ਤੇਜੇ ਦੀ ਵਹੁਟੀ ਛੁੱਟੀਆਂ ਚ ਪੇਕੇ ਗਈ
ਤੇ ਕੁਝ ਦਿਨ ਬਾਦ ਤੇਜਾ ਉਹਨੂੰ ਲੈਣ ਚਲਾ ਗਿਆ |
ਸਹੁਰਿਆਂ ਨੇ ਚੰਗੀ ਆਉ ਭਗਤ ਕੀਤੀ |
ਵਾਪਸ ਆਉਣ ਲੱਗਿਆਂ ਤੇਜੇ ਦੀ ਸੱਸ ਨੇ ਪੰਜਾਹ ਦਾ ਨੋਟ ਫੜਾਇਆ ਤੇ ਕਹਿੰਦੀ ,ਜੀਂਦਾ ਰਹੋ ਪੁੱਤ ,
ਜਵਾਨੀਆਂ ਮਾਣ , ਖੁਸ਼ ਰਹੋ |"
ਰਾਹ ਚ ਤੇਜਾ ਆਪਣੀ ਜਨਾਨੀ ਨੂੰ ਕਹਿੰਦਾ ," ਆਹ ਮੇਰੇ ਨਾਲ ਚੰਗੀ ਹੋਈ ! ਸੌ ਦੇ ਤਾਂ ਮੈਂ ਕੇਲੇ ਹੀ ਲੈ ਗਿਆ ਸਾਂ
ਮਾਤਾ ਨੇ ਮੇਰੇ ਹੱਥ ਤੇ ਪੰਜਾਹ ਰੂਪਏ ਧਰਤੇ !!"
ਤੇਜੇ ਦੀ ਵਹੁਟੀ ਕਹਿੰਦੀ , " ਪਹਿਲਾਂ ਇਹ ਦੱਸੋ ਤੁਸੀਂ ਮੈਨੂੰ ਲੈਣ ਗਏ ਸੀ ਜਾਂ ਕੇਲੇ ਵੇਚਣ ?"#KamalDiKalam
No comments:
Post a Comment