ਆਪਣੇ ਹੱਥ ਬਰੇਕਾਂ ਵਾਲੇ ਜੁਲਾਬ \ ਇੰਦਰਜੀਤ ਕਮਲ - Inderjeet Kamal

Latest

Sunday, 19 April 2015

ਆਪਣੇ ਹੱਥ ਬਰੇਕਾਂ ਵਾਲੇ ਜੁਲਾਬ \ ਇੰਦਰਜੀਤ ਕਮਲ

ਮੇਰੇ ਪਿਤਾ ਜੀ ਆਯੁਰਵੇਦ ਦੇ ਮਾਹਿਰ ਸਨ , ਪਰ ਜਦੋਂ ਉਹਨਾਂ ਦੀ ਮੌਤ ਹੋਈ ਮੇਰੀ ਉਮਰ ਬਹੁਤ ਹੀ ਛੋਟੀ ਸੀ , ਜਿਸ ਕਾਰਨ ਉਹਨਾਂ ਤੋਂ ਕੁਝ ਸਿੱਖਣ ਦਾ ਮੌਕਾ ਤਾਂ ਨਹੀਂ ਮਿਲਿਆ , ਪਰ ਉਹਨਾਂ ਦੀਆਂ ਹੱਥ ਲਿਖਤਾਂ ਨੇ ਮੈਨੂੰ ਸਾਹਿਤ ਅਤੇ ਸਿਹਤ ਵਿਗਿਆਨ ਵੱਲ ਪ੍ਰੇਰਤ ਕੀਤਾ | ਮੈਂ ਸ਼ੁਰੂ ਤੋਂ ਹੀ ਉਹਨਾਂ ਦੇ ਅਜਮਾਏ ਹੋਏ ਨੁਸਖਿਆਂ ਨੂੰ ਵਰਤਕੇ ਬਹੁਤ ਫਾਇਦਾ ਉਠਾਇਆ ਹੈ | ਉਹਨਾਂ ਚੋਂ ਅੱਜ ਇੱਕ ਹੋਰ ਤੁਹਾਡੇ ਨਾਲ ਸਾਂਝਾ ਕਰਦਾ ਹਾਂ | ‪#‎KamalDiKalam‬
ਸਾਡੇ ਸਮਾਜ ਵਿੱਚ ਖਾਣ ਪੀਣ ਦੀਆਂ ਵਸਤਾਂ ਤੇ ਆਦਤਾਂ ਕਾਰਣ ਬਹੁਤੇ ਲੋਕ ਕਬਜ਼ ਦੇ ਸ਼ਿਕਾਰ ਰਹਿੰਦੇ ਹਨ | ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ,ਜਿਸ ਕਾਰਨ ਇਹਨੂੰ ਤੋੜਨਾ ਬਹੁਤ ਜ਼ਰੂਰੀ ਹੈ | ਪੁਰਾਣੇ ਹਕੀਮ ਵਿਗੜੇ ਹੋਏ ਕੇਸਾਂ ਵਿੱਚ ਮਰੀਜ਼ ਨੂੰ ਜੁਲਾਬ ਜਰੂਰ ਦਿਆ ਕਰਦੇ ਸਨ , ਕਿਓਂਕਿ ਪੇਟ ਦੀ ਸਫਾਈ ਹੋਣ ਨਾਲ ਵੀ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |
ਅਗਰ ਤੁਹਾਨੂੰ ਜਾਂ ਕਿਸੇ ਆਪਣੇ ਨੂੰ ਕਬਜ਼ ਦੀ ਸ਼ਿਕਾਇਤ ਹੈ ਜਾਂ ਹਾਜਮਾ ਖਰਾਬ ਰਹਿੰਦਾ ਹੈ ਤਾਂ ਇਹ ਜੁਲਾਬ ਬੜੇ ਲਾਹੇਵੰਦ ਹਨ , ਕਿਓਂਕਿ ਇਹਨਾਂ ਦੀ ਬਰੇਕ ਦਵਾਈ ਲੈਣ ਵਾਲੇ ਦੇ ਹੱਥ ਹੁੰਦੀ ਹੈ | 


ਨੁਸਖਾ ਤਿਆਰ ਕਰਨ ਵਾਸਤੇ ਦੋ ਚੀਜ਼ਾਂ ਦੀ ਜਰੂਰਤ ਹੈ , ਇੱਕ ਇਸ਼ਾਰਾ ਰੇਵੰਦ ਤੇ ਦੂਜੀ ਦਾਲਚੀਨੀ | ਇਸ਼ਾਰਾ ਰੇਵੰਦ ਨੂੰ ਪੀਸਣ ਤੋਂ ਬਾਦ ਉਹਦਾ ਹਲਦੀ ਨਾਲ ਭੁਲੇਖਾ ਪੈਂਦਾ ਹੈ ਤੇ ਦਾਲਚੀਨੀ ਇੱਕ ਆਮ ਵਰਤਿਆ ਜਾਣ ਵਾਲਾ ਭੂਰੇ ਰੰਗ ਦਾ ਖ਼ੁਸ਼ਬੂਦਾਰ ਮਸਲਾ ਹੈ |
ਦੋਹਾਂ ਨੂੰ ਪੀਸ ਕੇ ਛੋਲਿਆਂ ਦੇ ਦਾਣੇ ਬਰਾਬਰ ਰਾਤ ਨੂੰ ਸੌਂਣ ਲੱਗੇ ਗਰਮ ਪਾਣੀ ਨਾਲ ਲਓ | ਇਹਦੇ ਨਾਲ ਤੁਹਾਨੂੰ ਸਵੇਰੇ ਪਤਲੇ ਦਸਤ ਆਉਣਗੇ | ਜਿੰਨੀ ਵਾਰ ਵੀ ਕੋਈ ਗਰਮ ਪਾਣੀ , ਚਾਹ ਜਾਂ ਦੁੱਧ ਵਗੈਰਾ ਪੀਂਦੇ ਰਹੋਗੇ ਉੰਨੀ ਵਾਰ ਬਾਰਬਾਰ ਪੇਟ ਸਾਫ਼ ਹੋਏਗਾ | ਜਦੋਂ ਤੁਸੀਂ ਦਸਤ ਰੋਕਣਾ ਚਾਹੋ ਤਾਂ ਠੰਡੇ ਪਾਣੀ ਦੇ ਦੋ ਚਾਰ ਘੁੱਟ ਭਰ ਲਓ | ਸਮਝੋ ਲੱਗ ਗਈ ਬਰੇਕ |
ਦਵਾਈ ਜਿਆਦਾ ਲੈਣ ਨਾਲ ਜਾਂ ਮਿਹਦਾ ਜ਼ਿਆਦਾ ਕਮਜ਼ੋਰ ਹੋਣ ਕਾਰਣ ਉਲਟੀ ਵੀ ਆ ਸਕਦੀ ਹੈ , ਪਰ ਕੋਈ ਨੁਕਸਾਨ ਨਹੀਂ ਕਰੇਗੀ |

Surjit Mand ਖੁਸ਼ਵੰਤ ਜੀ ਕਹਿੰਦੇ ਸਨ 'ਪੇਟ ਹਰ ਹਾਲਤ 'ਚ ਸਾਫ਼ ਰੱਖੋ' ਇਹ ਨੁਸਖਾ ਵੀ ਅਜਮਾ ਲੈਂਦੇ ਹਾਂ | ਪੇਟ ਹੀ ਸਾਫ਼ ਨਹੀਂ ਹੁੰਦਾ ਸ਼ਾਇਦ ਦਿਲ ਜ਼ਿਆਦਾ ਸਾਫ਼ ਹੋਣ ਕਰ ਕੇ

Lally Brar ਡਾ: ਸਾਹਿਬ ਜੋ ਤੁਸੀਂ ਕਬਜ਼ ਰੋਗ ਬਾਰੇ ਨੁਖਸਾ ਦੱਸਿਆ ਉਮੀਦ ਹੈ ਅੱਗੇ ਤੋ ਵੀ ਹੋਰ ਜਾਣਕਾਰੀ ਦੇਂਦੇ ਰਹੋਗੇ
ਧੰਨਵਾਦ ਜੀ

Kuldeep Daheley Burmi ਬਹੁਤ ਵਧੀਆ ਜੀ ਆਪਾਂ ਸਾਂਭ ਲਿਆ ਨੁਸਖਾ ਜੀ

Inder Jeet Kamal ਕੋਈ ਜਮਾਨਾ ਸੀ ਕਿ ਹਕੀਮ ਆਪਣੇ ਚੇਲਿਆਂ ਨੂੰ ਵੀ ਨੁਸਖੇ ਨਹੀਂ ਸਨ ਦੱਸਦੇ , ਪਰ ਜਮਾਨਾ ਬਦਲ ਚੁੱਕਾ ਹੈ | ਅਗਰ ਤੁਹਾਡੇ ਕੋਲ ਕੋਈ ਐਸਾ ਨੁਸਖਾ ਹੈ , ਜੋ ਤੁਸੀਂ ਖੁਦ ਅਜਮਾਕੇ ਉਹਦਾ ਨਤੀਜਾ ਵਧੀਆ ਲਿਆ ਹੋਵੇ ਤਾਂ ਜ਼ਰੂਰ ਸਾਂਝਾ ਕਰੋ |

Mandeep Kaur Ghuman ਵੀਰ ਜੀ ਮੈਂ ਪੜ ਲਿਆ ਪਰ ਅਸੀਂ ਅਮਰੀਕਾ ਚੋਂ ਕਿਵੇਂ ਲੈ ਸਕਦੇ ਹਾਂ ਉਸ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਨੇ |

Gurpreet Komal ਡਾ. ਸਾਹਿਬ ਮੁਆਫ ਕਰਨਾ ਸੂਰਜ ਸਾਹਮਣੇ ਟਟਆਣੇ ਦੀ ਕੀ ਔਕਾਤ,
ਤੁਸੀ ਨੁਸਖਾ ਸਾਝਾਂ ਕਰਨ ਲਈ ਕਿਹਾ 
ਬਚਪਨ 'ਚ ਮੇਰੇ ਦਾਦੀ ਜੀ ਜਦੋ ਕਿਸੇ ਨੂੰ ਦਸਤ ( ਲੂਜ਼ ਮੋਸ਼ਨ) ਲੱਗ ਜਾਂਦੇ ਸੀ ਤਾਂ ਉਹ ਅੰਬ ਦੀਅਾਂ ਗੁਠਲੀਆਂ ਦਾ ੲਿੱਕ ਚਮਚ ਚੂਰਣ ਦੇ ਦਿੰਦੇ ਸਨ।

ਵਿਧੀ ਇਸ ਤਰ੍ਹਾਂ -ਜਦੋ ਅਚਾਰੀ ਅੰਬਾਂ ਦਾ ਸੀਜ਼ਨ ਹੁੰਦਾ ਉਸ ਵਕਤ ਅੰਬਾਂ ਨੂੰ ਅਚਾਰ ਵਾਸਤੇ ਕੱਟਣ ਤੋ ਬਾਅਦ ਗਿੱਟਕਾਂ ਤੋ ਗੁਠਲੀਆਂ ਅਲੱਗ ਕਰ ਲੈਦੇ ਸੀ,
ਗੁਠਲੀਆਂ ਚੰਗੀ ਸੁੱਕਾ ਕੇ ਪੀਸ ਕੇ ਛਾਣ ਲਉ । ਸੁਆਦ ਇਸ ਦਾ ਬਕ-ਬਕਾ ਹੁੰਦਾ ਇਸ ਲਈ ਸੁਆਦ ਅਨੁਸਾਰ ਨਮਕ ਪਾ ਲੈਦੇ ਸੀ।

Inder Jeet Kamal Gurpreet Komal ਜੀ ਆਪਾਂ ਸਾਰੇ ਹੀ ਦੀਵੇ ਹਾਂ ਤੇ ਉਹ ਵੀ ਜਗਦੇ ਹੋਏ |ਜਗਦੇ ਦੀਵਿਆਂ ਦੀ ਦੀਪਮਾਲਾ ਬਹੁਤ ਸੁੰਦਰ ਹੁੰਦੀ | ਤੁਹਾਡੀ ਜਾਣਕਾਰੀ ਵਧੀਆ ਹੈ | ਅੰਬਾਂ ( ਕੱਚੇ ਜਾਂ ਪੱਕੇ ) ਦੀਆਂ ਗੁਠਲੀਆਂ ਖੂਨੀ ਦਸਤਾਂ ਤੇ ਖੂਨੀ ਬਵਾਸੀਰ ਵਾਸਤੇ ਬਹੁਤ ਮੁਫੀਦ ਹੁੰਦੀਆਂ ਨੇ | ਦਹੀਂ ਦੀ ਕੌਲੀ ਵਿੱਚ ਇਹਨਾਂ ਦੇ ਚੂਰਣ ਇੱਕ ਚਿਮਚਾ ਪਾਕੇ ਖਾਲੀ ਪੇਟ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ | ਸ਼ਾਇਦ ਤਾਂ ਹੀ ਕਹਿੰਦੇ ਨੇ ..... आम के आम गुठलियोके दाम !

Inder Jeet Kamal ਇੱਕ ਸਾਲ ਪਹਿਲਾਂ ਮੇਰਾ ਇੱਕ ਦੋਸਤ ਆਪਣੀ ਪਤਨੀ ਵਾਸਤੇ ਦੋ ਪੁੜੀਆਂ ਲੈ ਗਿਆ ਸੀ | ਇੱਕ ਪੁੜੀ ਨਾਲ ਹੀ ਉਹਨੂੰ ਬਹੁਤ ਰਾਹਤ ਮਿਲੀ ਤੇ ਦੂਜੀ ਪੁੜੀ ਉਹਨੇ ਸੰਭਾਲ ਕੇ ਰੱਖ ਲਈ | ਕੁਝ ਦਿਨ ਪਹਿਲਾਂ ਉਹਨੂੰ ਫਿਰ ਲੋੜ ਪਈ ਤਾਂ ਉਹਨੇ ਉਹ ਪੁੜੀ ਰਾਤ ਨੂੰ ਲੈ ਲਈ ਪਰ ਬਰੇਕਾਂ ਲਗਾਉਣ ਦਾ ਤਰੀਕਾ ਭੁੱਲ ਗਈ | ਸਵੇਰੇ ਪੇਟ ਸਾਫ਼ ਹੋਣ ਤੋਂ ਬਾਦ ਚਾਹ ਪੀ ਲਈ ਤੇ ਫਿਰ ਜਾਣਾ ਪੈ ਗਿਆ | ਪਤਲਾ ਦਸਤ ਆਉਣ ਕਰਕੇ ਉਹਨੇ ਦੋਬਾਰਾ ਇਲਾਚੀ ਪਾਕੇ ਚਾਹ ਬਣਾਈ ਤੇ ਪੀ ਲਈ | ਫਿਰ ਜਾਣਾ ਪੈ ਗਿਆ | ਉਹਨੇ ਆਪਣੀ ਸੱਸ ਨੂੰ ਦੱਸਿਆ ਤਾਂ ਉਹਨੇ ਇੱਕ ਕਾੜ੍ਹਾ ਬਣਾਕੇ ਦੇ ਦਿੱਤਾ ਤੇ ਫੇਰ ਭੱਜਣਾ ਪੈ ਗਿਆ | ਜਦੋਂ ਮੇਰੇ ਦੋਸਤ ਨੂੰ ਪਤਾ ਲੱਗਾ ਤਾਂ ਉਹਨੇ ਮੈਨੂੰ ਫੋਨ ਕੀਤਾ | ਤਾਂ ਖਹਿੜਾ ਛੁੱਟਿਆ ਉਹਦਾ | 
ਜਿਹੜੇ ਦੋਸਤਾਂ ਨੂੰ ਇਸ਼ਾਰਾ ਰੇਵੰਦ ਲਈ ਪਰੇਸ਼ਾਨੀ ਹੋ ਰਹੀ ਹੈ , ਉਹ ਕਿਸੇ ਚੰਗੀ ਕੰਪਨੀ ਦੀ ਇੱਛਾਭੇਦੀ ਗੋਲੀ ਲੈ ਸਕਦੇ ਹਨ , ਪਰ ਯਾਦ ਰਹੇ ਕਿ ਹਰ ਫਾਰਮੂਲੇ ਦੀਆਂ ਬਰੇਕਾਂ ਵੱਖੋ ਵੱਖ ਹਨ | ਕਿਸੇ ਦੀਆਂ ਠੰਡੇ ਨਾਲ ਕਿਸੇ ਦੀਆਂ ਗਰਮ ਨਾਲ | ਪੜ੍ਹ ਜਰੂਰ ਲੈਣਾ | 
ਇਸ਼ਾਰਾ ਰੇਵੰਦ ਦਾ ਅੰਗ੍ਰੇਜ਼ੀ ਵਿੱਚ ਨਾਂਮ ਨਹੀਂ ਮਿਲ ਰਿਹਾ | ਪਤਾ ਨਹੀਂ ਅੰਗ੍ਰੇਜ਼ਾਂ ਨੂੰ ਕਬਜ਼ ਨਹੀਂ ਹੁੰਦੀ ਜਾਂਇਸ਼ਾਰਾ ਰੇਵੰਦ ਤੱਕ ਉਹਨਾਂ ਦੀ ਪਹੁੰਚ ਨਹੀਂ ਹੋਈ !

No comments:

Post a Comment