ਇੰਝ ਵੀ ਹੁੰਦਾ ਏ \ ਇੰਦਰਜੀਤ ਕਮਲ - Inderjeet Kamal

Latest

Monday, 27 April 2015

ਇੰਝ ਵੀ ਹੁੰਦਾ ਏ \ ਇੰਦਰਜੀਤ ਕਮਲ

ਇੱਕ ਬੱਚੀ ਰੋਜ਼ ਸਕੂਲ ਜਾਣ ਲੱਗੀ ਬੇਹੋਸ਼ ਹੋ ਜਾਂਦੀ ਸੀ
ਦਿੱਲੀ ਤੱਕ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੇ ਟੇਸਟ ਹੋ ਜਾਣ ਦੇ ਬਾਵਜੂਦ ਮਸਲਾ ਹੱਲ ਨਾ ਹੋਇਆ ਤੇ ਕੇਸ ਮੇਰੇ ਕੋਲ ਆ ਗਿਆ 
ਮੈਂ ਉਸ ਬੱਚੀ ਨੂੰ ਸੰਮੋਹਿਤ ਕਰਕੇ ਉਹਦੇ ਮਸਲੇ ਦਾ ਹੱਲ ਕਰ ਦਿੱਤਾ ਅਤੇ ਪਰਿਵਾਰ ਨੂੰ ਕਾਰਣ ਵੀ ਦੱਸ ਦਿੱਤਾ
ਦੂਸਰੇ ਦਿਨ ਉਸ ਲੜਕੀ ਦੇ ਤਾਇਆ ਤਾਈ ਮੇਰੇ ਕੋਲ ਆ ਗਏ
ਆਪਣੀ ਜਾਣ ਪਹਿਚਾਨ ਦੱਸਣ ਤੋਂ ਬਾਦ ਉਹਨਾ ਆਪਣਾ ਮਸਲਾ ਸਾਹਮਣੇ ਰੱਖਿਆ 
ਉਹਨਾ ਆਪਣੇ ਨੌਜਵਾਨ ਲੜਕੇ ਦੇ ਬਾਰ ਬਾਰ ਘਰੋਂ ਭੱਜ ਜਾਣ ਦੀ ਗੱਲ ਕੀਤੀ 
ਮੈਂ ਲੜਕੇ ਨੂੰ ਲੈਕੇ ਆਉਣ ਲਈ ਕਿਹਾ 
ਉਹ ਕਹਿਣ ਲੱਗੇ ਕੀ ਲੜਕਾ ਤਾਂ ਤਕਰੀਬਨ ਦੋ ਸਾਲ ਤੋਂ ਘਰੋਂ ਫਰਾਰ ਹੈ 
ਮੈਂ ਕਿਹਾ ਫਿਰ ਮੈਂ ਕੁਝ ਨਹੀਂ ਕਰ ਸਕਦਾ 
ਪਰ ਉਹਨਾ ਮੇਰਾ ਪਿੱਛਾ ਨਾ ਛੱਡਿਆ 
ਕਹਿਣ ਲੱਗੇ ਜੇ ਤੁਸੀਂ ਸਾਡੀ ਭਤੀਜੀ ਦਾ ਉਹ ਕੇਸ ਠੀਕ ਕਰ ਸਕਦੇ ਹੋ ਜੋ ਵੱਡੇ ਵੱਡੇ ਹਸਪਤਾਲਾਂ ਦੇ ਡਾਕਟਰ ਨਹੀਂ ਕਰ ਸਕੇ ਤਾਂ ਇਹ ਵੀ ਕਰ ਸਕਦੇ ਹੋ 
ਮੈਂ ਉਹਨਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਲੜਕੀ ਨੇ ਆਪਣੇ ਮਨ ਤੇ ਕੋਈ ਬੋਝ ਪਾਇਆ ਸੀ ਜੋ ਕਿਸੇ ਟੇਸਟ ਵਗੈਰਾ ਵਿੱਚ ਨਹੀਂ ਆ ਸਕਦਾ ਬੱਸ ਉਹਨੂੰ ਮੈ ਸੰਮੋਹਨ ਕਲਾ ਰਾਹੀਂ ਪਤਾ ਕਰਕੇ ਮਸਲਾ ਹੱਲ ਕਰ ਦਿੱਤਾ 
ਉਹ ਕਹਿੰਦੇ ਸਾਡੇ ਮੁੰਡੇ ਨੂੰ ਵੀ ਉਸੇ ਕਲਾ ਨਾਲ ਘਰ ਵਾਪਿਸ ਬੁਲਾਓ 
ਮੈਂ ਉਹਨਾ ਨੂੰ ਦੱਸਿਆ ਕਿ ਦੁਨੀਆਂ ਵਿੱਚ ਐਸੀ ਕੋਈ ਕਲਾ ਨਹੀਂ ਹੈ ਕੀ ਕਿਸੇ ਘਰੋਂ ਭੱਜੇ ਬੰਦੇ ਨੂੰ ਜਾਦੂ ਨਾਲ ਵਾਪਿਸ ਬੁਲਾਇਆ ਜਾ ਸਕੇ 
ਪਰ ਉਹ ਮੰਨਣ ਨੂੰ ਤਿਆਰ ਨਾ ਹੋਏ ਤੇ ਮੈਨੂੰ ਪੈਸਿਆਂ ਦਾ ਲਾਲਚ ਦੇਣ ਲੱਗੇ 
ਉਹ ਕਹਿਣ ਲੱਗੇ ਕਿ ਸਾਨੂੰ ਪਤਾ ਹੈ ਕਿ ਤੰਤਰ ਮੰਤਰ ਤੇ ਖਰਚ ਆਉਂਦਾ ਹੈ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ
ਮੈਂ ਉਹਨਾ ਨੂੰ ਬਹੁਤ ਸਮਝਾਇਆ ਕਿ ਤੰਤਰ ਮੰਤਰ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ 
ਇਹ ਸਿਰਫ ਕੁਝ ਚਲਾਕ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਠੱਗੀ ਮਾਰਨ ਦਾ ਤਰੀਕਾ ਹੈ 
ਪਰ ਉਹਨਾ ਨੂੰ ਪੁੱਤਰ ਮੋਹ ਅੰਨ੍ਹੇ ਕਰੀ ਬੈਠਾ ਸੀ ਉਹ ਟੱਸ ਤੋਂ ਮੱਸ ਨਾ ਹੋਏ 
ਹੁਣ ਮੇਰਾ ਘਰ ਜਾਣ ਦਾ ਵਕਤ ਹੋ ਗਿਆ ਸੀ ਪਰ ਉਹ ਹਿੱਲਣ ਦਾ ਨਾਂ ਹੀ ਨਹੀਂ ਸਨ ਲੈ ਰਹੇ 
ਮੈਂ ਉਹਨਾ ਨੂੰ ਬਹੁਤ ਸਮਝਾਇਆ ਕਿ ਜਦੋਂ ਲੜਕਾ ਆਵੇਗਾ ਉਹਨੂੰ ਲੈ ਕੇ ਮੇਰੇ ਕੋਲ ਆ ਜਾਣਾ ਕੋਈ ਨਾ ਕੋਈ ਰਸਤਾ ਖੋਜ ਲਵਾਂਗੇ 
ਉਹ ਫਿਰ ਇਸੇ ਗੱਲ ਤੇ ਅੜੇ ਸਨ ਕਿ ਲੜਕੇ ਨੂੰ ਮੈਂ ਬੁਲਾਂਵਾਂ
ਹੁਣ ਮੈਂ ਸਮਝ ਚੁੱਕਾ ਸਾਂ ਕਿ ਮਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ 
ਅਖੀਰ ਕੋਈ ਰਸਤਾ ਨਾ ਨਿਕਲਦਾ ਵੇਖ ਕੇ ਮੈਂ ਕਹਿ ਦਿੱਤਾ 
ਤੁਸੀਂ ਘਰ ਜਾਓ ਮੈਂ ਕੋਸ਼ਿਸ਼ ਕਰਾਂਗਾ 
ਉਹਨਾ ਦੇ ਚਿਹਰੇ ਖਿੜ ਗਏ 
ਉਹ ਜਾਣ ਲੱਗੇ ਮੈਨੂੰ ਪੈਸੇ ਦੇ ਦੀ ਕੋਸ਼ਿਸ਼ ਕਰਨ ਲੱਗੇ ਪਰ ਮੈਂ ਸਖਤੀ ਨਾਲ ਮਨ੍ਹਾਂ ਕਰ ਦਿੱਤਾ 
ਉਹ ਚਲੇ ਗਏ 
ਗੱਲ ਆਈ ਗਈ ਹੋ ਗਈ 
ਇੱਕ ਦਿਨ ਅਚਾਨਕ ਫੋਨ ਆਇਆ 
ਮੈਂ ਕਰਨਾਲ ਤੋਂ ਬੋਲ ਰਿਹਾ ਹਾਂ ਅਸੀਂ ਜਿਸ ਲੜਕੇ ਬਾਰੇ ਤੁਹਾਡੇ ਕੋਲ ਆਏ ਸੀ 
ਉਹਦੇ ਬਾਰੇ ਦਿੱਲੀ ਤੋਂ ਫੋਨ ਆਇਆ ਹੈ ਕਿ ਉਹ ਇੱਕ ਥਾਣੇ ਦੀ ਹਵਾਲਾਤ ਵਿੱਚ ਹੈ 
ਅਸੀਂ ਉਹਨੂੰ ਲੈਣ ਜਾ ਰਹੇ ਹਾਂ 
ਮੈਂ ਉਹਨਾ ਦੀ ਖੁਸ਼ੀ ਵਿੱਚ ਸ਼ਾਮਿਲ ਹੋਕੇ ਵਧਾਈ ਦਿੱਤੀ 
ਅੱਗੋਂ ਜਵਾਬ ਆਇਆ
ਇਹ ਸਭ ਤੁਹਾਡੀ ਮੇਹਰਬਾਨੀ ਹੈ 
ਮੈਂ ਤਰਕ ਦੇਣ ਦੀ ਥਾਂ ਉਹਨਾਂ ਨੂੰ ਦਿੱਲੀ ਜਾ ਕੇ ਆਪਣੇ ਲੜਕੇ ਨੂੰ ਲਿਆਉਣ ਲਈ ਹੋਰ ਉਤਸ਼ਾਹਿਤ ਕੀਤਾ
ਅੱਗੋਂ ਜਵਾਬ ਆਇਆ 
ਅਸੀਂ ਲੜਕੇ ਨੂੰ ਲੈਕੇ ਸਿਧੇ ਤੁਹਾਡੇ ਕੋਲ ਆਵਾਂਗੇ 
ਮੈਂ ਬਥੇਰਾ ਸਮਝਾਇਆ ਕਿ ਹੁਣ ਤੁਸੀਂ ਜਾ ਰਹੇ ਜਿੰਨੀ ਮਰਜ਼ੀ ਜਲਦੀ ਕਰ ਲਓ ਵਾਪਸੀ ਰਾਤ ਨੂੰ ਹੀ ਹੋਣੀ ਹੈ 
ਰਾਤ ਨੂੰ ਮੇਰੇ ਕੋਲ ਆ ਕੇ ਕੀ ਕਰੋਗੇ 
ਉਹ ਕਹਿਣ ਲੱਗੇ ਤੁਹਾਡੇ ਸ਼ਹਿਰ ਚ ਸਾਡੇ ਰਿਸ਼ਤੇਦਾਰ ਹਨ ਅਸੀਂ ਰਾਤ ਉਹਨਾ ਕੋਲ ਕੱਟ ਲਵਾਂਗੇ 
ਉਹਨਾ ਇਹ ਵੀ ਦੱਸਿਆ ਕਿ ਉਹਨਾ ਨਾਲ ਹੋਰ ਰਿਸ਼ਤੇਦਾਰ ਵੀ ਆਪਣੀਆਂ ਸਮੱਸਿਆਵਾਂ ਲੈਕੇ ਆ ਰਹੇ ਨੇ 
ਮੈਂ ਸੋਚਣ ਲਈ ਮਜਬੂਰ ਹੋ ਗਿਆ ਕਈ ਲੋਕ ਇਵੇਂ ਹੀ ਇੱਕ ਸਧਾਰਨ ਜਿਹੇ ਬੰਦੇ ਨੂੰ ਰਾਤੋ ਰਾਤ ਬਾਬਾ ਬਣਾ ਦਿੰਦੇ ਨੇ 
ਦੋਸਤੋ ਉਹ ਮੇਰੇ ਕੋਲ ਆਏ
ਮੁੰਡੇ ਨਾਲ ਗੱਲ ਬਾਤ ਕਰਕੇ ਉਹਨੂੰ ਕਾਫੀ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚੰਗੇ ਨਤੀਜੇ ਆਉਣ ਦੇ ਆਸਾਰ ਹਨ 
ਨਾਲ ਆਉਣ ਵਾਲਿਆਂ ਨੂੰ ਵੀ ਬੜਾ ਸਮਝਾਇਆ ਕਿ ਮੇਰੇ ਕੋਲ ਕਈ ਗੈਬੀ ਸ਼ਕਤੀ ਨਹੀਂ ਹੈ 
ਤਰਸ਼ੀਲ ਸਾਹਿਤ ਵੀ ਉਹਨਾ ਨੂੰ ਪੜ੍ਹਨ ਵਾਸਤੇ ਦਿੱਤਾ 
ਹੁਣ ਤੁਹਾਡੀ ਰਾਇ ਚਾਹਾਂਗਾ ਕਿ ਅਗਲੀ ਵਾਰ ਮੈਨੂੰ ਕਿ ਕਦਮ ਚੁੱਕਣੇ ਚਾਹੀਦੇ ਹਨ 
ਤਾਂ ਕਿ ਉਹ ਅਸਲੀਅਤ ਤੋਂ ਜਾਣੂੰ ਹੋ ਸਕਣ |

Brar Karamjit Singh ....
............------------............. ਕੀ ਮਿਲਣਾ ਹੈ ਹੋਮਿਓਪੈਥੀ ਦੀਆਂ ਦਵਾਈਆਂ ਵੇਚ ਕੇ , ਜਵਾਕਾਂ ਲਈ ਚਾਰ ਪੈਸੇ ਕਮਾ ਲਵੋ , ਤੁਹਾਨੂੰ ਕਿਹੜਾ ਅਮ੍ਰਿਤ ਛਕਣਾ ਜਰੂਰੀ ਐ , ਇੱਕ ਤਿਲਕ ਈ ਲਾਉਣਾ ਚਵਾਨੀ ਦੇ ਸੰਧੂਰ ਦਾ ... ਲਾਕੇ ਬੋਲ ਦਿਓ ਜੈ ਸ਼ਿਵ ਸ਼ੰਕਰ , ਜੈ ਭੋਲੇ ਨਾਥ .... ਪਾਈਆ ਗੁੱਗਲ ਸਾਰਾ ਸਾਲ ਨੀਂ ਮੁੱਕਣੀ ... ਪਾਥੀਆਂ ਸੰਗਤ ਹੀ ਬਥੇਰੀਆਂ ਲਿਆ ਦਿਆ ਕਰੂ ਧੂਣੀ ਜਗਾਉਣ ਲਈ ..

Inder Jeet Kamal Brar Karamjit Singh ਜੀ ਕਿਸੇ ਵੀ ਅੰਮ੍ਰਿਤ ਜਾਂ ਤਿਲਕ ਦੀ ਲੋੜ ਨਹੀਂ ਪੈਂਦੀ 
ਬੱਸ ਦੋ ਚਾਰ ਪੁੱਠੀਆਂ ਸਿਧੀਆਂ ਗੱਲਾਂ ਮਾਰਨੀਆਂ ਆਉਣੀਆਂ ਚਾਹੀਦੀਆਂ ਨੇ 
ਅਧੇ ਤੋਂ ਜਿਆਦਾ ਹੱਲ ਤਾਂ ਲੋਕ ਆਪਣੇ ਸਵਾਲ ਕਰਦੇ ਵਕਤ ਹੀ ਦੱਸ ਦਿੰਦੇ ਨੇ 

ਬੱਸ ਉਹਨੂੰ ਆਪਣੀਆਂ ਗੱਲਾਂ ਦੇ ਘਿਓ ਨਾਲ ਚੋਪੜਕੇ ਵਾਪਸ ਕਰਨਾ ਹੁੰਦਾ ਏ

Jagjit Singh ਉਹਨਾ ਨਾਲ ਹੋਰ ਰਿਸ਼ਤੇਦਾਰ ਵੀ ਆਪਣੀਆਂ ਸਮੱਸਿਆਵਾਂ ਲੈਕੇ ਆ ਰਹੇ ਨੇ ?

Inder Jeet Kamal JAGJIT SINGH JI ਉਹਨਾ ਦੇ ਹੋਰ ਰਿਸ਼ਤੇਦਾਰ ਆਏ ਸਨ
ਕਿਸੇ ਦਾ ਮੁੰਡਾ ਕਹਿਣਾ ਨਹੀਂ ਸੀ ਮੰਨਦਾ 
ਕਿਸੇ ਦੀ ਕੁੜੀ ਦਾ ਪੜ੍ਹਾਈ ਵਿੱਚ ਧਿਆਨ ਨਹੀਂ ਸੀ ਲਗਦਾ 

ਕਿਸੇ ਦੀ ਮਝ ਦੁਧ ਘੱਟ ਦਿੰਦੀ ਸੀ 
ਬੱਚਿਆਂ ਨੂੰ ਤਾਂ ਸੰਮੋਹਨ ਕਲਾ ਰਾਹੀਂ ਪ੍ਰਭਾਵਿਤ ਕਰ ਲਿਆ 
ਪਰ ਮਝ ਬਾਰੇ ਮੈਂ ਕਿਸੇ ਡੰਗਰਾਂ ਵਾਲੇ ਡਾਕਟਰ ਦੀ ਸਲਾਹ ਲੈਣ ਨੂੰ ਕਿਹਾ 
ਮੈਨੂੰ ਡਰ ਸੀ ਅਗਰ ਮਝ ਵਾਸਤੇ ਕੋਈ ਟੋਟਕਾ ਦੱਸ ਦਿੱਤਾ ਤੇ ਉਹ ਫੇਲ ਹੋ ਗਿਆ 
ਉਹ ਤਾਂ ਅਗਲੀ ਵਾਰ ਮਝ ਹੀ ਖੋਲ੍ਹ ਕੇ ਲੈ ਆਉਣਗੇ |

Inder Jeet Kamal ਮਨ ਨੂੰ ਸ਼ਾਂਤੀ ਤਾਂ ਉਹਨਾ ਦੇ ਮਨਾ ਚੋਂ ਵਹਿਮ ਕਢ ਕੇ ਹੀ ਹੋ ਸਕਦੀ ਹੈ 
ਬਾਬਾ ਬਣਨ ਦਾ ਇੱਕੋ ਹੀ ਮਕਸਦ ਹੁੰਦਾ ਹੈ ਲੋਕਾਂ ਨੂੰ ਬੇਵਕੂਫ਼ ਬਣਾ ਕੇ ਲੁੱਟਣਾ 
ਨਿਰਮਲ ਬਾਬੇ ਨੇ ਬਥੇਰੀ ਚਾਟ ਖਵਾਈ ਏ ਲੋਕਾਂ ਨੂੰ 

ਲੋਕ ਫਿਰ ਵੀ ਠੱਗੀ ਖਾਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ 
ਭੇਡ ਦੇ ਵਾਲਾਂ ਵਰਗੇ ਸਿਰ ਵਾਲੇ ਸਾਈ ਬਾਬੇ ਨੇ ਵੀ ਲੋਕਾਂ ਨੂੰ ਬਹੁਤ ਸਵਾਹ ਖਵਾਈ ਏ 
ਲੋਕ ਫਿਰ ਭੇਡਾਂ ਦੀਆਂ ਭੇਡਾਂ ਹੀ ਨੇ 

ਬੱਸ ਦੋ ਚਾਰ ਪੁੱਠੀਆਂ ਸਿਧੀਆਂ ਗੱਲਾਂ ਮਾਰਨੀਆਂ ਆਉਣੀਆਂ ਚਾਹੀਦੀਆਂ ਨੇ ਅਧੇ ਤੋਂ ਜਿਆਦਾ ਹੱਲ ਤਾਂ ਲੋਕ ਆਪਣੇ ਸਵਾਲ ਕਰਦੇ ਵਕਤ ਹੀ ਦੱਸ ਦਿੰਦੇ ਨੇ ਬੱਸ ਉਹਨੂੰ ਆਪਣੀਆਂ ਗੱਲਾਂ ਦੇ ਘਿਓ ਨਾਲ ਚੋਪੜਕੇ ਵਾਪਸ ਕਰਨਾ ਹੁੰਦਾ ਏ

Jagjit Singh ਉਹਨਾ ਨਾਲ ਹੋਰ ਰਿਸ਼ਤੇਦਾਰ ਵੀ ਆਪਣੀਆਂ ਸਮੱਸਿਆਵਾਂ ਲੈਕੇ ਆ ਰਹੇ ਨੇ ?

Inder Jeet Kamal JAGJIT SINGH JI ਉਹਨਾ ਦੇ ਹੋਰ ਰਿਸ਼ਤੇਦਾਰ ਆਏ ਸਨ
ਕਿਸੇ ਦਾ ਮੁੰਡਾ ਕਹਿਣਾ ਨਹੀਂ ਸੀ ਮੰਨਦਾ 
ਕਿਸੇ ਦੀ ਕੁੜੀ ਦਾ ਪੜ੍ਹਾਈ ਵਿੱਚ ਧਿਆਨ ਨਹੀਂ ਸੀ ਲਗਦਾ 

ਕਿਸੇ ਦੀ ਮਝ ਦੁਧ ਘੱਟ ਦਿੰਦੀ ਸੀ 
ਬੱਚਿਆਂ ਨੂੰ ਤਾਂ ਸੰਮੋਹਨ ਕਲਾ ਰਾਹੀਂ ਪ੍ਰਭਾਵਿਤ ਕਰ ਲਿਆ 
ਪਰ ਮਝ ਬਾਰੇ ਮੈਂ ਕਿਸੇ ਡੰਗਰਾਂ ਵਾਲੇ ਡਾਕਟਰ ਦੀ ਸਲਾਹ ਲੈਣ ਨੂੰ ਕਿਹਾ 
ਮੈਨੂੰ ਡਰ ਸੀ ਅਗਰ ਮਝ ਵਾਸਤੇ ਕੋਈ ਟੋਟਕਾ ਦੱਸ ਦਿੱਤਾ ਤੇ ਉਹ ਫੇਲ ਹੋ ਗਿਆ 
ਉਹ ਤਾਂ ਅਗਲੀ ਵਾਰ ਮਝ ਹੀ ਖੋਲ੍ਹ ਕੇ ਲੈ ਆਉਣਗੇ |

Inder Jeet Kamal ਮਨ ਨੂੰ ਸ਼ਾਂਤੀ ਤਾਂ ਉਹਨਾ ਦੇ ਮਨਾ ਚੋਂ ਵਹਿਮ ਕਢ ਕੇ ਹੀ ਹੋ ਸਕਦੀ ਹੈ 
ਬਾਬਾ ਬਣਨ ਦਾ ਇੱਕੋ ਹੀ ਮਕਸਦ ਹੁੰਦਾ ਹੈ ਲੋਕਾਂ ਨੂੰ ਬੇਵਕੂਫ਼ ਬਣਾ ਕੇ ਲੁੱਟਣਾ 
ਨਿਰਮਲ ਬਾਬੇ ਨੇ ਬਥੇਰੀ ਚਾਟ ਖਵਾਈ ਏ ਲੋਕਾਂ ਨੂੰ 

ਲੋਕ ਫਿਰ ਵੀ ਠੱਗੀ ਖਾਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ 
ਭੇਡ ਦੇ ਵਾਲਾਂ ਵਰਗੇ ਸਿਰ ਵਾਲੇ ਸਾਈ ਬਾਬੇ ਨੇ ਵੀ ਲੋਕਾਂ ਨੂੰ ਬਹੁਤ ਸਵਾਹ ਖਵਾਈ ਏ 
ਲੋਕ ਫਿਰ ਭੇਡਾਂ ਦੀਆਂ ਭੇਡਾਂ ਹੀ ਨੇ 

Inder Jeet Kamal JAGJIT SINGH JI ਉਹਨਾ ਦੇ ਹੋਰ ਰਿਸ਼ਤੇਦਾਰ ਆਏ ਸਨ
ਕਿਸੇ ਦਾ ਮੁੰਡਾ ਕਹਿਣਾ ਨਹੀਂ ਸੀ ਮੰਨਦਾ 
ਕਿਸੇ ਦੀ ਕੁੜੀ ਦਾ ਪੜ੍ਹਾਈ ਵਿੱਚ ਧਿਆਨ ਨਹੀਂ ਸੀ ਲਗਦਾ 

ਕਿਸੇ ਦੀ ਮਝ ਦੁਧ ਘੱਟ ਦਿੰਦੀ ਸੀ 
ਬੱਚਿਆਂ ਨੂੰ ਤਾਂ ਸੰਮੋਹਨ ਕਲਾ ਰਾਹੀਂ ਪ੍ਰਭਾਵਿਤ ਕਰ ਲਿਆ 
ਪਰ ਮਝ ਬਾਰੇ ਮੈਂ ਕਿਸੇ ਡੰਗਰਾਂ ਵਾਲੇ ਡਾਕਟਰ ਦੀ ਸਲਾਹ ਲੈਣ ਨੂੰ ਕਿਹਾ 
ਮੈਨੂੰ ਡਰ ਸੀ ਅਗਰ ਮਝ ਵਾਸਤੇ ਕੋਈ ਟੋਟਕਾ ਦੱਸ ਦਿੱਤਾ ਤੇ ਉਹ ਫੇਲ ਹੋ ਗਿਆ 
ਉਹ ਤਾਂ ਅਗਲੀ ਵਾਰ ਮਝ ਹੀ ਖੋਲ੍ਹ ਕੇ ਲੈ ਆਉਣਗੇ |

Inder Jeet Kamal ਮਨ ਨੂੰ ਸ਼ਾਂਤੀ ਤਾਂ ਉਹਨਾ ਦੇ ਮਨਾ ਚੋਂ ਵਹਿਮ ਕਢ ਕੇ ਹੀ ਹੋ ਸਕਦੀ ਹੈ 
ਬਾਬਾ ਬਣਨ ਦਾ ਇੱਕੋ ਹੀ ਮਕਸਦ ਹੁੰਦਾ ਹੈ ਲੋਕਾਂ ਨੂੰ ਬੇਵਕੂਫ਼ ਬਣਾ ਕੇ ਲੁੱਟਣਾ 
ਨਿਰਮਲ ਬਾਬੇ ਨੇ ਬਥੇਰੀ ਚਾਟ ਖਵਾਈ ਏ ਲੋਕਾਂ ਨੂੰ 

ਲੋਕ ਫਿਰ ਵੀ ਠੱਗੀ ਖਾਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ 
ਭੇਡ ਦੇ ਵਾਲਾਂ ਵਰਗੇ ਸਿਰ ਵਾਲੇ ਸਾਈ ਬਾਬੇ ਨੇ ਵੀ ਲੋਕਾਂ ਨੂੰ ਬਹੁਤ ਸਵਾਹ ਖਵਾਈ ਏ 
ਲੋਕ ਫਿਰ ਭੇਡਾਂ ਦੀਆਂ ਭੇਡਾਂ ਹੀ ਨੇ 
ਕਿਸੇ ਦਾ ਮੁੰਡਾ ਕਹਿਣਾ ਨਹੀਂ ਸੀ ਮੰਨਦਾ ਕਿਸੇ ਦੀ ਕੁੜੀ ਦਾ ਪੜ੍ਹਾਈ ਵਿੱਚ ਧਿਆਨ ਨਹੀਂ ਸੀ ਲਗਦਾ ਕਿਸੇ ਦੀ ਮਝ ਦੁਧ ਘੱਟ ਦਿੰਦੀ ਸੀ ਬੱਚਿਆਂ ਨੂੰ ਤਾਂ ਸੰਮੋਹਨ ਕਲਾ ਰਾਹੀਂ ਪ੍ਰਭਾਵਿਤ ਕਰ ਲਿਆ ਪਰ ਮਝ ਬਾਰੇ ਮੈਂ ਕਿਸੇ ਡੰਗਰਾਂ ਵਾਲੇ ਡਾਕਟਰ ਦੀ ਸਲਾਹ ਲੈਣ ਨੂੰ ਕਿਹਾ ਮੈਨੂੰ ਡਰ ਸੀ ਅਗਰ ਮਝ ਵਾਸਤੇ ਕੋਈ ਟੋਟਕਾ ਦੱਸ ਦਿੱਤਾ ਤੇ ਉਹ ਫੇਲ ਹੋ ਗਿਆ ਉਹ ਤਾਂ ਅਗਲੀ ਵਾਰ ਮਝ ਹੀ ਖੋਲ੍ਹ ਕੇ ਲੈ ਆਉਣਗੇ |

Inder Jeet Kamal ਮਨ ਨੂੰ ਸ਼ਾਂਤੀ ਤਾਂ ਉਹਨਾ ਦੇ ਮਨਾ ਚੋਂ ਵਹਿਮ ਕਢ ਕੇ ਹੀ ਹੋ ਸਕਦੀ ਹੈ 
ਬਾਬਾ ਬਣਨ ਦਾ ਇੱਕੋ ਹੀ ਮਕਸਦ ਹੁੰਦਾ ਹੈ ਲੋਕਾਂ ਨੂੰ ਬੇਵਕੂਫ਼ ਬਣਾ ਕੇ ਲੁੱਟਣਾ 
ਨਿਰਮਲ ਬਾਬੇ ਨੇ ਬਥੇਰੀ ਚਾਟ ਖਵਾਈ ਏ ਲੋਕਾਂ ਨੂੰ 

ਲੋਕ ਫਿਰ ਵੀ ਠੱਗੀ ਖਾਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ 
ਭੇਡ ਦੇ ਵਾਲਾਂ ਵਰਗੇ ਸਿਰ ਵਾਲੇ ਸਾਈ ਬਾਬੇ ਨੇ ਵੀ ਲੋਕਾਂ ਨੂੰ ਬਹੁਤ ਸਵਾਹ ਖਵਾਈ ਏ 
ਲੋਕ ਫਿਰ ਭੇਡਾਂ ਦੀਆਂ ਭੇਡਾਂ ਹੀ ਨੇ 
ਬਾਬਾ ਬਣਨ ਦਾ ਇੱਕੋ ਹੀ ਮਕਸਦ ਹੁੰਦਾ ਹੈ ਲੋਕਾਂ ਨੂੰ ਬੇਵਕੂਫ਼ ਬਣਾ ਕੇ ਲੁੱਟਣਾ ਨਿਰਮਲ ਬਾਬੇ ਨੇ ਬਥੇਰੀ ਚਾਟ ਖਵਾਈ ਏ ਲੋਕਾਂ ਨੂੰ ਲੋਕ ਫਿਰ ਵੀ ਠੱਗੀ ਖਾਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ ਭੇਡ ਦੇ ਵਾਲਾਂ ਵਰਗੇ ਸਿਰ ਵਾਲੇ ਸਾਈ ਬਾਬੇ ਨੇ ਵੀ ਲੋਕਾਂ ਨੂੰ ਬਹੁਤ ਸਵਾਹ ਖਵਾਈ ਏ ਲੋਕ ਫਿਰ ਭੇਡਾਂ ਦੀਆਂ ਭੇਡਾਂ ਹੀ ਨੇ 

No comments:

Post a Comment