ਸੂਰੀ ਦਾ ਦੁੱਧ \ ਇੰਦਰਜੀਤ ਕਮਲ - Inderjeet Kamal

Latest

Thursday, 15 October 2015

ਸੂਰੀ ਦਾ ਦੁੱਧ \ ਇੰਦਰਜੀਤ ਕਮਲ


ਅਸੀਂ ਡੇਅਰੀ ਤੇ ਦੁੱਧ ਲੈਣ ਗਏ | ਕਈ ਬੰਦੇ ਖੜ੍ਹੇ ਸਨ | ਅਸੀਂ ਆਪਣੇ ਭਾਂਡੇ ਚ ਦੁੱਧ ਪਵਾਕੇ ਮੁੜਨ ਲੱਗੇ ਤਾਂ ਸਾਡੇ ਤੋਂ ਬਾਦ ਇੱਕ ਬੰਦੇ ਨੇ ਇੱਕ ਡੋਲ ਚ ਦੁੱਧ ਪਵਾਕੇ ਦੂਜਾ ਡੋਲ ਅੱਗੇ ਕਰਕੇ ਕਿਹਾ , " ਦੋ ਕਿੱਲੋ ਦੁੱਧ ਸੂਰੀ ਦਾ ਪਾ ਦਿਓ |" ‪#‎kamaldikalam‬
ਡੇਅਰੀ ਦਾ ਮਾਲਕ ਹੱਕਾ ਬੱਕਾ ਜਿਹਾ ਹੋਕੇ ਕਹਿੰਦਾ ," ਸੂਰੀ ਦਾ ਦੁੱਧ ਕਿੱਥੋਂ ਆਇਆ ? "
ਡੋਲ ਵਾਲਾ ਕਹਿੰਦਾ," ਰੋਜ਼ ਤਾਂ ਜਾਂਦਾ ਏ !"
ਡੇਅਰੀ ਵਾਲਾ ਕਹਿੰਦਾ ,' ਕਿਤੋਂ ਹੋਰ ਜਾਂਦਾ ਹੋਊ |"
ਡੋਲ ਵਾਲਾ ਕਹਿੰਦਾ , " ਨਹੀਂ ਜੀ , ਤਿੰਨ ਸਾਲ ਹੋ ਗਏ , ਤੁਹਾਡੇ ਕੋਲੋਂ ਹੀ ਜਾਂਦਾ ਏ |"
ਡੇਅਰੀ ਵਾਲਾ ਕਹਿੰਦਾ ," ਪਰ ਅਸੀਂ ਤਾਂ ਸੂਰੀ ਰੱਖੀ ਨਹੀਂ |"
ਡੋਲ ਵਾਲਾ ਹੱਸਦਾ ਹੋਇਆ ਕਹਿੰਦਾ ," ਨਹੀਂ, ਸਾਡਾ ਗਵਾਂਢੀ ਰਮੇਸ਼ ਸੂਰੀ ਕਿਤੇ ਬਾਹਰ ਗਿਆ ਏ , ਉਹਦੇ ਘਰਦਿਆਂ ਨੇ ਮੈਨੂੰ ਡੋਲ ਫੜਾ ਦਿੱਤਾ ਸੀ ਕਿ ਉਹਨਾਂ ਦਾ ਦੁੱਧ ਵੀ ਲੈਂਦਾ ਆਵਾਂ|"

No comments:

Post a Comment