ਨਾਨਾ ਵਹੁਟੀ ਲਿਆਇਆ \ਇੰਦਰਜੀਤ ਕਮਲ - Inderjeet Kamal

Latest

Sunday, 19 April 2015

ਨਾਨਾ ਵਹੁਟੀ ਲਿਆਇਆ \ਇੰਦਰਜੀਤ ਕਮਲ

ਅੱਜ ਇਕ ਡੱਬਾ ਦੇ ਗਿਆ ਮਿਠਾਈ ਦਾ ਕਹਿੰਦਾ ਮੇਰਾ ਨਾਨਾ ਵਹੁਟੀ ਲਿਆਇਆ ਏ 
ਮੈਂ ਪੁੱਛ ਲਿਆ ,
"ਪੋਤਰੇ ਦੀ ?"
ਕਹਿੰਦਾ,
" ਨਹੀਂ ਆਪਣੀ "
ਮੈਂ ਹੈਰਾਨ ਹੋ ਗਿਆ ਕਹਿੰਦਾ ,
"ਬਿਜਲੀ ਬੋਰਡ ਦਾ ਰਿਟਾਇਰ ਅਫਸਰ ਹੈ ਸਿਰਫ ਬਿਆਸੀ ਸਾਲ ਦਾ , ਪੰਦਰਾਂ ਹਜ਼ਾਰ ਦੀ ਮਿਲਗੀ "
ਧੰਨ ਨੇ ਇਹ ਲੋਕ !!!!!!!!!!!!!! ‪#‎KamalDIKalam‬

Surjit Gag ਮਸਲਾ ਗੰਭੀਰ ਹੈ, ਇਹ ਤ੍ਰਾਸਦੀ ਹੈ ਇਸ ਮੁਲਕ ਦੀ ਤੇ ਇਸ ਮੁਲਕ ਵਿੱਚ ਜੰਮਣ ਵਾਲਿਆਂ ਦੀ। 15000 ਵਿੱਚ ਵਿਕਣ ਵਾਲੇ ਗਰੀਬ ਨਹੀਂ, ਉਨ੍ਹਾਂ ਨੂੰ ਖਰੀਦਣ ਵਾਲੇ ਗਰੀਬ ਨੇ..

Satnam Singh Boparai ਦੱਸੋ...ਸਾਰੀਆਂ NGOs ਦੀਆਂ ਅੱਖਾਂ ਚ ਧੂਲ ਝੋੰਕ ਆਇਆ ਬਾਪੂ...ਵਾਕਿਆ ਹੀ ਮਹਿਕਮੇ ਦਾ ਬੜਾ ਅਸਰ ਹੈ...ਵੀਰ ਜੀ ਕਿ ਭੇਜਿਆ ਮਿਠਿਆਈ ਚ..,??
ਛੋਟੀ ਜਿਹੀ ਰਕਮ ਦੇ ਚੱਕਰ ਚ ਸਾਰੀ ਉਮਰ ਲੋਕ ਸਮਾਜ ਦੇ ਉਲਾਹਨੇ ਸੁਣਦੇ ਸੁਣਦੇ ਮਰ ਜਾਂਦੇ ਨੇ...ਪਰ ਨਾਨਾ ਨੇ ਮੌਕਾ ਸਾਂਭ ਲਿਆ

Satnam Singh Boparai ਸ਼ਗਨ ਚ ਦੋ ਬੰਦ ਮੀਟਰ ਤੇ ਇੱਕ ਸੇਟ ਦੰਦਾ ਦਾ ਪਾ ਆਇਓ

Inder Jeet Kamal ਕਹਿੰਦਾ ਵੀਹ ਸਾਲ ਪਹਿਲਾਂ ਮੇਰੀ ਨਾਨੀ ਮਰਗੀ ਸੀ 
ਮੈਂ ਕਿਹਾ ਉਦੋਂ ਕਿਓਂ ਨਹੀਂ ਲਿਆਇਆ 
ਕਹਿੰਦਾ ,

"ਸ਼ਰਮ ਆਉਂਦੀ ਸੀ "
ਮੈਂ ਪੁੱਛ ਹੀ ਲਿਆ ,
"ਹੁਣ ਬੇਸ਼ਰਮ ਹੋ ਗਿਆ ਏ ?

Malkit Singh Gill ਚਲੋ ਦੋਵਾਂ ਧਿਰਾਂ ਦਾ ਰੋਟੀ ਦਾ ਜੁਗਾੜ ਬਣ ਗਿਆ ਤੇ ਪਾਸੇ ਵਾਲਿਆਂ ਦਾ ਡੱਬੇ ਦਾ

Satnam Singh Boparai ਇਸ ਉਮਰ ਚ ਸ਼ਰਮ ਦੇ ਵਾਇਰਸ ਜਾ ਤਾ ਮਰ ਜਾਂਦੇ ਨੇ, ਜਾ ਫਿਰ ਧੁਰੋਂ ਕਮਜ਼ੋਰ ਪੈ ਜਾਂਦੇ ਨੇ !!

Inder Jeet Kamal ਮੈਂ ਹਿਸਾਬ ਲਗਾਇਆ ਇਸ ਇਨਸਾਨ ਨੇ ਆਪਣੀ ਨੌਕਰੀ ਦੇ ਵਕਤ ਜਿੰਨੀ ਸਾਰੀ ਤਨਖਾਹ ਲਈ ਹੋਵੇਗੀ ਉਸ ਤੋਂ ਸੈਂਕੜੇ ਗੁਣਾ ਪੈਨਸ਼ਨ ਲੈ ਬੈਠਾ ਹੋਊ ਤੇ ਮਰਦਾ ਮਰਦਾ ਇਸ ਪੈਨਸ਼ਨ ਦੀ ਹੱਕਦਾਰ ਨਵੀਂ ਵਹੁਟੀ ਨੂੰ ਬਣਾ ਜਾਉ

No comments:

Post a Comment