ਮੇਰਾ ਇੱਕ ਜਾਣਕਾਰ ਮੇਰੇ ਕੋਲ ਆਇਆ ਕਹਿੰਦਾ ਭਾਜੀ ਤੁਸੀਂ ਬੜੇ ਕੇਸ ਠੀਕ ਕੀਤੇ ਹੋਣਗੇ ਅਗਰ ਸਾਡਾ ਇੱਕ ਕੇਸ ਠੀਕ ਕਰ ਦਿਓ ਤਾਂ ਤੁਹਾਨੂੰ ਮੰਨਾਗੇ
ਜਦੋਂ ਉਹਨੇ ਕੇਸ ਬਾਰੇ ਮੈਨੂੰ ਵੇਰਵਾ ਦਿੱਤਾ ਤਾਂ ਮੈਂ ਕਿਹਾ ਕਿ ਜਿਹਨਾ ਦਾ ਕੇਸ ਹੈ ਉਸ ਘਰ ਦਾ ਮਾਲਿਕ ਮੇਰੇ ਕੋਲ ਆਉਣਾ ਜਰੂਰੀ ਹੈ ਉਹਨੇ ਫੋਨ ਕਰਕੇ ਉਸ ਘਰ ਦੇ ਮਾਲਿਕ ਨੂੰ ਆਉਣ ਲਈ ਕਿਹਾ
ਥੋੜੀ ਦੇਰ ਬਾਦ ਹੀ ਇੱਕ ਅਧਖੜ ਉਮਰ ਦਾ ਹੱਟਾ ਕੱਟਾ ਅੰਮ੍ਰਿਤਧਾਰੀ ਵਿਅਕਤੀ ਸਾਡੇ ਵਿੱਚ ਬੈਠਾ ਸੀ
ਉਸ ਵਿਅਕਤੀ ਨੇ ਦੱਸਿਆ ਕਿ ਉਹਦੀ ਛੋਟੀ ਨੂੰਹ ਨੂੰ ਓਪਰੀ ਕਸਰ ਹੈ ਦਿਨ ਵਿੱਚ ਕਈ ਵਾਰ ਬੇਹੋਸ਼ ਹੋ ਜਾਂਦੀ ਹੈ #KamalDiKalam
ਮੈਂ ਉਹਨਾ ਦੀ ਸਾਰੀ ਕਹਾਣੀ ਸੁਨਣ ਤੋਂ ਬਾਦ ਉਹਨਾ ਨੂੰ ਅਗਲੇ ਦਿਨ ਦਾ ਵਕਤ ਦੇ ਦਿੱਤਾ
ਦੂਸਰੇ ਦਿਨ ਮੈਂ ਆਪਣੇ ਬਜੁਰਗ ਤਰਕਸ਼ੀਲ ਸਾਥੀ ਸ਼੍ਰੀ ਆਰ . ਪੀ. ਗਾਂਧੀ ਦੇ ਨਾਲ ਉਸ ਘਰ ਵਿੱਚ ਪਹੁੰਚਿਆ ਗੇਟ ਅੰਦਰ ਵੜਦਿਆਂ ਹੀ ਅਸੀਂ ਵੇਖਿਆ ਕਿ ਵਿਹੜੇ ਵਿੱਚ ਸੱਜੇ ਪਾਸੇ ਇੱਕ ਕਬਰ ਜਿਹੀ ਬਣੀ ਹੋਈ ਸੀ ਜਿਸ ਉੱਤੇ ਇੱਕ ਦੀਵਾ ਵੀ ਜਗ ਰਿਹਾ ਸੀ
ਅਸੀਂ ਅੰਦਰ ਗਏ ਤਾਂ ਵੇਖਿਆ ਕਿ ਉਹਨਾ ਦੀ ਨੂੰਹ ਪਲੰਗ ਉੱਪਰ ਬੇਸੁਧ ਪਈ ਹੋਈ ਸੀ
ਮੈਂ ਧਿਆਨ ਦਿੱਤਾ ਕਿ ਸਾਰਾ ਟੱਬਰ ਹੀ ਅੰਮ੍ਰਿਤਧਾਰੀ ਸੀ
ਉਹਨਾ ਦਾ ਵੱਡਾ ਮੁੰਡਾ ਕਹਿਣ ਲੱਗਾ ਭਾਜੀ ਜਦੋਂ ਵੀ ਇਹ ਇਸ ਤਰ੍ਹਾਂ ਬੇਹੋਸ਼ ਹੁੰਦੀ ਏ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਰੱਖਿਆ ਜਲ ਲਿਆ ਕੇ ਉਹਦੇ ਛਿੱਟੇ ਮਾਰਦੇ ਹਾਂ ਤੇ ਇਹ ਹੋਸ਼ ਵਿੱਚ ਆ ਜਾਂਦੀ ਹੈ
ਮੈਂ ਉਹਨੂੰ ਉਹ ਜਲ ਲੈਕੇ ਆਉਣ ਲਈ ਕਿਹਾ ਜਦੋਂ ਉਹ ਜਲ ਲੈਕੇ ਆਇਆ ਤਾਂ ਮੈਂ ਸਾਰਿਆਂ ਦੇ ਸਾਹਮਣੇ ਉਹ ਜਲ ਇੱਕ ਪਾਸੇ ਰੱਖ ਦਿੱਤਾ ਤੇ ਸਾਡੇ ਵਾਸਤੇ ਪੀਣ ਲਈ ਆਏ ਪਾਣੀ ਨਾਲ ਹੀ ਉਹਦੇ ਮੂੰਹ ਤੇ ਛਿੱਟੇ ਮਾਰ ਦਿੱਤੇ ਛਿੱਟੇ ਵੱਜਣ ਤੋਂ ਜਲਦੀ ਬਾਦ ਉਹ ਹੋਸ਼ ਵਿੱਚ ਆ ਗਈ
ਅਸੀਂ ਘਰ ਦੇ ਸਾਰੇ ਮੈਂਬਰਾਂ ਨੂੰ ਬਾਹਰ ਜਾਣ ਲਈ ਕਿਹਾ ਤਾਂ ਕਿ ਅਸੀਂ ਮਰੀਜ਼ ਨਾਲ ਇੱਕਲੇ ਗੱਲ ਕਰ ਸਕੀਏ ਅਸੀਂ ਮਰੀਜ਼ ਨੂੰ ਵਿਸ਼ਵਾਸ ਵਿੱਚ ਲੈਕੇ ਸਾਰੀ ਕਹਾਣੀ ਸੁਣੀ
ਜਦੋਂ ਪਹਿਲੀ ਵਾਰ ਉਹ ਬੇਹੋਸ਼ ਹੋਈ ਤਾਂ ਉਹਨਾ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੀ ਜਲ ਦੀ ਬੋਤਲ ਵਿੱਚੋਂ ਛਿੱਟਾ ਮਾਰ ਦਿੱਤਾ ਤੇ ਉਹ ਉਠ ਗਈ ਘਰ ਦਿਆਂ ਦਾ ਵਿਸ਼ਵਾਸ ਹੋਰ ਪੱਕਾ ਹੋਗਿਆ
ਪਰ ਜਦੋਂ ਇਹ ਕੰਮ ਬਾਰ ਬਾਰ ਹੋਣ ਲੱਗਾ ਤਾਂ ਉਹਨਾ ਕਿਸੇ ਡਾਕਟਰ ਦੀ ਸਲਾਹ ਲੈਣ ਦੀ ਥਾਂ ਅਖੌਤੀ ਸਿਆਣਿਆਂ ਕੋਲ ਜਾਣਾ ਬਿਹਤਰ ਸਮਝਿਆ ਕਿਸੇ ਸਿਆਣੇ ਨੇ ਕਹਿ ਦਿੱਤਾ ਕਿ ਇਹਦੇ ਅੰਦਰ ਇਹਦੀ ਸੱਸ ਦੀ ਆਤਮਾ ਆਉਂਦੀ ਹੈ
ਜਦੋਂ ਕਿ ਉਹਦੀ ਸੱਸ ਦੀ ਮੌਤ ਉਹਦੇ ਵਿਆਹ ਤੋਂ ਤਿੰਨ ਸਾਲ ਪਹਿਲਾਂ ਹੋ ਚੁੱਕੀ ਸੀ ਤੇ ਦੋਹਾਂ ਦੀ ਕਦੀ ਮੁਲਾਕਾਤ ਵੀ ਨਹੀਂ ਸੀ ਹੋਈ
ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਪਰ ਕੋਈ ਆਰਾਮ ਨਾ
ਇੱਕ ਦਿਨ ਉਹਨਾ ਦੇ ਗੁਆਂਢ ਬੰਗਾਲ ਤੋਂ ਆਕੇ ਲੱਕੜ ਦਾ ਖੋਖਾ ਲਗਾਕੇ ਬੈਠਾ ਦਾਦਾ ਬੰਗਾਲੀ ਉਹਨਾ ਦੇ ਘਰ ਆ ਗਿਆ
ਤੇ ਉਹਨਾ ਨੂੰ ਕਿਸੇ ਨਵੇਂ ਬਾਬੇ ਦੀ ਦੱਸ ਪਾ ਦਿੱਤੀ ਜਦੋਂ ਉਹ ਉਸ ਬਾਬੇ ਕੋਲ ਪਹੁੰਚੇ ਤਾਂ ਉਹਨੇ ਦੱਸਿਆ ਕਿ ਇਹਦੇ ਵਿੱਚ ਤਾਂ ਪੀਰ ਆਉਂਦਾ ਏ ਜਿਹਦਾ ਵਾਸ ਤੁਹਾਡੇ ਵਿਹੜੇ ਵਿੱਚ ਹੈ ਉੱਥੇ ਪੀਰ ਦੀ ਕਬਰ ਬਣਾਉਣੀ ਪਵੇਗੀ
ਮੋਟੀ ਰਕਮ ਖਰਚ ਕਰਕੇ ਪੀਰ ਦੀ ਕਬਰ ਬਣਾਈ ਗਈ ਤੇ ਦੇਸੀ ਘਿਓ ਦਾ ਲੰਗਰ ਵੀ ਲਗਾਇਆ ਗਿਆ
ਮਸਲਾ ਉੱਥੇ ਦਾ ਉੱਥੇ ਪਰ ਹਰ ਵੀਰਵਾਰ ਪੀਰ ਦੀ ਕਬਰ ਉੱਤੇ ਦੀਵਾ ਜਗਣਾ ਸ਼ੁਰੂ ਹੋ ਗਿਆ
ਸਾਰੀ ਜਾਂਚ ਪੜਤਾਲ ਤੋਂ ਉਸ ਨੂੰਹ ਦੇ ਕੁਝ ਸਰੀਰਕ ਮਸਲੇ ਤੇ ਕੁਝ ਘਰੇਲੂ ਉਲਝਨਾ ਸਾਹਮਣੇ ਆਈਆਂ ਜਿਹਨਾ ਕਾਰਣ ਉਹ ਮਾਨਸਿਕ ਰੋਗੀ ਹੋ ਗਈ ਸੀ( ਜਿਹਨਾ ਦਾ ਜ਼ਿਕਰ ਮੈਂ ਇੱਥੇ ਕਰਨਾ ਜਰੂਰੀ ਨਹੀਂ ਸਮਝਦਾ ) ...... ਅਸੀਂ ਉਸ ਨਾਲ ਵਾਦਾ ਕੀਤਾ ਕਿ ਉਹਦੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਨਾਲ ਹੀ ਉਹਦੇ ਤੋਂ ਵੀ ਵਾਦਾ ਲਿਆ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਜਬੂਤ ਰੱਖੇਗੀ ਤੇ ਅੱਗੇ ਤੋਂ ਇਹੋ ਜਿਹੇ ਹਾਲਤ ਪੈਦਾ ਨਹੀਂ ਹੋਣ ਦੇਵੇਗੀ
ਅਸੀਂ ਉਹਦੇ ਨਾਲ ਅਗਲੇ ਦਿਨ ਸਵੇਰੇ ਦਸ ਵਜੇ ਆਉਣ ਦਾ ਵਾਦਾ ਕੀਤਾ
ਜਦੋਂ ਅਸੀਂ ਬਾਹਰ ਨਿਕਲ ਰਹੇ ਸੀ ਤਾਂ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਇਸ ਪਰਿਵਾਰ ਦੇ ਦਿਮਾਗ ਚੋਂ ਪੀਰ ਦਾ ਡਰ ਵੀ ਨਿਕਲ ਜਾਵੇ ਤਾਂ ਚੰਗਾ ਹੈ ਮੈਂ ਪੀਰ ਦੀ ਕਬਰ ਨੂੰ ਲੱਗਾ ਖਿੜਕਾ ਜਿਹਾ ਖੋਲ੍ਹਿਆ ਤੇ ਆਪਣੇ ਸਾਥੀ ਸਹਿਤ ਪੀਰ ਦੀ ਕਬਰ ਤੇ ਚੜ੍ਹ ਕੇ ਖਲੋ ਗਿਆ
ਉਹਨਾ ਦਾ ਵੱਡਾ ਮੁੰਡਾ ਜ਼ੋਰ ਜ਼ੋਰ ਦੀ ਕਹਿਣ ਲੱਗਾ ਭਾਜੀ ਜਰਾ ਇੱਥੇ ਹੀ ਰਹਿਓ ਭਾਜੀ ਜਰਾ ਇੱਥੇ ਹੀ ਰਹਿਓ
ਮੈਂ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗਾ ਮੈਂ ਦਾਦਾ ਬੰਗਾਲੀ ਨੂੰ ਬੁਲਾ ਕੇ ਲਿਆਉਂਦਾ ਹਾਂ ਜਿਹਨੇ ਇਹ ਕਬਰ ਬਣਵਾਈ ਸੀ
ਅਸੀਂ ਕਬਰ ਤੋਂ ਥੱਲੇ ਉੱਤਰ ਆਏ ਦਾਦਾ ਬੰਗਾਲੀ ਵੀ ਆ ਪਹੁੰਚਿਆ ਮੈਂ ਆਉਂਦਿਆਂ ਹੀ ਕਬਰ ਵੱਲ ਇਸ਼ਾਰਾ ਕਰਕੇ ਪੁੱਛਿਆ ਦਾਦਾ ਇਹ ਕੀ ਹੈ ?
ਦਾਦਾ : ਪੀਰ ਦੀ ਕਬਰ ਹੈ
ਮੈਂ :ਇਹਦੇ ਵਿੱਚ ਕੋਈ ਸ਼ਕਤੀ ਹੈ
ਦਾਦਾ : ਹਾਂ ਉਹ ਤਾਂ ਹੈ
ਮੈਂ :ਚਲੋ ਠੀਕ ਹੈ ਅੱਜ ਤੇਰੀ ਤੇ ਤੇਰੇ ਪੀਰ ਦੀ ਸ਼ਕਤੀ ਵੇਖਦੇ ਹਾਂ
ਇੰਨਾ ਕਹਿਕੇ ਅਸੀਂ ਫਿਰ ਪੀਰ ਦੀ ਕਬਰ ਤੇ ਚੜ੍ਹ ਕੇ ਖਲੋ ਗਏ ਤੇ ਨਾਲ ਹੀ ਮੈਂ ਦਾਦਾ ਬੰਗਾਲੀ ਨੂੰ ਲਲਕਾਰਿਆ ਆ ਬਈ ਦਾਦਾ ਤੇਰੇ ਪੀਰ ਜਾਂ ਤੇਰੇ ਵਿੱਚ ਕੋਈ ਸ਼ਕਤੀ ਹੈ ਤਾਂ ਸਾਨੂੰ ਕਬਰ ਤੋਂ ਬਾਹਰ ਸੁੱਟੋ
ਦਾਦਾ ਬੰਗਾਲੀ ਦੀ ਹਾਲਤ ਵੇਖਣ ਵਾਲੀ ਸੀ ਪਰ ਘਰ ਦੇ ਮੈਂਬਰਾਂ ਦੇ ਚਿਹਰੇ ਕੁਝ ਖਿੜ ਚੁੱਕੇ ਸਨ
ਦਾਦਾ ਬੰਗਾਲੀ ਕਹਿੰਦਾ
ਕੀ ਕਹਿ ਸਕਦੇ ਹਾਂ ਜੀ ਵੱਡੇ ਤੋਂ ਵੱਡੇ ਬੈਠੇ ਨੇ
ਮੈਂ ਦਾਦਾ ਬੰਗਾਲੀ ਨੂੰ ਧਮਕੀ ਭਰੇ ਅੰਦਾਜ਼ ਵਿੱਚ ਕਿਹਾ ਕਿ ਅਗਰ ਅੱਜ ਤੋਂ ਬਾਦ ਤੇਰੀ ਕੋਈ ਇਹੋ ਜਿਹੀ ਸ਼ਿਕਾਇਤ ਮਿਲ ਗਈ ਕਿ ਤੂੰ ਲੋਕਾਂ ਨੂੰ ਵਹਿਮਾਂ ਚ ਪਾਉਂਦਾ ਏ ਤਾਂ ਤੈਨੂੰ ਖੋਤੇ ਤੇ ਬਿਠਾ ਕੇ ਸਾਰੇ ਸ਼ਹਿਰ ਵਿੱਚ ਜਲੂਸ ਕਢਾਂਗੇ
ਬੱਸ ਉਹ ਪੈਰੀਂ ਢਹਿ ਗਿਆ
ਇਸ ਤੋਂ ਬਾਦ ਮੈਂ ਉਹਨਾ ਦੇ ਛੋੱਟੇ ਮੁੰਡੇ ਨੂੰ ਕਿਹਾ ਕਿ ਉਹ ਕੱਲ੍ਹ ਕੁਝ ਔਜਾਰਾਂ ਦਾ ਇੰਤਜ਼ਾਮ ਰੱਖੇ ਅਸੀਂ ਇਹ ਕਬਰ ਤੋੜਾਂਗੇ
ਇਹ ਸਾਰਾ ਕੁਝ ਅਸੀਂ ਉਹਨਾ ਦੀ ਨੂੰਹ ਦੀ ਹਾਜਰੀ ਵਿੱਚ ਕੀਤਾ ਤਾਂ ਕਿ ਉਹਦਾ ਮਨੋਬਲ ਵਧ ਸਕੇ
ਦੂਜੇ ਦਿਨ ਜਦੋਂ ਅਸੀਂ ਦਸ ਵਜੇ ਉਹਨਾ ਦੇ ਘਰ ਪਹੁੰਚੇ ਤਾਂ ਉਹ ਨੂੰਹ ਆਪਣੇ ਬੱਚੇ ਦੇ ਸਿਰ ਚ ਕੰਘੀ ਕਰ ਰਹੀ ਸੀ
ਅੰਦਰ ਵੜਦੇ ਹੀ ਅਸੀਂ ਵੇਖਿਆ ਕਿ ਕਬਰ ਟੁਕੜੇ ਟੁਕੜੇ ਹੋਈ ਪਈ ਸੀ
ਉਹਨਾ ਦਾ ਛੋਟਾ ਮੁੰਡਾ ਆਕੇ ਕਹਿੰਦਾ ਭਾਜੀ ਜਦੋਂ ਅਸੀਂ ਵੇੱਖਿਆ ਕਿ ਪੀਰ ਨੇ ਤੁਹਾਡਾ ਕੁਝ ਨਹੀਂ ਵਿਗਾੜਿਆ ਤਾਂ ਸਾਨੂੰ ਜੋਸ਼ ਆਗਿਆ, ਅਸੀਂ ਉਂਝ ਵੀ ਸੋਚਿਆ ਕਿ ਇਹ ਕਬਰ ਵੀਰਵਾਰ ਹੀ ਬਣੀ ਸੀ ਤੇ ਵੀਰਵਾਰ ਹੀ ਤੋੜ ਦਿੰਦੇ ਹਾਂ
ਅੱਜ ਉਸ ਕਬਰ ਵਾਲੀ ਥਾਂ ਤੇ ਇੱਕ ਵਧੀਆ ਸ਼ੋਰੂਮ ਬਣਿਆਂ ਹੈ ਤੇ ਪੀੜਿਤ ਔਰਤ ਆਪਣੇ ਪਤੀ ਨਾਲ ਕਨੇਡਾ ਚ ਰਹੀ ਰਹੀ ਹੈ

No comments:
Post a Comment