ਇੱਕ ਦਿਨ ਸਾਨੂੰ ਸਕੂਲ ਚ ਮਰਿਆ ਹੋਇਆ ਉੱਲੂ ਮਿਲ ਗਿਆ | ਮੈਂ ਇੱਕ ਕੰਧ ਦੇ ਨਾਲ ਉੱਲੂ ਰੱਖ ਕੇ ਉਹਦੇ ਆਸੇ ਪਾਸੇ ਤੇ ਉੱਤੇ ਇੱਟਾਂ ਜੋੜ ਦਿੱਤੀਆਂ | ਇੱਕ ਅਖਬਾਰ ਵਿਛਾ ਕੇ ਉੱਤੇ ਪੰਜ ਦਸ ਪੈਸੇ ਦੇ ਕੁਝ ਸਿੱਕੇ ਰੱਖ ਦਿੱਤੇ |ਇੱਕ ਕਾਗਜ਼ ਤੇ ਲਿਖ ਦਿੱਤਾ . ਬਾਬਾ ਊਲਮਦੀਨ ਦੀ ਸਮਾਧ .. | ਰਸਤਾ ਵਾਹਵਾ ਵਗਦਾ ਸੀ , ਛੁੱਟੀ ਹੋਣ ਤੱਕ ਬਾਰਾਂ ਰੁਪੇ ਇੱਕਠੇ ਹੋ ਗਏ | ਇੱਕ ਉੱਲੂ ਨਾਲ ਕਈ ਊੱਲੂ ਬਣ ਗਏ | #KamalDiKalam
ਅਸੀਂ ਯਾਰਾਂ ਦੋਸਤਾਂ ਨੇ ਪਾਰਟੀ ਕੀਤੀ ........ ਅਗਲੇ ਦਿਨ ਪ੍ਰਿੰਸਿਪਲ ਮੈਨੂੰ ਤੇ ਦੋਸਤਾਂ ਨੂੰ ਸਵੇਰੇ ਸਵੇਰ ਹੀ ਸਟੇਜ ਸੇ ਸਨਮਾਨਿਤ ਕਰਨ ਵਾਸਤੇ ਬੁਲਾ ਲਿਆ... ਮੈਂ ਭੋਲਾ ਜਿਹਾ ਮੂੰਹ ਬਣਾਕੇ ਕਿਹਾ " ਜੀ ਅਸੀਂ ਤਾਂ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕਢਣ ਵਾਸਤੇ ਸਾਰਾ ਡਰਾਮਾ ਕੀਤਾ ਸੀ |"
ਜਾਨ ਬਚਗੀ !
No comments:
Post a Comment