ਇੱਕ ਬੰਦਾ ਦੋਹਾਂ ਹੱਥਾ ਨਾਲ ਆਪਣਾ ਢਿੱਡ ਫੜ ਕੇ ਕਲੀਨਿਕ ਚ ਵੜਿਆ ਤੇ ਕਹਿੰਦਾ,
" ਡਾਕਟਰ ਸਾਹਬ , ਪਹਿਲਾਂ ਮੇਰੀ ਗੱਲ ਸੁਣੋ !"
ਮੈਂ ਕਿਹਾ ,
' ਦਰਦ ਏ ?"
ਕਹਿੰਦਾ ,
"ਨਹੀਂ ਮੇਰੇ ਢਿੱਡ ਚ ਤਿੰਨ ਜਨਾਨੀਆਂ ਬੈਠੀਆਂ ਗੱਲਾਂ ਕਰਦੀਆਂ ਨੇ "
ਮਰੀਜ਼ ਹੱਸਣ ਲੱਗੇ
ਮੈਂ ਕਿਹਾ,
" ਕਿੰਨੇ ਕੁ ਦਿਨ ਹੋ ਗਏ ਨੇ ?"#KamalDiKalam
ਕਹਿੰਦਾ ,
'ਸਾਲ ਹੋ ਚੱਲਿਆ ਏ "
ਮੈਂ ਕਿਹਾ ,
"ਫੇਰ ਕੋਈ ਗੱਲ ਨਹੀਂ , ਥੋੜੀ ਦੇਰ ਬੈਠ ਜਾ , ਜੇ ਸਾਲ ਚ ਕੁਝ ਨਹੀਂ ਹੋਇਆ ਤਾਂ ਹੁਣ ਇੰਨੀ ਛੇਤੀ ਕੁਝ ਨਹੀਂ ਹੁੰਦਾ "
ਫੇਰ ਮੈਂ ਮਰੀਜਾਂ ਕੋਲੋਂ ਵਿਹਲਾ ਹੋਕੇ ਉਹਦੀ ਰਾਮ ਕਹਾਣੀ ਸੁਣੀ ਤੇ ਉਹਨੂੰ ਤੇ ਉਹਨੂੰ ਤਿੰਨ ਵਾਰ ਬੁਲਾਕੇਸੰਮੋਹਨ ਕਰਕੇ ਇਸ ਵਹਿਮ ਚੋਂ ਕਢਿਆ |
Satnam Singh Boparai ਇੱਕ ਜਨਾਨੀ ਨੂੰ ਚੁੱਪ ਕਰਾਉਣ ਚ ਮੇਰੀ ਸਾਰੀ ਉਮਰ ਲੰਘ ਗਈ...ਤਿੰਨਾ ਤਿੰਨਾ ਨੂੰ ਕੌਣ ਚੁੱਪ ਕਰਾਊ...ਵੇਖੋ ਸਾਡੇ ਵੱਡੇ ਵੀਰ ਜੀ ਕੀ ਉਪਾਆ ਦਸਦੇ ਨੇ...ਸ਼ਾਇਦ ਸਾਡੇ ਮਹਾਤੜਾਂ ਦੇ ਆਖਰੀ ਦਿਨ ਵੀ ਸੁਧਰ ਜਾਣ |
Satnam Singh Boparai ਭੁੱਖ, ਬਦਹਜਮੀ ਤੇ ਗੈਸ ਤਿੰਨੇ ਭੈਣਾਂ ਮਿਲ ਕੇ ਗੱਲਾਂ ਕਰਦੀਆਂ ਹੁਣੀਆਂ ਕੇ ਇਹ ਬੰਦਾ ਜਾ ਕੀ ਹੈ? ਜੋ ਵੀ ਮਿਲਦਾ ਅੰਦਰ ਸੁੱਟੀ ਜਾਂਦਾ...
Nazar Singh Brar ...ਆਹ ' ਸੰਮੋਹਨ ' ਵਾਲੀ ਕਲਾ ਬੜੀ ਕਮਾਲ ਹੈ |ਏਸ ਬਾਰੇ ਵੀ ਜਰੂਰ ਦੱਸੋ ਸਤਿਕਾਰ ਯੋਗ ਡਾ: ਇੰਦਰਜੀਤ ਕਮਲ ਜੀਓ ...
Inder Jeet Kamal Nazar Singh Brar ਜੀ ਸੰਮੋਹਨ ਕਲਾ ਵਾਕਿਆ ਹੀ ਇੱਕ ਬਹੁਤ ਕਮਾਲ ਦੀ ਕਲਾ , ਪਰ ਕਈ ਅਧਿਆਤਮਕ ਲੋਕਾਂ ਨੇ ਆਮ ਜਨਤਾ ਨੂੰ ਇਹਦੇ ਬਾਰੇ ਬਹੁਤ ਵਹਿਮਾ ਵਿੱਚ ਪਾਕੇ ਉਲਝਾ ਰੱਖਿਆ ਹੈ
ਤਰਕਸ਼ੀਲ ਸੋਸਾਇਟੀ ਨੇ ਇਹਦੇ ਲਗਭਗ ਸਾਰੇ ਹੀ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ
ਇਸ ਕਲਾ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਰੋਗਾਂ ਤੋਂ ਮੁਕਤ ਕੀਤਾ ਜਾ ਚੁੱਕਾ ਹੈ ਤੇ ਕੀਤਾ ਜਾ ਰਿਹਾ ਹੈ |
Jaswinder Bassi ਇਕ ਬੰਦਾ ਸਾਡੇ ਵੈਨਕੂਵਰ ਦੇ ਪੰਜਾਬੀ ਰੇਡੀਓ ਸਟੇਸ਼ਨ ਤੇ ਫੋਨ ਕਰਕੇ ਦੱਸਦਾ ਹੁੰਦਾ ਸੀ ਕਿ ਉਸਦੇ ਕੰਨਾਂ ਵਿਚ ਕੋਈ ਤਿੰਨ ਅੱਖਰੀ ਧੁਨ ਗੂੰਜਦੀ ਰਹਿੰਦੀ ਹੈ, ਉਹ ਉਸ ਨੂੰ ਰਿਕਾਰਡ ਕਰਾਉਣਾ ਚਾਹੁੰਦਾ ਸੀ, ਪਰ ਗੱਲ ਨੀ ਬਣੀ ।
Jaswinder Bassi ਡਾ. ਸਾਹਬ, ਪਹਿਲਾਂ ਉਹ ਸਾਬਤ ਸੂਰਤ ਸਿੱਖ ਹੁੰਦਾ ਸੀ ਤੇ ਅਜਕਲ ਘੋਨ ਮੋਨ ਹੈ... ਉਹ ਕਹਿੰਦਾ ਹੈ ਕਿ ਉਸ ਨੂੰ ਗਿਆਨ ਹੋ ਗਿਆ ਹੈ ਕਿ ਰੱਬ ਨੂੰ ਪਾਉਣ ਲਈ ਵਾਲ ਵਧਾਉਣ ਦੀ ਕੋਈ ਲੋੜ ਨਹੀਂ...ਲੱਗਦਾ ਉਸ ਨੂੰ ਕੋਈ ਪ੍ਰਾਪਤੀ ਜਾਂ ਚਾਨਣ ਹੋ ਚੁੱਕਾ ਹੈ
Inder Jeet Kamal ਇਹ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਆਪਣੇ ਅੰਦਰ ਕੋਈ ਅਲੌਕਿਕ ਸ਼ਕਤੀ ਦੱਸ ਕੇ ਪ੍ਰਚਾਰ ਕਰਦੇ ਹਨ ਤੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਲੁੱਟਦੇ ਹਨ , ਦੂਜੇ ਮਾਨਸਿਕ ਰੋਗੀ ਹੁੰਦੇ ਹਨ ਜੋ ਕਿਸੇ ਵਹਿਮ ( ਬਿਮਾਰੀ )ਦਾ ਸ਼ਿਕਾਰ ਹੁੰਦੇ
ਬਹੁਤੇ ਮਾਨਸਿਕ ਰੋਗੀ ਤਾਂ ਆਪਣੇ ਇਲਾਜ ਵਾਸਤੇ ਇਧਰ ਉਧਰ ਭਟਕਦੇ ਹਨ , ਪਰ ਨਾਟਕਬਾਜ਼ ਲੋਕ , ਜਨਤਾ ਨੂੰ ਆਪਣੇ ਮਗਰ ਲਾ ਕੇ ਭਟਕਾਉਦੇ ਹਨ
No comments:
Post a Comment