ਅੱਜ ਇੱਕ ਬੰਦਾ ਆਇਆ ਕਹਿੰਦਾ
"ਮੈਂ ਬਹੁਤ ਦੁਖੀ ਹਾਂ ਜੀ "
ਮੈਂ ਕਿਹਾ
" ਫੋਲੋ ਜੀ ਆਪਣਾ ਦੁੱਖ "
ਕਹਿੰਦਾ
" ਮੇਰੀ ਵਹੁਟੀ ਦੇ ਸਰੀਰ ਚ ਦਰਦਾਂ ਬਹੁਤ ਹੁੰਦਿਆਂ ਨੇ "
ਮੈਂ ਕਿਹਾ
"ਫਿਰ ਇਲਾਜ ਕਰਵਾਓ "
ਕਹਿੰਦਾ
"ਇਲਾਜ ਤਾਂ ਬਹੁਤ ਕਰਵਾ ਰਹੇ ਹਾਂ "
ਮੈਂ ਕਿਹਾ
" ਮੇਰੇ ਕੋਲੋਂ ਕੀ ਚਾਹੁੰਦੇ ਹੋ ?
ਕਹਿੰਦਾ
"ਅਸਲ ਚ ਗੱਲ ਇਹ ਹੈ ਉਹ ਰੋਜ਼ ਮੇਰੇ ਕੋਲੋਂ ਇਲਾਜ ਵਾਸਤੇ ਪੈਸੇ ਲੈਂਦੀ ਹੈ ਤੇ ਇੱਕ ਬਾਬੇ ਨੂੰ ਚੜ੍ਹਾ ਆਉਂਦੀ ਹੈ , ਮੈਂ ਜਦੋਂ ਘਰ ਆਉਂਦਾ ਹਾਂ ਤੇ ਮੰਜੇ ਤੇ ਪਈ ਹੁੰਦੀ ਏ "
ਮੈਂ ਕਿਹਾ
"ਉਹਨੂੰ ਸਮਝਾਓ "
ਕਹਿੰਦਾ
"ਬਹੁਤ ਸਮਝਾਇਆ ਏ ਜੀ , ਉਹ ਕਹਿੰਦੀ ਮੈਂ ਬਾਬੇ ਦੇ ਡੇਰੇ ਤੇ ਜਾਣਾ ਨਹੀਂ ਛੱਡ ਸਕਦੀ "
ਮੈਂ ਕਿਹਾ
"ਫਿਰ ਮੈਂ ਕੀ ਕਰ ਸਕਦਾ ਹਾਂ ?"
ਕਹਿੰਦਾ
" ਉਹਨੂੰ ਬਾਬੇ ਦੇ ਡੇਰੇ ਤੇ ਜਾਣ ਤੋਂ ਰੋਕੋ , ਮੈਂ ਤਾਂ ਸਵੇਰੇ ਰੋਟੀ ਵੀ ਆਪ ਪਕਾਕੇ ਡਿਉਟੀ ਤੇ ਜਾਂਦਾ ਹਾਂ "
ਜਦੋਂ ਮੈਂ ਬਾਬੇ ਬਾਰੇ ਜਾਣਕਾਰੀ ਲਈ ,ਤਾਂ ਮੈ ਕਿਹਾ
" ਬਾਬੇ ਬਾਰੇ ਤਾਂ ਪਹਿਲਾਂ ਵੀ ਕਈ ਖਬਰਾਂ ਉਡਦੀਆਂ ਉਡਦੀਆਂ ਆਈਆਂ ਨੇ , ਤੂੰ ਇੰਝ ਕਰ ਇੱਕ ਅਰਜੀ ਲਿਖਕੇ ਦੇ ਸਾਡੀ ਸੰਸਥਾ ਦੇ ਨਾਂ , ਅਸੀਂ ਐੱਸ. ਪੀ. ਨਾਲ ਗੱਲ ਕਰਕੇ ਇਸ ਬਾਰੇ ਵਿਚਾਰ ਕਰਾਂਗੇ "
ਉਹ ਇੱਕ ਦੰਮ ਕੁਰਸੀ ਤੋਂ ਉਠ ਗਿਆ , ਕਹਿੰਦਾ
"ਨਾ ਜੀ ਨਾ! ਮੈਂ ਸਰਕਾਰੀ ਮੁਲਾਜਮ ਹਾਂ, ਜੇ ਕੱਲ੍ਹ ਨੂੰ ਕੋਈ ਸਿਆਪਾ ਪੈ ਗਿਆ ?"
ਮੈਂ ਕਿਹਾ
"ਜੇ ਸਾਡੇ ਨਾਲ ਕੋਈ ਸਿਆਪਾ ਪੈ ਗਿਆ ਫੇਰ ?'
ਕਹਿੰਦਾ
"ਤੁਹਾਡਾ ਤਾਂ ਕੰਮ ਹੀ ਇਹ ਹੈ "
ਮੈਂ ਕਿਹਾ
"ਕਿਓਂ , ਸਰਕਾਰ ਸਾਨੂੰ ਗ੍ਰਾੰਟ ਦਿੰਦੀ ਹੈ ?"
ਕਹਿੰਦਾ
"ਜਦੋਂ ਤੁਸੀਂ ਕਰਦੇ ਹੋ ਤਾਂ ਕੁਝ ਨਾ ਕੁਝ ਤਾਂ ਜ਼ਰੂਰ ਹੋਊ "
ਮੈਂ ਸੋਚਾਂ ਚ ਪੈ ਗਿਆ ਕਿ ਕਿਸੇ ਦਾ ਮੁਫਤ ਚ ਭਲਾ ਕਰਨਾ ਕਿਹੜਾ ਸੌਖਾ ਏ
ਮੈਂ ਉਹਨੂੰ ਕਿਹਾ
"ਮੈਨੂੰ ਲਗਦਾ ਏ ਮੈਂ ਤੇਰੇ ਵਾਸਤੇ ਕੁਝ ਨਹੀਂ ਕਰ ਸਕਦਾ "
ਕਹਿੰਦਾ
" ਕੌਣ ਕਰ ਸਕਦਾ ਏ ?"
ਮੈਂ ਕਿਹਾ
" ਜਿਹੜਾ ਬੰਦਾ ਖੁਦ ਆਪਣੇ ਵਾਸਤੇ ਕੁਝ ਨਹੀਂ ਕਰ ਸਕਦਾ ਉਹਦੇ ਵਾਸਤੇ ਕੋਈ ਵੀ ਕੁਝ ਨਹੀਂ ਕਰ ਸਕਦਾ , ਅਸਲ ਚ ਤੂੰ ਡਰਪੋਕ ਕਿਸਮ ਦਾ ਬੰਦਾ ਹੈਂ ਤੇ ਤੇਰੀ ਜਨਾਨੀ ਇਸ ਕਮਜ਼ੋਰੀ ਦਾ ਫਾਇਦਾ ਚੁੱਕਦੀ ਏ "
ਉਹ ਫਿਰ ਕੁਰਸੀ ਤੋਂ ਉਠਿਆ ਤੇ ਆਪਣੇ ਹੱਥਾ ਨੂੰ ਕੱਸਦਾ ਹੋਇਆ ਕਹਿੰਦਾ
"ਅੱਜ ਫਿਰ ਮੈਂ ਜਾਂਦਿਆਂ ਹੀ ਦੋ ਲਾ ਦੇਣੀਆਂ ਜੇ ਫਿਰ ਨਾ ਆਖਿਓ !!!"
ਮੈਂ ਕਿਹਾ
"ਭਲੇ ਮਾਨਸਾ ਨਾ ਆਪਣੀ ਕੋਈ ਰਿਸ਼ਤੇਦਾਰੀ, ਨਾ ਆਪਣੀ ਕੋਈ ਜਾਣਕਾਰੀ , ਨਾ ਮੈਨੂੰ ਤੇਰੇ ਘਰ ਦਾ ਪਤਾ , ਮੈਂ ਤੈਨੂੰ ਕੀ ਕਹਿਣਾ ਏ ?"
ਕਹਿੰਦਾ
"ਲਾ ਦਿਆਂ ਫਿਰ ਜਾਂਦਿਆਂ ਹੀ ?"
ਮੈਂ ਕਿਹਾ
" ਜੇ ਉਹਨੇ ਵੀ ਅੱਗੋਂ ਹੱਥ ਚੁੱਕ ਲਿਆ ?'
ਕਹਿੰਦਾ "ਗੱਲ ਤਾਂ ਤੁਹਾਡੀ ਠੀਕ ਏ "
ਉਹ ਫਿਰ ਬੈਠ ਗਿਆ ,
ਮੈਨੂੰ ਸਮਝ ਨਹੀਂ ਸੀ ਆ ਰਹਿ ਕਿ ਇਹ ਸਰਕਾਰੀ ਮਹਿਕਮੇ ਚ ਆਪਣੀ ਡਿਉਟੀ ਕੀ ਕਰਦਾ ਹੋਊ
ਫਿਰ ਮੈਂ ਉਹਨੂੰ ਪਿਆਰ ਨਾਲ ਸਮਝਾਇਆ ਕਿ ਅਗਰ ਉਹ ਆਪਣੀ ਜਨਾਨੀ ਨੂੰ ਸਰੀਰਕ ਇਲਾਜ ਦੇ ਬਹਾਨੇ ਹੀ ਲੈ ਆਵੇ ਤਾਂ ਮੈਂ ਕੁਝ ਸੋਚ ਸਕਦਾ ਹੈ
ਉਹ ਕਹਿੰਦਾ ਹੋਇਆ ਚਲਾ ਗਿਆ
" ਵੇਖਾਂਗਾ "
ਮੈਨੂੰ ਪੂਰਾ ਵਿਸ਼ਵਾਸ ਕਿ ਉਹ ਜਨਾਨੀ ਨੂੰ ਲੈਕੇ ਨਹੀਂ ਆਏਗਾ
ਇਹ ਹੁੰਦੇ ਨੇ ਅਸਲੀ ਰੱਬ ਦੇ ਬੰਦੇ
ਹਾਂ ਸਚ ਨਾਂ ਸੀ ਸ਼ਮਸ਼ੇਰ ਸਿੰਘ

No comments:
Post a Comment