ਦੂਰ ਅੰਦੇਸ਼ੀ ਤੇਜੇ ਦੀ \ ਇੰਦਰਜੀਤ ਕਮਲ - Inderjeet Kamal

Latest

Saturday, 12 September 2015

ਦੂਰ ਅੰਦੇਸ਼ੀ ਤੇਜੇ ਦੀ \ ਇੰਦਰਜੀਤ ਕਮਲ


ਇੱਕ ਦਿਨ ਸਾਡੇ ਪਟਵਾਰੀ Paramjit Jatana ਜੀ ਨੇ ਬੜੇ ਮਾਣ ਨਾਲ ਤੇਜੇ ਨੂੰ ਸਾਰੇ ਟੱਬਰ ਸਮੇਤ ਦੁਪਹਿਰ ਦੀ ਰੋਟੀ ਦਾ ਸੱਦਾ ਦਿੱਤਾ | ਜਟਾਣਾ ਜੀ ਨੇ ਕਿਹਾ ," ਤੇਜੇ ਵੀਰ , ਸਾਡੀ ਭਾਬੀ ਤੇ ਬੱਚਿਆਂ ਨੂੰ ਲੈਕੇ ਦੁਪਹਿਰ ਨੂੰ ਆ ਜਾਇਓ ! ਤੁਹਾਡੀ ਦੁਪਹਿਰ ਦੀ ਰੋਟੀ ਸਾਡੇ ਵੱਲ ਹੈ |" ‪#‎kamalDikalam‬
ਦੁਪਹਿਰ ਨੂੰ ਇੱਕ ਬੰਦਾ ਵੱਡਾ ਸਾਰਾ ਰੋਟੀ ਵਾਲਾ ਡੱਬਾ ਲੈਕੇ ਪਟਵਾਰੀ ਸਾਹਬ ਦੇ ਘਰ ਪਹੁੰਚਿਆ ਤੇ ਕਹਿੰਦਾ, " ਪਟਵਾਰੀ ਸਾਹਬ , ਤੇਜੇ ਵੀਰ ਨੇ ਭੇਜਿਆ ਏ | ਉਹਨਾ ਦੇ ਟੱਬਰ ਦੀ ਰੋਟੀ ਇਸ ਡੱਬੇ ਚ ਪਾ ਦਿਓ |" 
ਪਟਵਾਰੀ ਸਾਹਬ ਨੂੰ ਬੜਾ ਗੁੱਸਾ ਆਇਆ | ਉਹਨਾਂ ਤੇਜੇ ਨੂੰ ਫੋਨ ਕੀਤਾ ," ਤੇਜੇ ਵੀਰ , ਅਸੀਂ ਇੱਥੇ ਲੰਗਰ ਨਹੀਂ ਲਾਇਆ , ਤੁਹਾਨੂੰ ਰੋਟੀ ਤੇ ਸੱਦਿਆ ਸੀ | ਸੋਚਿਆ ਸੀ ਦੋਵੇਂ ਭਰਾ ਰੋਟੀ ਦੇ ਬਹਾਨੇ ਬਹਿਕੇ ਗੱਲਾਂ ਕਰਾਂਗੇ |"
ਤੇਜਾ ਕਹਿੰਦਾ ," ਰ ਰ ਰ ਰ ਰ ਰਹਿਣ ਦੇ ਪ ਪ ਪ ਪ ਪਟਵਾਰੀ ਸਾਹਬ ! ਜੇ ਆਪਾਂ ਹੀ ਗੱਲਾਂ ਕਰਨੀਆਂ ਸੀ ਤਾਂ ਜ ਜ ਜ ਜੁ ਜਨਾਨੀਆਂ ਦਾ ਕੀ ਕੰਮ ? ਉਂਝ ਵੀ ਗ ਗ ਗ ਗ ਗ ਗੱਲਾਂ ਕਰਨੀਆਂ ਸੀ ਤਾਂ ਦਿਨੇ ਖਾਣ ਤੇ ਨਹੀਂ ਰਾਤ ਨੂੰ ਪੀ ਪੀ ਪੀ ਪੀ ਪੀਣ ਤੇ ਬੁਲਾਈਦਾ ਏ |"

No comments:

Post a Comment