ਹੋਮਿਓਪੈਥਿਕ ਵਿੱਚ ਕਿਸੇ ਵੀ ਬਿਮਾਰੀ ਵਾਸਤੇ ਕੋਈ ਦਵਾਈ ਨਹੀਂ ਹੁੰਦੀ , ਕਿਓਂਕਿ ਹੋਮਿਓਪੈਥਿਕ ਦਾ ਮੁੱਢ ਹੀ ਇਸ ਗੱਲ ਤੋਂ ਹੈ ਕਿ ਇਹ ' ਮਰਜ਼ ਦਾ ਨਹੀਂ ਮਰੀਜ਼ ਦਾ ਇਲਾਜ਼ ਕਰਦੀ ਹੈ ' | ਮਰਜ਼ ਕੋਈ ਵੀ ਹੋਵੇ ਅਹਮੀਅਤ ਇਸ ਗੱਲ ਦੀ ਹੈ ਕਿ ਮਰੀਜ਼ ਦੇ ਲੱਛਣ ਕੀ ਹਨ | ਅਗਰ ਡਾਕਟਰ ਕੋਲ ਚਾਰ ਮਰੀਜ਼ ਬੈਠੇ ਹਨ , ਇੱਕ ਨੂੰ ਦਸਤ ਲੱਗੇ ਹਨ ,ਇੱਕ ਨੂੰ ਕਬਜ਼ ਹੈ ਇੱਕ ਦੇ ਸਿਰ ਚ ਦਰਦ ਤੇ ਇੱਕ ਨੂੰ ਉਲਟੀਆਂ ਆ ਰਹੀਆਂ , ਉਹਨਾਂ ਸਾਰਿਆਂ ਦੇ ਲੱਛਣ ਇੱਕੋ ਜਿਹੇ ਹੋਣ ਤੇ ਸਾਰਿਆਂ ਨੂੰ ਇੱਕੋ ਦਵਾਈ ਦੇਕੇ ਹੀ ਠੀਕ ਕੀਤਾ ਜਾ ਸਕਦਾ ਹੈ | # KamalDiKalam ਕਈ ਦਵਾਈਆਂ ਇਹੋ ਜਿਹੀਆਂ ਵੀ ਹਨ ਜਿਹਨਾਂ ਦੀ ਇੱਕ ਹੀ ਖੁਰਾਕ ਲੈਣੀ \ ਦੇਣੀ ਹੁੰਦੀ ਹੈ ਤੇ ਉਸ ਦਵਾਈ ਨੂੰ ਬਾਰਬਾਰ ਦੁਹਰਾਉਣ ਨਾਲ ਬਿਮਾਰੀ ਭਿਅੰਕਰ ਰੂਪ ਧਾਰ ਸਕਦੀ ਹੈ |ਇੱਕ ਵਾਰ ਮੇਰੇ ਇੱਕ ਦੋਸਤ ਨੇ ਮੇਰੇ ਕੋਲ ਆਕੇ ਕਿਸੇ ਦੋਸਤ ਦੇ ਕੁਝ ਲੱਛਣ ਦੱਸੇ ਤਾਂ ਇੱਕ ਐਸੀ ਦਵਾਈ ਸਾਹਮਣੇ ਆਈ ਜਿਹੜੀ ਬਾਰਬਾਰ ਨਹੀ ਦੁਹਰਾਈ ਜਾ ਸਕਦੀ ਤੇ ਮਰੀਜ਼ ਨੂੰ ਉਹਦੀ ਇੱਕ ਖੁਰਾਕ ਹੀ ਦੇਣੀ ਹੁੰਦੀ ਹੈ | ਮੈਂ ਦੋਸਤ ਨੂੰ ਕਿਹਾ ਕਿ ਅਗਰ ਇਹੀ ਲੱਛਣ ਉਹਦੇ ਆਪਣੇ ਹੁੰਦੇ ਤਾਂ ਉਹਦੇ ਮੂੰਹ ਤੇ ਬਣੇ ਨਿਸ਼ਾਨ ਵੀ ਮਿਟ ਸਕਦੇ ਸਨ | ਦੋਸਤ ਮੰਨ ਗਿਆ ਕਿ ਇਹ ਲੱਛਣ ਉਹਦੇ ਆਪਣੇ ਹੀ ਹਨ , ਪਰ ਸ਼ਰਮ ਕਾਰਣ ਛੁਪਾ ਗਿਆ | ਇਹਦੇ ਵਿੱਚ ਮੁੱਖ ਲੱਛਣ ਮਰਦਾਨਾਂ ਕਮਜ਼ੋਰੀ ਦਾ ਸੀ | ਮੈਂ ਉਸ ਦੋਸਤ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਇਸ ਦਵਾਈ ਦੀ ਸਿਰਫ ਤੇ ਸਿਰਫ ਇੱਕ ਖੁਰਾਕ ਹੀ ਲੈਣੀ ਹੈ ਜੋ ਮੈਂ ਉਹਨੂੰ ਆਪਣੇ ਹੱਥੀਂ ਦੇ ਦਿੱਤੀ | ਉਹਨੇ ਮੇਰੇ ਹੱਥੋਂ ਜਬਰਦਸਤੀ ਸ਼ੀਸ਼ੀ ਫੜਕੇ ਨਾਮ ਪੜ੍ਹ ਲਿਆ | ਮੈਂ ਉਹਨੂੰ ਫਿਰ ਸਮਝਾਇਆ ਕਿ ਦੁਬਾਰਾ ਨਹੀਂ ਲੈਣੀ | ਉਹ ਵਾਦਾ ਕਰਕੇ ਚਲਾ ਗਿਆ | #KamalDiKalam ਉਹ ਦੋਸਤ ਕੁਝ ਦਿਨਾਂ ਬਾਦ ਆਇਆ ਤਾਂ ਇੱਕ ਦੰਮ ਰੋ ਹੀ ਪਿਆ | ਮੈਂ ਕਾਰਣ ਪੁੱਛਿਆ ਤਾਂ ਉਹਨੇ ਦੱਸਿਆ ਕਿ ਆਪਣੀ ਮਰਦਾਨਾ ਤਾਕਤ ਬਿਲਕੁਲ ਹੀ ਗਵਾ ਬੈਠਾ ਹੈ | ਮੇਰੇ ਮੂੰਹੋਂ ਇਹੀ ਨਿਕਲਿਆ ," ਉਹੀ ਦਵਾਈ ਬਜਾਰੋਂ ਲੈਕੇ ਵਰਤ ਲਈ ?" ਉਹਨੇ ਲਗਭਗ ਰੋਂਦੇ ਹੋਏ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਮੈਂ ਉਹਨੂੰ ਦਵਾਈ ਦੀ ਕਾਟ ਕਰਕੇ ਠੀਕ ਕਰਨ ਲਈ ਦਵਾਈ ਦੇਕੇ ਦੁਬਾਰਾ ਸਮਝਾਕੇ ਭੇਜ ਦਿੱਤਾ | ਇਹੋ ਕਾਰਣ ਹੈ ਕਿ ਹੋਮਿਓਪੈਥਿਕ ਤੇ ਐਲੋਪੈਥਿਕ ਦਵਾਈਆਂ ਵਿੱਚ ਜਮੀਨ ਆਸਮਾਨ ਦਾ ਫਰਕ ਹੈ | ਕਈ ਲੋਕ ਹੋਮਿਓਪੈਥਿਕ ਦਵਾਈਆਂ ਵੀ ਇੱਕ ਦੂਜੇ ਦੇ ਦੱਸੇ ਦਸਾਏ ਵਰਤਣੀਆਂ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਣ ਜਾਂ ਤਾਂ ਉਹਨਾ ਦੇ ਲੱਛਣ ਨਾ ਹੋਣ ਕਰਕੇ ਦਵਾਈ ਕੰਮ ਨਹੀਂ ਕਰਦੀ ਜਾਂ ਨੁਕਸਾਨ ਵੀ ਕਰ ਸਕਦੀ ਹੈ | ਦਵਾਈ ਹਮੇਸ਼ਾ ਡਾਕਟਰ ਤੋਂ ਲਓ !
Tuesday, 26 January 2016
New
ਮਰਜ਼ ਦਾ ਨਹੀਂ ਮਰੀਜ਼ ਦਾ ਇਲਾਜ਼ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
मानसिक रोग
Subscribe to:
Post Comments (Atom)
No comments:
Post a Comment