" ਤੇਰੀ ਅੱਡੀ 'ਤੇ ਗੂੰਹ ਲੱਗਾ ਏ !" ਇੰਦਰਜੀਤ ਕਮਲ - Inderjeet Kamal

Latest

Wednesday, 15 April 2015

" ਤੇਰੀ ਅੱਡੀ 'ਤੇ ਗੂੰਹ ਲੱਗਾ ਏ !" ਇੰਦਰਜੀਤ ਕਮਲ

 ਇੱਕ ਬਜੁਰਗ ਮਰੀਜ਼ ਔਰਤ ਨੇ ਇਹ ਵਾਕ ਤਕਰੀਬਨ 40 ਸਾਲ ਬਾਦ ਯਾਦ ਕਰਵਾ ਦਿੱਤਾ | ਬਚਪਣ ਚ ਅਕਸਰ ਸੁਣਦੇ ਸਾਂ ਤੇ ਕਹਿੰਦੇ ਸਾਂ !
ਜਦੋਂ ਕੋਈ ਕਿਸੇ ਗੱਲੋਂ ਕਿਸੇ ਦੀ ਤਾਰੀਫ਼ ਕਰਦਾ ਹੈ ਤਾਂ ਆਪਣੀ ਤਾਰੀਫ਼ ਸੁਣਨ ਵਾਲੇ ਨੂੰ ਇਹ ਚਿੰਤਾ ਲੱਗ ਜਾਂਦੀ ਹੈ ਕਿ ਕਿਤੇ ਮੈਨੂੰ ਇਸ ਵਿਅਕਤੀ ਦੀ ਨਜਰ ਨਾ ਲੱਗ ਜਾਵੇ , ਇਸ ਲਈ ਉਹ ਉਸ ਵਿਅਕਤੀ ਦਾ ਆਪਣੇ ਵੱਲੋਂ ਧਿਆਨ ਹਟਾਉਣ ਲਈ ਕਹਿੰਦਾ ਹੈ ," ਤੇਰੀ ਅੱਡੀ 'ਤੇ ਗੂੰਹ ਲੱਗਾ ਏ !" 
ਕੱਲ੍ਹ ਦਵਾਈ ਲੈਣ ਆਈ ਇੱਕ ਬਜੁਰਗ ਨੂੰ ਮੈਂ ਕਿਹਾ ," ਮਾਤਾ ਜੀ ਤੁਸੀਂ ਹੁਣ ਕਾਫੀ ਠੀਕ ਹੋ ਗਏ ਹੋ , ਚੰਗਾ ਲੱਗ ਰਿਹਾ ਹੈ !"
ਅੱਗੋਂ ਜਵਾਬ ਮਿਲਿਆ ," ਪੁੱਤ ਤੇਰੀ ਅੱਡੀ ਨੂੰ ਗੂੰਹ ਲੱਗਾ ਲਗਦਾ ਏ |" ਇੱਕ ਵਾਰ ਤਾਂ ਮੈਂ ਹੈਰਾਨ ਜਿਹਾ ਹੋ ਗਿਆ ਪਰ ਇਸ ਵਾਕ ਨੇ ਮੈਨੂੰ ਬਚਪਨ ਚ ਪਹੁੰਚਾ ਦਿੱਤਾ | #KamalDiKalam

No comments:

Post a Comment