ਸਾਡਾ ਚਾਰ ਰਿਸ਼ਤੇਦਾਰਾਂ ਦਾ ਇੱਕੋ ਖਾਨਦਾਨ ਵਿੱਚ ਵਿਆਹ ਹੋਇਆ ਹੈ | ਸਾਰਿਆਂ ਤੋਂ ਪਹਿਲਾਂ ਮੇਰੇ ਛੋਟੇ ਮਾਮਾ ਜੀ , ਫਿਰ ਵੱਡੇ ਮਾਮਾ ਜੀ ਦਾ ਮੁੰਡਾ , ਫਿਰ ਮੇਰੇ ਤਾਇਆ ਜੀ ਦਾ ਪੋਤਰਾ ਤੇ ਚੌਥੀ ਵਾਰ ਮੈਂ ਉਸ ਖਾਨਦਾਨ ਚ ਢੁੱਕਿਆ | ਹਰ ਬਰਾਤ ਵਿੱਚ ਸ਼ੁਗਲ ਮੇਲੇ ਲਈ ਮੇਰਾ ਪਹਿਲਾ ਨੰਬਰ ਹੁੰਦਾ ਸੀ , ਜਿਸ ਕਾਰਣ ਬਹੁਤੇ ਲੋਕ ਮੇਰੇ ਜਾਣਕਾਰ ਸਨ | ਜਦੋਂ ਕੁੜੀਆਂ ਨੇ ਮੈਨੂੰ ਛੰਦ ਸੁਣਾਉਣ ਲਈ ਕਿਹਾ ਤਾਂ ਮੈਂ ਛੰਦ ਸੁਣਾਇਆ , " ਛੰਦ ਪਰਾਗੇ ਆਈਏ ਜਾਈਏ , ਛੰਦ ਪਰਾਗੇ ਢੇਰ , ਚਾਰ ਵਾਰ ਅਸੀਂ ਪਹਿਲਾਂ ਢੁੱਕੇ , ਹੁਣ ਕਦੋਂ ਆਈਏ ਫੇਰ ?" #KamalDiKalam
ਬੱਸ ਉਸ ਤੋਂ ਬਾਦ ਸਾਡਾ ਉਸ ਖਾਨਦਾਨ ਚ ਕੋਈ ਰਿਸ਼ਤਾ ਨਹੀਂ ਹੋਇਆ |
No comments:
Post a Comment