ਤੇਜ਼ ਆ ਗਈ ਏ \ ਇੰਦਰਜੀਤ ਕਮਲ - Inderjeet Kamal

Latest

Friday, 10 April 2015

ਤੇਜ਼ ਆ ਗਈ ਏ \ ਇੰਦਰਜੀਤ ਕਮਲ

ਰਾਤ ਸਾਰਾ ਟੱਬਰ ਟੈਲੀਵਿਜ਼ਨ ਵੇਖ ਰਹੇ ਸਾਂ | ਦੋਹਾਂ ਗਲੀਆਂ ਦੇ ਸਿਰਫ ਜਾਲੀ ਵਾਲੇ ਦਰਵਾਜ਼ੇ ਬੰਦ ਸਨ | ਦਸ ਕੁ ਵਜੇ ਅਚਾਨਕ ਬਿਜਲੀ ਗੁੱਲ ਹੋ ਗਈ ਤੇ ਬਹੁਤ ਜਬਰਦਸਤ ਹਵਾ ਜਿਹੀ ਅੰਦਰ ਆਈ | ਮੈਂ ਜਾਲੀ ਵਾਲੇ ਦਰਵਾਜ਼ੇ ਚੋ ਬਾਹਰ ਵੇਖ ਕੇ ਕਿਹਾ , " ਫਟਾਫਟ ਦਰਵਾਜ਼ੇ ਬੰਦ ਕਰਦੋ ਤੇਜ਼ ਆ ਗਈ ਏ |" 
ਮੇਰੀ ਘਰਵਾਲੀ ਫਟਾਫਟ ਉੱਠੀ ਤੇ ਜਾਲੀ ਵਾਲਾ ਦਰਵਾਜ਼ਾ ਬੰਦ ਕਰਦੀ ਹੋਈ ਕਹਿੰਦੀ ," ਪਹਿਲਾਂ ਤੇਜੇ ਤੇ ਚੁਟਕਲੇ ਲਿਖਣੋ ਨਹੀਂ ਹਟਦੇ , ਹੁਣ ਡਰਦੇ ਕਿਓਂ ਜੇ , ਆ ਗਈ ਏ ਤੇ ਭੁਗਤੋ !"
ਮੈਂ ਕਿਹਾ ," ਇਹਦੇ ਵਿੱਚ ਤੇਜੇ ਦੇ ਚੁਟਕਲਿਆਂ ਦਾ ਕੀ ਸੰਬੰਧ ਏ ? "
ਕਹਿੰਦੀ ," ਆਪੇ ਤਾਂ ਕਹਿ ਰਹੇ ਹੋ ਕਿ ਤੇਜ਼ ਆ ਰਹੀ ਏ |"
ਮੈਂ ਕਿਹਾ ," ਹਨੇਰੀ ਤੇਜ਼ ਆਵੇ ਜਾਂ ਹੌਲੀ , ਵਿੱਚ ਤੇਜੇ ਦੇ ਚੁਟਕਲੇ ਕਿੱਥੋਂ ਆ ਗਏ ?"
ਕਹਿੰਦੀ , " ਮੈਂ ਸੋਚਿਆ ਤੇਜੇ ਦੀ ਵਹੁਟੀ ਦਾ ਨਾਂ ਤੇਜ ਕੌਰ ਹੋਊ , ਉਹਨੂੰ ਆਉਂਦੀ ਨੂੰ ਵੇਖ ਕੇ ਡਰ ਕੇ ਤੁਸੀਂ ਬੂਹੇ ਬੰਦ ਕਰਵਾ ਰਹੇ ਹੋ |" 
 #KamalDiKalam

No comments:

Post a Comment