ਮਹੁਰਾ \ ਇੰਦਰਜੀਤ ਕਮਲ - Inderjeet Kamal

Latest

Thursday, 15 October 2015

ਮਹੁਰਾ \ ਇੰਦਰਜੀਤ ਕਮਲ


ਮੇਰੀ ਬੇਟੀ ਛੋਟੀ ਜਿਹੀ ਸੀ | ਮੈਂ ਘਰ ਗਿਆ , ਕਹਿੰਦੀ ," ਪਾਪਾ , ਬੀਜੀ ( ਮੇਰੇ ਮਾਤਾ ਜੀ ) ਕੋਈ ਵੀ ਚੀਜ਼ ਖਾਂਦੇ ਨੇ ਤੇ ਸਾਨੂੰ ਜਰੂਰ ਦਿੰਦੇ ਨੇ , ਅੱਜ ਉਹਨਾਂ ਮਹੁਰਾ ਚੋਰੀ ਚੋਰੀ ਖਾ ਲਿਆ | ਮੈਨੂੰ ਵੀ ਲਿਆਕੇ ਦਿਓ ਮੈਂ ਵੀ ਮਹੁਰਾ ਖਾਣਾ ਏ|" ‪#‎KamalDiKalam‬
ਮੈਂ ਹੈਰਾਨ ਜਿਹਾ ਹੋਕੇ ਕਿਹਾ ," ਬੇਟੇ ਤੈਨੂੰ ਕੋਈ ਗਲਤੀ ਲੱਗੀ ਏ ਬੀਜੀ ਤਾਂ ਬੀਮਾਰ ਨੇ |"
ਕਹਿੰਦੀ ," ਨਹੀਂ ,ਮੈਂ ਤਾਂ ਮਹੁਰਾ ਖਾਣਾ ਏ , ਮੈਨੂੰ ਲਿਆਕੇ ਦਿਓ |"
ਮੈਂ ਜਾਕੇ ਬੀਜੀ ਨੂੰ ਪੁਛਿਆ ਤਾਂ ਉਹ ਕਹਿੰਦੇ ," ਮੈਂ , ਦਵਾਈ ਬੱਚਿਆਂ ਤੋਂ ਲੁਕੋ ਕੇ ਰੱਖੀ ਸੀ , ਜਦੋਂ ਖਾਣ ਲੱਗੀ ਤਾਂ ਕੁੜੀ ਬਾਰ ਬਾਰ ਪੁੱਛੇ ਬੀਜੀ ਕੀ ਖਾਂਦੇ ਹੋ ? ਮੈਂ ਗੁੱਸੇ ਚ ਆਕੇ ਕਿਹਾ ਮਹੁਰਾ ਖਾਧਾ ਏ , ਬੱਸ ਮੇਰੇ ਮਗਰ ਪੈ ਗਈ , ਕਹਿੰਦੀ ਮੈਂ ਵੀ ਖਾਣਾ ਏ |"

No comments:

Post a Comment