ਨਮੂਜ \ ਇੰਦਰਜੀਤ ਕਮਲ - Inderjeet Kamal

Latest

Tuesday, 21 April 2015

ਨਮੂਜ \ ਇੰਦਰਜੀਤ ਕਮਲ

ਇੱਕ ਨੇ ਦੋ ਸਾਲ ਤੱਕ ਲਗਾਤਾਰ ਹਸਪਤਾਲਾਂ ਵਿੱਚ ਧੱਕੇ ਖਾਕੇ ਮਾਂ ਦਾ ਇਲਾਜ ਕਰਵਾਇਆ ਪਰ ਉਹ ਬਚ ਨਾ ਸਕੀ ! ਦੂਜੇ ਨੇ ਮਾਂ ਦੇ ਭੋਗ ਤੇ ਲੋਕਾਂ ਨੂੰ ਚੰਗਾ ਚੋਖਾ ਖਵਾਇਆ ਤੇ ਪਹਿਲੇ ਭਰਾ ਤੋਂ ਖਰਚੇ ਦਾ ਹਿੱਸਾ ਮੰਗ ਲਿਆ | ਪਹਿਲੇ ਨੇ ਕਿਹਾ ਕਿ ਉਹਨੇ ਮਾਂ ਦੇ ਇਲਾਜ ਤੇ ਇੰਨੇ ਪੈਸੇ ਖਰਚੇ ਹਨ ਪਰ ਕਦੇ ਹਿੱਸਾ ਨਹੀਂ ਮੰਗਿਆ | ਹੁਣ ਤਾਂ ਉਹ ਖੁਦ ਕਰਜ਼ੇ ਹੇਠ ਦੱਬਿਆ ਪਿਆ ਹੈ | ਅਖੀਰ ਝਗੜਾ ਪੰਚਾਇਤ ਵਿੱਚ ਚਲਾ ਗਿਆ | ਪੰਚਾਇਤ ਦਾ ਫੈਸਲਾ ਸੀ ' ਪਹਿਲੇ ਨੇ ਜੋ ਕੀਤਾ ਉਹਦਾ ਫਰਜ਼ ਬਣਦਾ ਸੀ ਪਰ ਦੂਜੇ ਨੇ ਸਭ ਕੁਝ ਕਰਕੇ ਸਮਾਜ ਵਿੱਚ ਪਰਿਵਾਰ ਦਾ ਨੱਕ ਨਮੂਜ ਬਚਾਇਆ ਹੈ | ਹਿੱਸਾ ਤਾਂ ਦੇਣਾ ਹੀ ਪਵੇਗਾ ! ' #KamalDiKalam

No comments:

Post a Comment