ਮੌਸਮ ਠੰਡਾ ਠਾਰ ਹੋਗਿਆ
ਕਈਆਂ ਦੇ ਲਈ ਭਾਰ ਹੋਗਿਆ
ਕਈਆਂ ਦੇ ਲਈ ਭਾਰ ਹੋਗਿਆ
ਕੋਈ ਬੋਤਲ ਨੂੰ ਦੇਦੂ ਗੇੜਾ
ਕਿਸੇ ਦਾ ਬੰਟਾਧਾਰ ਹੋਗਿਆ
ਕਿਸੇ ਦਾ ਬੰਟਾਧਾਰ ਹੋਗਿਆ
ਕਿਸੇ ਨੂੰ ਰੋਟੀ ਦੇ ਨੇ ਲਾਲੇ
ਕਿਸੇ ਦਾ ਦੋ ਤੋਂ ਚਾਰ ਹੋਗਿਆ
ਕਿਸੇ ਦਾ ਦੋ ਤੋਂ ਚਾਰ ਹੋਗਿਆ
ਕਿਸੇ ਦੇ ਘਰ ਵਿੱਚ ਰੋਣਾ ਪਿੱਟਣਾ
ਕਿਸੇ ਦਾ ਘਰ ਹੀ ਬਾਰ ਹੋਗਿਆ
ਕਿਸੇ ਦਾ ਘਰ ਹੀ ਬਾਰ ਹੋਗਿਆ
ਕਿਸੇ ਬਣਾਇਆ ਮੁਰਗਾ ਸ਼ੁਰਗਾ
ਕੋਈ ਅਸਲੋਂ ਲਾਚਾਰ ਹੋਗਿਆ
ਕੋਈ ਅਸਲੋਂ ਲਾਚਾਰ ਹੋਗਿਆ
ਮਜਦੂਰੀ ਲਈ ਚੌੰਕ ਚ ਜਾਣਾ
ਪਰਬਤ ਜਿੰਨਾ ਭਾਰ ਹੋਗਿਆ #KamalDiKalam
ਪਰਬਤ ਜਿੰਨਾ ਭਾਰ ਹੋਗਿਆ #KamalDiKalam
No comments:
Post a Comment