ਪਾਣੀਪੱਤ ਦੇ ਇੱਕ ਪਿੰਡ ਤੋਂ
ਇੱਕ ਬਜੁਰਗ ਔਰਤ ਨੂੰ
ਮੇਰੇ ਕੋਲ ਦਵਾਈ ਲੈਣ ਵਾਸਤੇ ਲੈਕੇ ਆਏ
ਉਹ ਆਉਂਦਿਆਂ ਹੀ ਕਹਿੰਦੀ ,
" ਤੂੰ ਕੌਣ ਏਂ ?"
ਮੈਂ ਹੈਰਾਨ ਜਿਹਾ ਹੋਕੇ ਕਿਹਾ ,
"ਡਾਕਟਰ ਹਾਂ !"
ਝੱਟ ਹੀ ਉਹਦੇ ਨਾਲ ਆਏ ਮੁੰਡੇ ਨੇ ਕਿਹਾ ,
" ਹਿੰਦੂ ਏ , ਉਂਝ ਹੀ ਦਾੜ੍ਹੀ ਰੱਖੀ ਏ , ਮੁਸਲਮਾਨ ਨਹੀਂ ਏ "
" ਕਿਹੜੀ ਜਾਤ ਏ ?" ਬੁੜੀ ਦੀ ਸੂਈ ਹਾਲੇ ਵੀ ਅੜੀ ਹੋਈ ਸੀ
" ਉੱਚੀ ਜਾਤ ਏ |" , ਉਹ ਮੁੰਡਾ ਝੱਟ ਹੀ ਬੋਲ ਪਿਆ
ਮੈਂ ਕਿਹਾ ,
" ਮਾਤਾ ਜੀ , ਦਵਾਈ ਲੈਣ ਆਏ ਹੋ ਜਾਂ ............. |"
ਮੁੰਡੇ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ |
ਹੁਣ ਤੱਕ ਮੇਰੀ ਵੀ ਦਿਲਚਸਪੀ ਵਧ ਚੁੱਕੀ ਸੀ ਕਿ ਇਹਨਾਂ ਦੇ ਇਲਾਕੇ ਤੇ ਪਿੰਡਾਂ ਦੇ ਹਲਾਤ ਦੇ
ਨਾਲ ਨਾਲ ਲੋਕਾਂ ਦੀ ਮਾਨਸਿਕਤਾ ਬਾਰੇ ਜਾਣਾ | ਮੈ ਆਪਣੀ ਬੋਲਬਾਣੀ ਬਦਲਣੀ ਹੀ ਠੀਕ ਸਮਝੀ |
ਉਹਨਾਂ ਨਾਲ ਹੋਈ ਗੱਲਬਾਤ ਤੋਂ ਬੜੀ ਹੈਰਾਨੀ ਹੋਈ ਕਿ ਲੋਕ ਅੱਜ ਵੀ ਕਿਹੜੇ ਯੁੱਗ ਵਿੱਚ ਜੀ ਰਹੇ ਹਨ !
ਪਤਾ ਲੱਗਾ ਕਿ ਉਹਨਾਂ ਦੇ ਪਿੰਡਾਂ ਵਿੱਚ ਅੱਜ ਵੀ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਉਹਨਾਂ ਦੇ ਮੰਜੇ ਤੇ ਬੈਠਣ
ਦੀ ਆਗਿਆ ਨਹੀਂ ਹੈ | ਅਗਰ ਕਿਸੇ ਮਜਬੂਰੀ ਕਾਰਨ ਬਿਠਾਉਣ ਪਵੇ ਤਾਂ
ਉਹਦੇ ਵਾਸਤੇ ਕੁਰਸੀ ਮੰਗਵਾਈ ਜਾਂਦੀ ਹੈ | ਅਖੌਤੀ ਨੀਵੀਂ ਜਾਤ ਵਾਲੇ ਦਾ ਕੰਮ ਉਹਨਾਂ ਦੇ ਹੁੱਕੇ ਦੀ
ਚਿਲਮ ਭਰ ਕੇ ਲਿਆਉਣਾ ਹੈ , ਪਰ ਹੁੱਕੇ ਨੂੰ ਹੱਥ ਲਗਾਉਣਾ ਮਨ੍ਹਾਂ ਹੈ | ਲੱਸੀ ਲੈਣ ਆਏ ਵਿਅਕਤੀ ਦਾ
ਡੋਲ ਉਹਨਾਂ ਦੀ ਰਸੋਈ ਵਿੱਚ ਨਹੀਂ ਜਾ ਸਕਦਾ | ਇਹ ਲੋਕ ਦੂਜੇ ਧਰਮ ਦੇ ਲੋਕਾਂ ਦੇ ਹੱਥ ਦੀ ਬਣੀ ਚੀਜ਼
ਨਹੀਂ ਖਾਂਦੇ | ਹੱਦ ਹੈ ............... ਅਸੀਂ ਕਿੰਨੀ ਕੁ ਤਰੱਕੀ ਕੀਤੀ ਹੈ ? #KamalDiKalam
Bhupinder Singh Chadha ਪੁਰਾਣੀ ਗੱਲ ਹੈ। ਮੈ ਮਲੇਰਕੋਟਲੇ ਸਟੇਸ਼ਨ ਤੇ ਖੜਾ ਸੀ। ਕਿਸੇ ਲਾਗਲੇ ਪਿੰਡ ਦੋਸਤ ਦਾ ਸੁਨੇਹਾ ਪਹੁਚਾੳੂਣਾ ਸੀ। ਮੈ ਪਿੰਡ ਦਾ ਨਾਮ ਲੈਕੇ ਜਾਣਕਾਰੀ ਲੈਣੀ ਚਾਹੀ। ਮੈ ਜਦੋਂ ਰਸਤਾ ਪੁਛਿਅਾ ਤਾਂ ੲਿਕ ਬੰਦਾ ਝਟ ਦੇਣੀ ਕਹਿੰਦਾ,"ਤੇਰੀ ਜਾਤ ਕੀ ਹੈ ?" ਮੈ ਹੈਰਾਨ ਹੋਕੇ ਪੁਛਿਅਾ ਕਿ ਜਾਤ ਦਾ ਕੀ ਸਬੰਧ ਹੈ। ੳੁਸ ਬੰਦੇ ਨੇ ਝਟ ਹੀ ਨਿਰਣਾ ਕਰ ਦਿੱਤਾ.."ਜੀ ਜਾਤ ਮੈਂ ਤਾਂ ਪੁਛੀ ਸੀ ਕਿ ਜੇ ਤਾਂ ਜਿਮਿਦਾਰਾਂ ਦੇ ਜਾਣਾ ਹੋਵੇ ਤਾਂ ਫਿਰਨੀ ਤੋਂ ਸੱਜੇ ਪਾਸੇ ਹੋ ਜਾੲਿਓ, ਜੇ ਅਾਦ ਧਰਮੀਅਾਂ ਦੇ ਜਾਣਾ ਹੈ ਤਾਂ ਖੱਬੇ ਪਾਸਿਓਂ ਜਾੲਿਓ". ....... ੳੁਹ ਅਾਦਮੀ ਦੇਖਣ ਨੂੰ ਅਾਦ ਧਰਮੀ ਹੀ ਲਗਦਾ ਸੀ ਤੇ ਫੇਰ ਮੈਨੂੰ ਵੀ ਚੇਤਾ ਅਾੲਿਅਾ ਕਿ ਮੈਂ ਵੀ ਸਿਰੋਂ ਨੰਗਾ ਸੀ, [ਰੰਗ ਮੇਰਾ ੳੁੰਜ ਹੀ ਪੱਕਾ ਜਿਹਾ ਹੈ Bhupinder Singh Chadha ੲਿਕ ਹੋਰ ਮਜੇਦਾਰ ਗੱਲ। ੲਿਕ ਵਾਰੀ ਮੈ ਗੱਡੀਓਂ ੳੁਤਰ ਕੇ ਪਿੰਡ ਨੂੰ ਜਾਣ ਵਾਲੇ ਟੈੰਪੂ ਵਿਚ ਬੈਠ ਗਿਅਾ। ੳੁਸ ਟੈੰਪੂ ਵਿਚ ੲਿਕ ਵਿਦੇਸ਼ ਤੋਂ ਅਾੲਿਅਾ ਹੋੲਿਅਾ ਪਰਵਾਰ ਬੈਠਾ ਸੀ ਤੇ ਕੁਝ ਪਿੰਡ ਦੇ ਨੌਜੁਅਾਨ ਮੋਨੇ ਮੁੰਡੇ। ੳੁਸ ਦਿਨ ਵਿ ਮੈਂ ਸਿਰੋਂ ਨੰਗਾ ਸੀ।ਰਾਹ ਵਿਚ ਟੈੰਪੂ ਬੰਦ ਹੋ ਗਿਅਾ। ਧੱਕਾ ਲਾੳੁਣ ਲੲੀ ਮੁੰਡੇ ਥੱਲੇ ੳੁਤਰੇ। ੳੁਸ ਪਰਵਾਰ ਦੇ ਬੰਦੇ ਨੇ, ਜਿਹਨੂੰ ਮੈਂ ਤਾਂ ਜਾਣਦਾ ਸੀ ਪਰ ੳੁਹ ਮੈਨੂੰ ਨਹੀ ਸੀ ਪਹਿਚਾਣਦਾ, ਨੇ ਬੜੇ ਰੋਹਬ ਨਾਲ ਘੂਰ ਕੇ ਕਿਹਾ, "ਚੱਲ ੳੁੲੇ, ਧੱਕਾ ਲਾ" । ਮੈ ਚੁਪ ਚਾਪ ਅੁਤਰ ਕੇ ਧੱਕਾ ਲਾ ਦਿੱਤਾ।
ਦੂਸਰੇ ਦਿਨ ਸਵੇਰੇ, ਮੈਂ ਬੂਟ ਸ਼ੂਟ ਪਾਕੇ, ਸੁੰਦਰ ਪੱਗ ਤੇ ਟਾੲੀ ਲਾਕੇ, ਬੱਸ ਵਿਚ ਬੈਠਣ ਅਾੲਿਅਾ। ੳੁਹ ਕੱਲ ਵਾਲਾ ਪਰਵਾਰ ਵੀ ੳੁਥੇ ਬੱਸ ਵਿਚ ਕਿਤੇ ਜਾ ਰਿਹਾ ਸੀ। ੳੁਹ ਰਾਤ ਵਾਲਾ ਬੰਦਾ ਲਪਕ ਕੇ ਮੇਰੇ ਵਲ ਅਾੲਿਅਾ, "ਭਾ ਜੀ ੲਿਥੇ ਬੈਠੋ, ਹੋਰ ਸੁਣਾਓ ਕਦੋਂ ਅਾੲੇ ?".. .. ਮੈ ਬੈਠ ਤਾਂ ਗਿਅਾ ਪਰ ੳੁਹਨੂੰ ਦੱਸਿਅਾ ਨਹੀਂ ਕਿ ਮੈ ਰਾਤ ਵਾਲਾ ਭੲੀਅਾ ਹਾਂ। Ashok Uppal ਡਾ ਸਾਬ ਮੇਰਾ ੲਿੱਕ ਮਿੱਤਰ ਸੀ ਮੇਰੇ ਨਾਲ ਹੀ ਪ੍ਰਦੇਸ਼ ਅਾੲਿਅਾ ਸੀ ੳੁਹ ਜੱਟਾਂ ਦਾ ਮੁੰਡਾ ਅਖਵਾੳੁਂਦਾ ਸੀ ਅਤੇ ਹਰ ਗੱਲ ਨਾਲ ੳੁਹ ਅਾਪਣੇ ਅਾਪ ਨੂੰ ਗੁਰਸਿੱਖ ਪਰਿਵਾਰ ਚੋ ਦੱਸਦਾ ਸੀ।ੳੁਹ ਨਾਬੇ ਦੇ ੲਿਲਾਕੇ ਦਾ ਸੀ।ੳੁਸ ਵਿਚਾਰੇ ਨੂੰ ਰੋਟੀ ਬਣਾੳੁਣੀ ਤਾਂ ਦੂਰ ਦੀ ਗੱਲ ਅਾਟਾ ਗੁਨਣ ਦਾ ਵੀ ਨਹੀ ਪਤਾ ਸੀ।ਮੈਂ ਸਾਰਾ ਰੋਟੀ ਪਾਣੀ ਬਣਾੳੁਣਾਂ ਖੁੱਦ ਸ਼ਾਕਾਹਾਰੀ ਹੋਂਣ ਦੇ ਬਾਵਜੂਦ ਵੀ ੳੁਸਨੂੰ ਚਿਕਨ,ਮਟਨ ਬਣਾ ਕੇ ਦਿੰਦਾ ਸੀ।ਪਰ ੲਿੱਕ ਦਿਨ ਮੈਨੂੰ ਕਹਿੰਦਾ ਤੂੰ ਕਿਹਨਾਂ ਦਾ ਮੁੰਡਾ ੲੇ ਮੈਂ ਝੱਟ ਅਾਖ ਦਿੱਤਾ(ਹਰੀਜਨਾਂ)ਦਾ।ਤਾਂ ਗੱਲਾਂ ਕਰਦਾ ਕਹਿਦਾਂ ਕੀ ਮੈਂ ਜਾਤ ਪਾਤ ਨਹੀ ਮੰਨਦਾ ਪਰ ਸਾਡੇ ਘਰੇ ਅਾੲੇ ਤੁਹਾਡੀ ਜਾਤ ਦੇ ਬੰਦੇ ਨੂੰ ਚਾਹ ਵੱਖਰੀ ਗਲਾਸੀ ਵਿੱਚ ਦਿੰਦੇ ਨੇ ਤੇ ਫਿਰ ੳੁਹ ਗਲਾਸ ਗਰਮ ਸੁਅਾਹ ਨਾਲ ਸਾਫ ਕਰਕੇ ਵੱਖਰਾ ਹੀ ਰੱਖਿਅਾ ਜਾਂਦਾ।ਮੈਂ ਕਿਹਾ ਜੇਕਰ ਤੇਰੇ ਘਰ ਜਾਤ ਪਾਤ ਦਾ ੲਿਹ ਰਿਵਾਜ ਹੈ ਤਾਂ ਤੂੰ ਕਿਵੇਂ ਪਿੱਛੇ ਰਹਿ ਗਿਅਾ ਕਹਿੰਦੇ ਪਹਿਲਾਂ ਮੈਂ ਵੀ ੲਿਸੇ ਤਰਾਂ ਦਾ ਸੀ ਪਰ ੲਿੱਥੇ ਅਾ ਕੇ ਮੈਂ ਬਦਲ ਗਿਅਾ ਹਾਂ।ਮੇਰੇ ਹੱਥਾਂ ਦੀ ਰੋਟੀ ਖਾਦੇ ਬਿਨਾਂ ੳੁਹਦਾ ਸਰਦਾ ਨਹੀ ਸੀ ਸ਼ਾੲਿਦ ੲਿਹ ਸਚਾੲੀ ਸੀ।ੲਿੱਕ ਦਿਨ ੳੁਹਦੀ ਗੁਰਸਿੱਖੀ ਜਾਚਣ ਲੲੀ ਮੈੰ ੳੁਸਨੂੰ ਦਸਾਂ ਗੁਰੂ ਸਹਿਬਾਨਾਂ ਦੇ ਨਾਮ ਪੁੱਛੇ ਜਿਨਾਂ ਵਿੱਚੋਂ ੳੁਹ ਤਿੰਨ ਗੁਰੂ ਸਹਿਬਾਨ ਦੇ ਨਾਮ ਹੀ ਦੱਸ ਸਕਿਅਾ।ਪਰ ਸਿੱਖੀ ਨਾਲ ਮੇਰਾ ਲਗਾਵ ਹੋਂਣ ਕਾਰਣ ਮੈਂ ਬਹੁਤ ਕੁੱਝ ਜਾਣਦਾ ਸੀ।ਮੈਂ ੳੁਸਨੂੰ ੲਿੱਕ ਗੱਲ ਅਾਖੀ ਕੀ ਜੇਕਰ ਕਦੇ ਕਿਸੇ ਹੋਰ ਜਗ੍ਹਾ ਕੰਮ ਕਰਨਾ ਪਿਅਾ ਤਾਂ ੲਿਹ ਨਾ ਅਾਖੀਂ ਕੀ ਮੈਂ ਗੁਰਸਿੱਖ ਪਰਿਵਾਰ ਚੌਂ ਹਾਂ ਕਿੳੁਂ ਕੀ ਜਿਨੀ ਤੈਨੂੰ ਸਿੱਖੀ ਵਾਰੇ ਜਾਣਕਾਰੀ ਹੈ ੲਿਸ,ਤੋਂ ਵੱਧ ਤਾਂ ਬਹੁਤੇ ਗੈਰ ਸਿੱਖ ਲੋਕਾਂ ਨੂੰ ਹੈ।ਢੇਡ ਸਾਲ ਮੇਰੇ ਨਾਲ ਬਿਤਾੳੁਂਣ ਤੇ ੳੁਹ ਹਮੇਸ਼ਾ ਮੇਰੇ ਕੋਲੋਂ ਕੁੱਝ ਨਾ ਕੁੱਝ ਪੁੱਛਦਾ ਸੀ।ਮਹਾਨ ਸਿੱਖ ਕਿਰਦਾਰਾਂ ਬਾਰੇ।
ੲਿੱਕ ਦਿਨ ਜਦੋਂ ੳੁਹ ੲਿੰਡਿਅਾ ਚੱਲਿਅਾ ਤਾਂ ਮੈਨੂੰ ਅਾਖਣ ਲੱਗਾ ਕਦੇ ਮੇਰੇ ਪਿੰਡ ਅਾੲੀ ਤੈਨੂੰ ਪਤਾ ਲੱਗੇਗਾ ਕੀ ਲੋਕ ਸਾਡੇ ਪਰਿਵਾਰ ਦੀ ਕਿੰਨੀ ੲਿੱਜਤ ਕਰਦੇ ਨੇ।ਮੈਂ ੳੁਸਨੂੰ ਹਾਸੇ ਵਿੱਚ ਅਾਖਿਅਾ ਕੀ ਮੈਂ ਤੇਰੇ ਘਰ ਕਰਨਾ ਕੀ ਹੈ ਅਾ ਕੇ।ਕੀ ਕਿੱਧਰੇ ਤੂੰ ਮੈਨੂੰ ੳੁਸ ਵੱਖਰੇ ਰੱਖੇ ਗਲਾਸ ਵਿੱਚ ਚਾਹ ਪਿਲਾ ਕੇ ਅਾਪਣੇ ਪਰਿਵਾਰ ਦੀ ਗੁਰਸਿੱਖੀ ਦੀ ਸ਼ਰਦਾ ਬਾਰੇ ਜਾਣੂ ਤਾਂ ਨਹੀ ਕਰਵਾੳਂਣਾਂ ਚਾਹੁੰਦਾ ੲੇ ਤਾਂ ੳੁਹ ਸ਼ਰਮ ਮਿੰਦਾ ਹੋ ਗਿਅਾ ੳੇਸਦੇ ਮੂੰਹੋਂ ਕੋੲੀ ਗੱਲ ਨਾ ਨਿਕਲੀ।
ਮੈਂ ਭਾਰਤ ਦੀਅਾਂ ਬਾਰਾਂ ਸਟੇਟਾਂ ਵਿੱਚ ਕੰਮ ਕਰ ਚੁੱਕਾ ਹਾਂ ਕਦੇ ਵੀ ਮੈਨੂੰ ਕੋੲੀ ਮੇਰੀ ਜਾਤ ਬਾਰੇ ਪੁੱਛੇ ਤਾਂ ਮੈਂ ਬੇ ਝਿੱਚਕ ਦੱਸ ਦਿੰਦਾ ਹਾਂ ਪਰ ਕਦੇ ਮੇਰੇ ਨਾਲ ਕਿਸੇ ਨੇ ੲਿਹੋ ਜਿਹਾ ਵਰਤਾਰਾ ਜਾਂ ਗੱਲ ਨਹੀ ਕੀਤੀ ਜਿਹੋ ਜਹੀ ਮੇਰੇ ੳੁਸ ਸਿੱਖ ਵੀਰ ਨੇ ਕੀਤੀ।ਅੱਜ ਵੀ ੳੁਸਦੀ ਗੱਲ ਯਾਦ ਕਰ ੲਿੱਕ ਗੱਲ ਦਾ ਦੁੱਖ ਹੁੰਦਾ ਹੈ ਕੀ ੲਿਹੋ ਜਹੀ ਤਰੱਕੀ ਨਾਲੋਂ ਤਾਂ ਅਸੀ ਲੋਕ ਜਾਹਿਲ ਹੀ ਚੰਗੇ ਸੀ।ਕੰਮ ਸੇ ਕਮ ਕੋੲੀ ੲਿਹ ਤਾਂ ਨਹੀ ਕਹਿ ਸਕਦਾ ਸੀ ਕੀ ਪੜ ਲਿਖ ਕੇ ਵੀ ਅਸੀ ਕਿਹੜੇ ਚੱਕਰਾਂ ਵਿੱਚ ਪੲੇ ਹਾਂ।
ਮੈਂ ਕਦੇ ਜਾਤ ਪਾਤ ਨੂੰ ਨਹੀ ਮੰਨਦਾ।ਨਾ ਬਹੁਤਾ ਧਾਰਮੀਕ ਹਾਂ ਬੱਸ ਚੰਗੇ ੲਿਨਸਾਨਾਂ ਨਾਲ ਮਿੱਤਰਤਾ ਰੱਖਣਾਂ ਮੇਰੀ ਰੂਹ ਨੂੰ ਸਕੂਨ ਦਿੰਦਾ ਹੈ।ਵਾਹਿਗੁਰੂ ਦੁਨੀਅਾਂ ਨੂੰ ਸੁਮੱਤ ਬੱਖਸ਼ੇ।
No comments:
Post a Comment