ਅਕਬਰ ਬੀਰਬਲ ਨੂੰ ਕਹਿੰਦਾ ਆਪਣੇ ਇਲਾਕੇ ਚੋਂ ਚਾਰ ਮੂਰਖ ਲਭਕੇ ਲਿਆ | ਬੀਰਬਲ ਚਲਾ ਗਿਆ ਤੇ ਇੱਕ ਮਹੀਨੇ ਬਾਦ ਇੱਕ ਬੰਦਾ ਲੈਕੇ ਵਾਪਸ ਆ ਗਿਆ | ਅਕਬਰ ਕਹਿੰਦਾ, " ਬਾਕੀ ਤਿੰਨ ਕਿੱਥੇ ਨੇ ? "
ਬੀਰਬਲ ਕਹਿੰਦਾ , " ਸਬਰ ਕਰੋ ਜਨਾਬ ! ਇਹ ਉਹ ਵਿਅਕਤੀ ਹੈ ਜੋ ਘੋੜੇ ਤੇ ਬਹਿ ਕੇ ਵੀ ਪੱਠਿਆਂ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਸੀ | ਮੈਂ ਕਾਰਣ ਪੁੱਛਿਆ ਤਾਂ ਕਹਿੰਦਾ , ਘੋੜਾ ਥੋੜਾ ਬੀਮਾਰ ਏ ਇਹਦੇ ਤੇ ਜਿਆਦਾ ਭਾਰ ਨਹੀਂ ਪਾਉਣਾ | ਮੈਂ ਇਹਨੂੰ ਫੜ ਲਿਆਇਆ |"
ਅਕਬਰ ਕਹਿੰਦਾ , " ਪਰ ਬਾਕੀ ਤਿੰਨ ਕਿੱਥੇ ਨੇ ? "
ਬੀਰਬਲ ਕਹਿੰਦਾ ," ਦੂਸਰਾ ਮੈਂ ਹਾਂ ਜੀ, ਜਿਹੜਾ ਰਾਜ ਦੇ ਇੰਨੇ ਜ਼ਰੂਰੀ ਕੰਮ ਛੱਡ ਕੇ ਮੂਰਖ ਲਭਦਾ ਫਿਰਦਾ ਹਾਂ ! ਤੇ ਤੀਸਰੇ ਤੁਸੀਂ ਹੋ ਜਿਹਨਾਂ ਨੂੰ ਚੰਗਾ ਭਲਾ ਪਤਾ ਹੈ ਕਿ ਮੂਰਖਾਂ ਨੇ ਕੁਝ ਨਹੀਂ ਕਰਨਾ , ਜੋ ਕਰਨਾ ਹੁੰਦਾ ਹੈ ਸਿਆਣੇ ਬੰਦਿਆਂ ਨੇ ਕਰਨਾ ਹੈ, ਫਿਰ ਵੀ ਮੈਨੂੰ ਇਸ ਕੰਮ ਤੇ ਲਗਾ ਦਿੱਤਾ |"
ਅਕਬਰ ਗੁੱਸੇ ਚ ," ਪਰ ਚੌਥਾ ਕਿੱਥੇ ਹੈ ? "
ਬੀਰਬਲ , " ਜਹਾਂਪਨਾ , ਉਹ ਵੀ ਕਿਤੇ ਦੂਰ ਨਹੀਂ ਹੈ | ਆਪਣੇ ਸਾਰੇ ਕੰਮ ਛੱਡਕੇ ਤੇ ਪਰਿਵਾਰ ਤੋਂ ਬੇਫਿਕਰ ਹੋਇਆ ਫੇਸਬੁੱਕ ਤੇ ਇਹ status ਪੜ੍ਹ ਰਿਹਾ ਹੈ | ਹੋ ਗਏ ਚਾਰ ਪੂਰੇ | ਮੈਂ ਚੱਲਿਆਂ ਕੰਮ ਕਰਨ !"

No comments:
Post a Comment