ਬਦਲਦਾ ਜਮਾਨਾ \ ਇੰਦਰਜੀਤ ਕਮਲ - Inderjeet Kamal

Latest

Saturday, 25 April 2015

ਬਦਲਦਾ ਜਮਾਨਾ \ ਇੰਦਰਜੀਤ ਕਮਲ

ਦੋਸਤ ਗੱਲਾਂ ਕਰ ਰਹੇ ਸਨ | 
ਇੱਕ ਕਹਿੰਦਾ ," ਜਮਾਨਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ | ਅੱਜ ਕੱਲ੍ਹ ਬਹੁਤ ਲੋਕ ਨੂੰਹਾਂ ਨੂੰ ਵੀ ਧੀਆਂ ਵਾਂਗ ਸਮਝਦੇ ਨੇ | "
ਦੂਜਾ ਕਹਿੰਦਾ ," ਹਾਂ, ਹੁਣ ਲੋਕ ਕੁੜੀਆਂ ਦੀ ਵੀ ਇੱਜਤ ਕਰਦੇ ਨੇ ਤੇ ਉਹਨਾਂ ਨੂੰ ਪੁੱਤਰਾਂ ਵਾਂਗ ਪਾਲਦੇ ਨੇ ਤੇ ਪੜ੍ਹਾਉਂਦੇ ਲਿਖਾਉਂਦੇ ਨੇ |"
ਤੇਜਾ ਕਹਿੰਦਾ ," ਤੂ ਤੂ ਤੂ ਤੂ ਤੂ ਤੂ ਤੁਹਾਡਾ ਜ਼ਮਾਨਾ ਹੁਣ ਬਦਲ ਰਿਹਾ ਹੋਊ , ਸਾ ਸਾ ਸਾ ਸਾ ਸਾ ਸਾ ਸਾਡਾ ਤਾਂ ਤੀਹ ਸਾਲ ਪਹਿਲਾਂ ਹੀ ਬਦਲ ਗਿਆ ਸੀ | ਮੈਂ ਤਾਂ ਅੱਜ ਤ ਤ ਤ ਤ ਤ ਤ ਤੱਕ ਆਪਣੀ ਘਰਵਾਲੀ ਨੂੰ ਘਰਵਾਲੇ ਵਾਂਗ ਰੱਖਿਆ ਏ |" 

No comments:

Post a Comment