ਗਾਵਾਂ ਤਾਂ ਬਹੁਤ ਖੁਸ਼ ਗਈਆਂ, ਸੂਰਾਂ ਦਾ ਕੋਈ ਪਤਾ ਨਹੀਂ \ ਇੰਦਰਜੀਤ ਕਮਲ - Inderjeet Kamal

Latest

Saturday, 24 October 2015

ਗਾਵਾਂ ਤਾਂ ਬਹੁਤ ਖੁਸ਼ ਗਈਆਂ, ਸੂਰਾਂ ਦਾ ਕੋਈ ਪਤਾ ਨਹੀਂ \ ਇੰਦਰਜੀਤ ਕਮਲ


 ਵਿਆਹ ਤੋਂ ਇੱਕ ਦਿਨ ਬਾਦ ਬੇਟੀ ਤੇ ਜਵਾਈ ਸਾਨੂੰ ਮਿਲਣ ਆਏ | ਸਵਾਗਤ ਤੋਂ ਬਾਅਦ ਚਾਹਪਾਣੀ ਪੀਂਦਿਆਂ ਬੇਟੀ ਨੇ ਪੁੱਛਿਆ, " ਸਭ ਵਧੀਆ ਵਧੀਆ ਹੋ ਗਿਆ ਨਾ ? " 
ਮੈਂ ਕਿਹਾ , " ਬਹੁਤ ਵਧੀਆ ਭੁਗਤ ਗਿਆ ਸਭ |"
ਕਹਿੰਦੀ ," ਸਾਰੇ ਖਾ ਪੀਕੇ ਖ਼ੁਸ਼ ਗਏ ਨਾ ?" ‪#‎KamalDiKalam‬
ਮੈਂ ਕਿਹਾ ," ਗਾਵਾਂ ਤਾਂ ਬਹੁਤ ਖੁਸ਼ ਗਈਆਂ , ਸੂਰਾਂ ਦਾ ਪਤਾ ਨਹੀਂ ਲੱਗਾ |"
ਜਵਾਈ ਹੈਰਾਨ ਹੋਕੇ ਮੇਰੇ ਵੱਲ ਵੇਖਣ ਲੱਗਾ ਤਾਂ ਬੇਟੀ ਨੇ ਉਹਨੂੰ ਕਿਹਾ ," ਕੋਈ ਗੱਲ ਨਹੀਂ, ਪਾਪਾ ਮਜ਼ਾਕ ਕਰਦੇ ਨੇ |"
ਮੈਂ ਕਿਹਾ ," ਇਹਦੇ ਚ ਇੱਕ ਵੀ ਸ਼ਬਦ ਮਜ਼ਾਕ ਨਹੀਂ, ਸਭ ਸਚ ਹੈ |"
22 ਅਕਤੂਬਰ 2015 ਦੀ ਰਾਤ ਨੂੰ ਵਿਆਹ ਸੀ | ਸਾਡੀ 90% ਰਿਸ਼ਤੇਦਾਰੀ ਪੰਜਾਬ ਚ ਹੈ ਤੇ ਉਹਦੇ ਚੋਂ ਵੀ 90% ਮਾਝੇ ਚ | ਸਾਰੇ ਪੰਜਾਬੀ ਵਿਆਹਾਂ ਵਾਂਗ ਇੱਥੇ ਵੀ ਨਾਨਕੇ ਤੇ ਦਾਦਕੇ ਪਰਿਵਾਰਾਂ ਦੇ ਰਹਿਣ ਲਈ ਅੱਲਗ ਅੱਲਗ ਥਾਵਾਂ ਅਲਾਟ ਕੀਤੀਆਂ ਗਈਆਂ | ਜਿਹੜਾ ਜਿਹੜਾ ,ਜਦੋਂ ਜਦੋਂ ਆਉਂਦਾ ਰਿਹਾ ਆਪਣੇ ਆਪਣੇ ਟਿਕਾਣੇ ਤੇ ਪੜਾਅ ਕਰਦਾ ਰਿਹਾ |
ਪੰਜਾਬ ਦੇ ਹਾਲਾਤ ਨਾਖੁਸ਼ਗਵਾਰ ਹੋਣ ਕਰਕੇ ਕਈ ਪਰਿਵਾਰ ਨਹੀਂ ਆ ਸਕੇ ਤੇ ਕਈਆਂ ਨੂੰ ਰਸਤੇ ਚੋਂ ਵਾਪਸ ਜਾਣਾ ਪਿਆ , ਜਿਸ ਕਾਰਣ ਖਾਣਪੀਣ ਦਾ ਸਮਾਨ ਬਚ ਗਿਆ | ਅਗਲੇ ਦਿਨ ਕਈ ਪਕਵਾਨ ਹਵਾੜ ਮਾਰਣ ਦੀ ਹਾਲਾਤ ਵਿੱਚ ਪਹੁੰਚ ਗਏ ਸਨ , ਜੋ ਇਨਸਾਨਾਂ ਦੇ ਖਾਣ ਦੇ ਕਾਬਲ ਨਹੀਂ ਰਹਿਣੇ ਸਨ , ਇਸ ਕਰਕੇ ਅਸੀਂ ਇੱਕ ਸੂਰ ਪਾਲਕ ਨੂੰ ਉਹ ਲੈ ਜਾਣ ਲਈ ਕਿਹਾ | ਸੂਰਾਂ ਵਾਲਾ ਲੇਟ ਹੋ ਗਿਆ , ਜਿਸ ਕਾਰਣ ਅਸੀਂ ਉਹਨਾਂ ਪਕਵਾਨਾਂ ਦੀ ਬਦਬੂ ਤੋਂ ਬਚਣ ਲਈ ਕੁਝ ਸਮਾਨ ਗਲੀ ਚ ਘੁੰਮਦੀਆਂ ਗਾਵਾਂ ਨੂੰ ਪਾ ਦਿੱਤਾ , ਜਿਹਨਾਂ ਬੜੇ ਮਜ਼ੇ ਨਾਲ ਖਾਧਾ ਤੇ ਚਲੇ ਗਈਆਂ | ਬਾਕੀ ਸਮਾਨ ਸੂਰਾਂ ਵਾਲਾ ਲੈ ਗਿਆ | ਗਾਵਾਂ ਨੂੰ ਤਾਂ ਖਾਕੇ ਖੁਸ਼ੀ ਖੁਸ਼ੀ ਜਾਂਦਿਆਂ ਅਸੀਂ ਖੁਧ ਵੇਖਿਆ ਸੀ , ਇਸੇ ਲਈ ਕਿਹਾ ," ਗਾਵਾਂ ਤਾਂ ਬਹੁਤ ਖੁਸ਼ ਗਈਆਂ, ਸੂਰਾਂ ਦਾ ਕੋਈ ਪਤਾ ਨਹੀਂ | "
ਪਹਿਲਾਂ ਹੀ ਪੰਜਾਬੀਆਂ ਨੇ ਆਪਣਾ ਤੇ ਆਪਣੇ ਪਿਆਰੇ ਪੰਜਾਬ ਦਾ ਬਹੁਤ ਨੁਕਸਾਨ ਕਰ ਲਿਆ ਹੈ | ਬੱਸ ਕਰੋ !! ਸ਼ਰਾਰਤੀਆਂ ਦੀਆਂ ਸ਼ਰਾਰਤਾਂ ਨੂੰ ਪੰਜਾਬ ਤੇ ਪੰਜਾਬੀਆਂ ਤੇ ਭਾਰੂ ਨਾ ਹੋਣ ਦਿਓ | ਲੋਕਾਂ ਦੀਆਂ ਚਾਲਾਂ ਵਿੱਚ ਆਕੇ ਆਪਣਾ ਤੇ ਆਪਣਿਆਂ ਦਾ ਹੋਰ ਨੁਕਸਾਨ ਕਰਨਾ ਬੰਦ ਕਰੋ !

No comments:

Post a Comment