ਹੋਮਿਓਪੈਥੀ ਦੇ ਅਵਿਸ਼ਕਾਰਕ ਡਾਕਟਰ ਸੈਮੁਅਲ ਹੈਨੇਮਨ ਦੇ ਜਨਮਦਿਵਸ ( ਵਿਸ਼ਵ ਹੋਮਿਓਪੈਥਿਕ ਦਿਵਸ ) ਦੇ ਮੌਕੇ ਤੇ 10.04. 2015 ਨੂੰ ਪਿੰਡ ਸਸੌਲੀ ( ਯਮੁਨਾਨਗਰ ) ਦੇ ਸਿੰਘ ਸਭਾ ਗੁਰੂਦਵਾਰੇ ਦੇ ਸਹਿਯੋਗ ਨਾਲ ਗੁਰੂਦਵਾਰੇ ਵਿੱਚ ਮੁਫਤ ਹੋਮਿਓਪਥਿਕ ਇਲਾਜ ਲਈ ਪਹਿਲਾ ਕੈੰਪ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਆਕੇ ਇਸ ਕੈਂਪ ਦਾ ਫਾਇਦਾ ਉਠਾਇਆ | ਕੈੰਪ ਵਿੱਚ ਡਾਕਟਰ ਰਘੁਬੀਰ ਸਿੰਘ , ਡਾਕਟਰ ਮੁਕੇਸ਼ ਕੌਸ਼ਲ , ਡਾਕਟਰ ਸੰਤੋਸ਼ ਪਾਂਡੇ , ਡਾਕਟਰ ਇੰਦਰਜੀਤ ਕਮਲ ਤੇ ਡਾਕਟਰ ਨੀਤੂ ਬਾਲੀ ਨੇ ਮਰੀਜ਼ਾਂ ਦੀ ਜਾਂਚ ਪੜਤਾਲ ਤੋਂ ਬਾਦ ਦਵਾਈ ਦਿਤੀ | ਬਾਕੀ ਕੰਮ ਵਿੱਚ ਆਸ਼ੀਸ਼ ਸਿੰਘ , ਜ਼ੋਰਾ ਸਿੰਘ , ਸਿਮਰਤ ਸਿੰਘ, ਇਸ਼ੂ ਮੁੰਡੇ , ਵਿਵੇਕ ਕੁਮਾਰ ਤੇ ਕਪਿਲ ਸ਼ਰਮਾ ਵਰਗੇ ਨੌਜਵਾਨਾ ਨੇ ਪੂਰੇ ਜੋਸ਼ ਨਾਲ ਸਾਥ ਦਿੱਤਾ |

No comments:
Post a Comment