ਵਿਆਹ ਵਾਲੀ ਕੁੜੀ \ ਇੰਦਰਜੀਤ ਕਮਲ - Inderjeet Kamal

Latest

Monday, 20 April 2015

ਵਿਆਹ ਵਾਲੀ ਕੁੜੀ \ ਇੰਦਰਜੀਤ ਕਮਲ

80ਵਿਆਂ ਦੇ ਸ਼ੁਰੂ ਦੀ ਗੱਲ ਹੈ ਮੇਰਾ ਇੱਕ ਦੋਸਤ ਆਪਣੇ ਵਿਆਹ ਵਾਸਤੇ ਕੁੜੀ ਵੇਖਣ ਗਿਆ ਤੇ ਨਾਲ ਮੈਨੂੰ ਵੀ ਲੈ ਗਿਆ | ਅਸੀਂ ਉਹਨਾ ਦੇ ਕਮਰੇ ਵਿੱਚ ਬੈਠੇ ਸਾਂ ਕਿ ਅਚਾਨਕ ਫ਼ਿਲਮਾ ਵਾਂਗ ਇੱਕ ਫਿੱਕੇ ਗੁਲਾਬੀ ਸੂਟ ਵਾਲੀ , ਪਤਲੀ ਜਿਹੀ, ਸਿਰ ਥੱਲੇ ਸੁੱਟੀ, ਚਾਹ ਦੀ ਟ੍ਰੇ ਲੈਕੇ ਆ ਗਈ | ਦੋਸਤ ਨੇ ਵੀ ਨੀਵੀਂ ਪਾਈ ਚ ਹੀ ਮੈਨੂੰ ਕੂਹਣੀ ਮਾਰ ਕੇ ਕਿਹਾ ," ਇੰਦਰਜੀਤ , ਕੁੜੀ ਤਾਂ ਸੋਹਣੀ ਲਗਦੀ ਏ |"
ਮੈਂ ਵੀ ਨੀਵੀਂ ਪਾਈ ਚ ਹੀ ਹਾਂ ਚ ਹਾਂ ਮਿਲਾ ਦਿੱਤੀ | ਕਾਫੀ ਦੇਰ ਬਾਦ ਪਤਾ ਲੱਗਾ ਕਿ ਚਾਹ ਲੈਕੇ ਕੁੜੀ ਦੀ ਮਾਂ ਆਈ ਸੀ | ਹੁਣ ਦੋਸਤ ਦਾ ਨਾਂ ਨਾ ਪੁੱਛਿਓ | ‪#‎KamalDiKalam‬

Malkit Mann ਇਕ ਵਾਰ ਕਹਿੰਦੇ ਇਕ ਮੁੰਡਾ ....ਕੁੜੀ ਵੇਖਣ ਗਿਆ.
ਜਿਉਂ ਹੀ ਕੁੜੀ ਦੀ ਮਾਂ ਨੇ ਮੁੰਡਾ ਵੇਖਿਆ...ਦੇਖਣ ਸਾਰ ਹੀ ਬੇਹੋਸ਼ ਹੋ ਕੇ ਡਿੱਗ ਪਈ...ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ....ਕਾਫੀ ਯਤਨਾਂ ਤੋਂ ਬਾਅਦ ਹੋਸ਼ ਆਉਣ ਤੇ ਜਦੋਂ ਪੁੱਛਿਆ ਕਿ ਕੀ ਹੋਇਆ ਸੀ......ਤੇ ਕਹਿਣ ਲੱਗੀ ਵੀਹ ਸਾਲ ਪਹਿਲਾਂ ਇਹੀ ਮੁੰਡਾ ਮੈਨੂੰ ਵੇਖਣ ਆਇਆ ਸੀ....

No comments:

Post a Comment