ਗਈਆਂ , ਪਰ ਹੁਣ ਉਹ ਔਰਤ ਜਦੋਂ ਵੀ ਸੌਂਦੀ ਉਹਨੂੰ ਡਰਾਉਣੇ ਅਤੇ ਗਲਤ ਮਲਤ ਸੁਫਨੇ ਆਉਣ ਲੱਗੇ , ਜਿਸ ਕਾਰਣ ਉਹਦੀ ਨੀਂਦ ਹਰਾਮ ਹੋ ਗਈ | ਉਹਨੂੰ ਇੱਕ ਮਿੰਟ ਵਾਸਤੇ ਸੌਣਾ ਵੀ ਭਾਰੂ ਹੋ ਗਿਆ |
ਆਖਿਰ , ਉਹਨਾਂ ਦਾ ਇੱਕ ਜਾਣਕਾਰ ਉਹਨੂੰ ਮੇਰੇ ਕੋਲ ਲੈ ਆਇਆ | ਸਾਰੀ ਗੱਲ ਸਮਝਣ ਤੋਂ ਬਾਦ ਮੈਂ ਉਹਨੂੰ ਕਿਹਾ ਕਿ ਅਗਰ ਇਹ ਬਾਬੇ ਲੋਕਾਂ ਦੀਆਂ ਬਿਮਾਰੀਆਂ ਦਾ ਹੱਲ ਕਰ ਸਕਦੇ ਹੋਣ ਤਾਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਕਦੇ ਦੀ ਇਹਨਾਂ ਦੀ ਨਿਯੁਕਤੀ ਹਸਪਤਾਲਾਂ ਚ ਲਾਜ਼ਮੀ ਕਰ ਦਿੰਦੀਆਂ | #KamalDiKalam
ਅਸਲ ਵਿੱਚ ਉਹ ਬਾਬੇ ਵੱਲੋਂ ਦੋ ਰਾਤਾਂ ਡੇਰੇ ਤੇ ਰਹਿਣ ਵਾਲੀ ਸ਼ਰਤ ਕਾਰਣ ਆਉਣ ਵਾਲੇ ਨਤੀਜੇ ਤੋਂ ਡਰ ਗਈ ਸੀ | ਕਾਫੀ ਦੇਰ ਸਮਝਾਉਣ ਤੋਂ ਬਾਦ ਮੈਂ ਉਹਨੂੰ ਸੰਮੋਹਨ ਕਰਕੇ ਉਹਦੇ ਅੰਦਰ ਦਾ ਡਰ ਖਤਮ ਕੀਤਾ ਤੇ ਉਹਨੂੰ ਆਪਣੀ ਬੇਟੀ ਨੂੰ ਲੈਕੇ ਆਉਣ ਲਈ ਕਿਹਾ |
ਕੁਝ ਦਿਨਾਂ ਦੇ ਇਲਾਜ ਤੋਂ ਬਾਦ ਮਾਂ-ਧੀ ਦੋਵੇਂ ਤੰਦਰੁਸਤ ਹਨ |

No comments:
Post a Comment