ਸਹਾਰਾ ਨਿਊਜ਼ ਦੇ ਪੱਤਰਕਾਰ Journalist Sarvjeet ਦਾ ਫੋਨ ਆਇਆ ਕਿ ਫਲਾਣੇ ਪਿੰਡ ਵਿੱਚ ਇੱਕ ਘਰ ਵਿੱਚ ਕਈ ਦਿਨਾਂ ਤੋਂ ਕਦੀ ਫਰੂਟ ਕੇਕ ਤੇ ਕਦੀ ਛੋਟੀਆਂ ਛੋਟੀਆਂ ਇੱਟਾਂ ਡਿੱਗਦੀਆਂ ਸਨ | ਪਰ ਇੱਕ ਹਫਤੇ ਤੋਂ ਤਾਂ ਹੱਦ ਹੀ ਹੋ ਗਈ ਉਹਨਾਂ ਦੀ ਲੜਕੀ ਦੇ ਵਾਲ ਆਪਣੇ ਆਪ ਕੱਟੇ ਜਾਂਦੇ ਹਨ ਤੇ ਘਰ ਵਿੱਚ ਥਾਂ ਥਾਂ ਤੇ ਅੱਗ ਲੱਗ ਜਾਂਦੀ ਹੈ ਘਰ ਦੇ ਸਾਰੇ ਲੋਕਾਂ ਦੇ ਕੱਪੜੇ ਅਤੇ ਬਿਸਤਰੇ ਵੀ ਸੜ ਚੁੱਕੇ ਹਨ ! ਸਰਵਜੀਤ ਬਾਵਾ ਨੇ ਕਿਹਾ ਕਿ ਉਹ ਕਈ ਤਾਂਤ੍ਰਿਕਾਂ ਵਗੈਰਾ ਨੂੰ ਬੁਲਾ ਚੁੱਕੇ ਹਨ ਪਰ ਕੋਈ ਫਰਕ ਨਹੀਂ ਪਿਆ | ਮੈਂ ਉਹਨਾ ਨੂੰ ਕਿਹਾ ਕਿ ਘਰ ਦੇ ਮਾਲਿਕ ਨੂੰ ਮੇਰੇ ਕੋਲ ਭੇਜ ਦਿਓ | ਸ਼ਾਮ ਨੂੰ ਤਿੰਨ ਜਾਣੇ ਮੋਟਰ ਸਾਇਕਲਾਂ ਤੇ ਸਵਾਰ ਹੋਕੇ ਮੇਰੇ ਕੋਲ ਪੁੱਜ ਗਏ | ਮੈਂ ਉਹਨਾਂ ਤੋਂ ਸਾਰਾ ਵੇਰਵਾ ਪੁੱਛਿਆ ਅਤੇ ਪਤਾ ਨੋਟ ਕਰ ਲਿਆ ਤੇ ਦੂਸਰੇ ਦਿਨ ਦੋ ਵਜੇ ਦਾ ਵਕਤ ਉਹਨਾ ਨੂੰ ਦੇ ਦਿੱਤਾ |
ਅਗਲੇ ਦਿਨ ਮੈਂ ਆਪਣੇ ਬੇਟੇ ਕਪਿਲ ਅਤੇ ਬਜੁਰਗ ਤਰਕਸ਼ੀਲ ਸਾਥੀ ਸ਼੍ਰੀ ਆਰ. ਪੀ. ਗਾਂਧੀ ਨੂੰ ਨਾਲ ਲੈਕੇ ਉਹਨਾਂ ਦੇ ਘਰ ਪਹੁੰਚ ਗਿਆ | ਉੱਥੇ ਜਾ ਕੇ ਵੇਖਿਆ ਕਿ ਗਰੀਬੀ ਮੂੰਹੋਂ ਬੋਲ ਰਹੀ ਸੀ | ਬਹੁਤ ਹੀ ਤੰਗ ਥਾਂ ਸੀ, ਕਿਸੇ ਵੀ ਕਮਰੇ ਉੱਤੇ ਚੱਜ ਦੀ ਛੱਤ ਵੀ ਨਹੀਂ ਸੀ ਤੇ ਨਾ ਹੀ ਕੋਈ ਢੰਗ ਦਾ ਦਰਵਾਜ਼ਾ | ਉਥੇ ਹੀ ਬੱਕਰੀਆਂ ਬੰਨ੍ਹੀਆਂ ਸਨ ਤੇ ਉਥੇ ਹੀ ਰੋਟੀ ਪਕਾਉਣ ਦਾ ਸਮਾਨ ਪਿਆ ਸੀ | ਥਾਂ ਥਾਂ ਤੇ ਸੜੇ ਹੋਏ ਕੱਪੜੇ ਤੇ ਬਿਸਤਰੇ ਖਿੱਲਰੇ ਪਏ ਸਨ | ਬਹੁਤ ਹੀ ਤਰਸਯੋਗ ਹਾਲਾਤ ਸਨ |
ਸਾਰੇ ਟੱਬਰ ਦੇ ਮੂੰਹ ਉੱਤਰੇ ਹੋਏ ਸਨ | ਪਤਾ ਲੱਗਾ ਕਿ ਹੁਣ ਉਹਨਾਂ ਕੋਲ ਸਿਰਫ ਉਹੀ ਕੱਪੜੇ ਸਨ ਜੋ ਉਹਨਾ ਨੇ ਗਲਾਂ ਚ ਪਾਏ ਸਨ, ਬਾਕੀ ਸਾਰੇ ਕੱਪੜੇ ਬਿਸਤਰੇ ਸਵਾਹ ਹੋ ਚੁੱਕੇ ਸਨ | ਮੈਨੂੰ ਸਾਰੀ ਕਹਾਣੀ ਤਾਂ ਉਹਨਾ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਸਮਝ ਲੱਗ ਗਈ ਸੀ , ਫਿਰ ਵੀ ਕਿਸੇ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਸਾਰੀ ਜਾਂਚ ਪੜਤਾਲ ਕਰ ਲੈਣੀ ਠੀਕ ਸਮਝੀ |
ਅਸੀਂ ਉਹਨਾਂ ਤੋਂ ਇੱਕ ਖਾਲੀ ਕਮਰੇ ਦੀ ਮੰਗ ਕੀਤੀ ਤਾਂ ਕਿ ਘਰ ਦੇ ਸਾਰੇ ਮੈਂਬਰਾਂ ਨਾਲ ਵੱਖ ਵੱਖ ਗੱਲ ਬਾਤ ਕੀਤੀ ਜਾ ਸਕੇ | ਉਹਨਾਂ ਉਹ ਕਮਰਾ ਵੀ ਸਾਨੂੰ ਇੱਕ ਗਵਾਂਢੀਆਂ ਦਾ ਲੈਕੇ ਦਿੱਤਾ | ਅਸੀਂ ਉਸ ਕਮਰੇ ਵਿੱਚ ਬੈਠਕੇ ਘਰ ਦੇ ਜੀਆਂ ਨੂੰ ਵਾਰੀ ਵਾਰੀ ਬੁਲਾਉਣਾ ਸ਼ੁਰੂ ਕਰ ਦਿੱਤਾ | ਬਿਨ੍ਹਾ ਪੱਖੇ ਤੋਂ ਗਰਮੀ ਨਾਲ ਬੁਰਾ ਹਾਲ ਹੋ ਰਿਹਾ ਸੀ , ਪਰ ਘਰ ਦੇ ਹਾਲਾਤ ਵੇਖਦੇ ਹੋਏ ਕੇਸ ਹੱਲ ਕਰਨਾ ਵੀ ਜਰੂਰੀ ਸੀ | ਜਦੋਂ 13 -14 ਸਾਲ ਦੀ ਰਾਨੀ ਦੀ ਵਾਰੀ ਆਈ ਤਾਂ ਮੈਂ ਉਹਨੂੰ ਆਉਂਦਿਆਂ ਹੀ ਪੁੱਛਿਆ ਤੂੰ ਆਪਣੇ ਵਾਲ ਕਿਓਂ ਕੱਟਦੀ ਏਂ ?
ਉਹ ਘਬਰਾਹ ਗਈ ਪਰ ਕਹਿਣ ਲੱਗੀ, " ਮੈਂ ਨਹੀਂ ਕੱਟਦੀ ਗੁਲਾਬੀ ਕਪੜਿਆਂ ਵਾਲੀ ਭੂਤਨੀ ਕੱਟਦੀ ਏ |"
ਮੈਂ ਫਿਰ ਥੋੜੇ ਰੋਬ ਨਾਲ ਕਿਹਾ ," ਮੈਂ ਇਹ ਨਹੀਂ ਪੁੱਛਿਆ ਕਿ ਕੌਣ ਕੱਟਦਾ ਏ ,ਮੈਂ ਤਾਂ ਇਹ ਪੁੱਛਿਆ ਏ ਤੂੰ ਕਿਓਂ ਕੱਟਦੀ ਏਂ ? "
ਹੁਣ ਉਹ ਹੋਰ ਘਬਰਾਹ ਗਈ ਤੇ ਕਹਿਣ ਲਗੀ ," ਅੰਮੀ ਗਾਲ੍ਹਾਂ ਬਹੁਤ ਦਿੰਦੀ ਏ |"
ਮੈਂ ਪੁੱਛਿਆ ," ਕਿਹੜੀ ਜਮਾਤ ਵਿੱਚ ਪੜ੍ਹਦੀ ਏਂ ?"
ਉਹਨੇ ਦੱਸਿਆ ਕਿ ਉਹ ਸਕੂਲ ਨਹੀਂ ਜਾਂਦੀ ਬਲਕਿ ਘਰ ਦਾ ਸਾਰਾ ਕੰਮ ਵੀ ਕਰਦੀ ਹੈ | ਫਿਰ ਵੀ ਬਿਨ੍ਹਾ ਗੱਲ ਤੋਂ ਰੋਜ਼ ਗਾਲ੍ਹਾਂ ਖਾਣੀਆਂ ਪੈਂਦੀਆਂ ਹਨ |
ਅਸੀਂ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਤੇ ਪੁੱਛਿਆ ਕਿ ਅਗਰ ਤੇਰੇ ਘਰਦਿਆਂ ਨੂੰ ਇਹ ਦੱਸ ਦਿੱਤਾ ਜਾਵੇ ਕਿ ਸਭ ਕੁਝ ਤੂੰ ਕਰਦੀ ਏਂ ਤਾਂ ਫਿਰ ਕੀ ਹੋਵੇਗਾ ? ਉਹ ਡਰ ਨਾਲ ਕੰਬਣ ਲੱਗ ਗਈ ਤੇ ਕਹਿਣ ਲੱਗੀ ," ਮੇਰਾ ਅੱਬਾ ਮੈਨੂੰ ਨਹਿਰ ਚ ਸੁੱਟ ਦੇਵੇਗਾ |"
ਫਿਰ ਅਸੀਂ ਉਹਨੂੰ ਪੂਰੇ ਵਿਸ਼ਵਾਸ ਵਿੱਚ ਲੈਕੇ ਅੱਗੇ ਤੋਂ ਇਹ ਹਰਕਤਾਂ ਬੰਦ ਕਰਨ ਲਈ ਮਨਾ ਲਿਆ | ਇਸ ਤੋਂ ਬਾਦ ਸਾਰੇ ਟੱਬਰ ਨੂੰ ਬਰਾਂਡੇ ਵਿੱਚ ਇੱਕਠਾ ਕੀਤਾ ਤੇ ਸ਼੍ਰੀ ਆਰ. ਪੀ. ਗਾਂਧੀ ਨੇ ਇੱਕ ਲੰਮਾ ਭਾਸ਼ਣ ਦਿੱਤਾ ,, ਜਿਸ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੇ ਖਾਸ ਜੋਰ ਦਿੱਤਾ ਗਿਆ | ਮੈਂ ਵੇਖਿਆ ਉਹਨਾ ਦਾ ਭਾਸ਼ਣ ਵੱਲ ਖਿਆਲ ਤਾਂ ਸੀ ਪਰ ਘਰ ਵਿੱਚ ਹੋ ਰਹੀਆਂ ਹਰਕਤਾਂ ਤੋਂ ਖਹਿੜਾ ਛੁਡਾਉਣਾ ਜਿਆਦਾ ਜਰੂਰੀ ਸੀ |
ਆਖਿਰ ਮੈਂ ਗੱਲ ਦਾ ਰੁਖ ਮੋੜਦੇ ਹੋਏ ਘਰ ਦੇ ਮਲਿਕ ਵੱਲ ਮੁੰਹ ਕਰਕੇ ਕਿਹਾ ," ਘਰ ਚ ਗਾਹਲਾਂ ਕੌਣ ਦਿੰਦਾ ਏ ? " ਤਾਂ ਉਹਦੀ ਵਹੁਟੀ ਝੱਟ ਹੀ ਬੋਲ ਪਈ , " ਜੀ ਇਹ ਤਾਂ ਮੈਨੂੰ ਆਦਤ ਹੈ !"
ਅਸੀਂ ਉਹਦੇ ਤੋਂ ਗਾਲ੍ਹਾਂ ਨਾ ਦੇਣ ਦਾ ਵਾਦਾ ਲਿਆ ਤੇ ਕਈ ਹੋਰ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਨਾਲ ਹੀ ਉਹਨਾ ਨੂੰ ਇਹ ਵੀ ਕਿਹਾ ਕਿ ਰਾਨੀ ਨੂੰ ਕਿਸੇ ਨਾਈ ਦੀ ਦੁਕਾਨ ਤੇ ਲਿਜਾ ਕੇ ਇਹਦੇ ਵਾਲ ਚੰਗੀ ਤਰ੍ਹਾਂ ਕਟਵਾ ਦਿਓ | ਮੈਂ ਉਹਨਾ ਨੂੰ ਦੂਸਰੇ ਦਿਨ ਰਾਨੀ ਨੂੰ ਮੇਰੇ ਕਲੀਨਿਕ ਤੇ ਲੈਕੇ ਆਉਣ ਨੂੰ ਕਿਹਾ | ਸਾਰੇ ਬਾਰ ਬਾਰ ਇੱਕ ਹੀ ਸਵਾਲ ਕਰ ਰਹੇ ਸਨ ਹੁਣ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ ?
ਇਹਦਾ ਕਾਰਣ ਇਹ ਸੀ ਕਿ ਜਿਹੜੇ ਤਾੰਤ੍ਰਿਕ ਵਗੈਰਾ ਪਹਿਲਾਂ ਆਏ ਸਨ ਉਹ ਕਈ ਤਰ੍ਹਾਂ ਦੇ ਅਖੌਤੀ ਚਮਤਕਾਰ ਕਰ ਕੇ ਗਏ ਸਨ , ਪਰ ਅਸਰ ਕੋਈ ਨਹੀਂ ਹੋਇਆ | ਅਸੀਂ ਤਾਂ ਉਹਨਾ ਦੀਆਂ ਨਜ਼ਰਾਂ ਵਿੱਚ ਕੀਤਾ ਵੀ ਕੁਝ ਨਹੀਂ | ਦੂਸਰੇ ਦਿਨ ਉਹ ਰਾਨੀ ਨੂੰ ਲੈਕੇ ਮੇਰੇ ਕੋਲ ਆ ਗਏ | ਉਹਨਾਂ ਦੱਸਿਆ ਕਿ ਕਈ ਦਿਨਾ ਬਾਦ ਬੀਤੀ ਰਾਤ ਬਿਨ੍ਹਾ ਕਿਸੇ ਨੁਕਸਾਨ ਤੋਂ ਲੰਘੀ ਹੈ | ਮੈਂ ਉਹਨਾ ਨੂੰ ਵਿਸ਼ਵਾਸ ਦਵਾਇਆ ਕਿ ਹੁਣ ਕੁਝ ਨਹੀਂ ਹੋਵੇਗਾ ਪਰ ਉਹਨਾ ਨੂੰ ਆਪਣੇ ਘਰ ਦਾ ਮਾਹੌਲ ਸ਼ਾਂਤ ਅਤੇ ਪਿਆਰ ਭਰਿਆ ਰੱਖਣਾ ਪਵੇਗਾ |#KamalDiKalam
ਮੈਂ ਰਾਨੀ ਨੂੰ ਸੰਮੋਹਿਤ ਅਵਸਥਾ ਵਿੱਚ ਲਿਜਾ ਕੇ ਕੁਝ ਜਰੂਰੀ ਆਦੇਸ਼ ਦਿੱਤੇ ਅਤੇ ਉਹਨਾ ਨੂੰ ਭੇਜ ਦਿੱਤਾ | ਅੱਜ ਇੱਕ ਸਾਲ ਬੀਤ ਚੁੱਕਾ ਹੈ ਦੁਬਾਰਾ ਕੋਈ ਘਟਨਾ ਨਹੀਂ ਹੋਈ | ਪਰ ਇਸ ਕੇਸ ਨੂੰ ਹੱਲ ਹੋਇਆ ਵੇਖ ਕੇ ਇੱਕ ਸਾਲ ਦੌਰਾਨ ਹੋਰ ਬਹੁਤ ਕੇਸ ਆਏ |
ਸਾਡੇ ਵੱਲੋਂ ਕੇਸ ਹੱਲ ਕਰਨ ਦੇ ਬਾਵਜੂਦ ਵੀ ਉਹਨਾ ਕਈ ਦਿਨ ਡਰਦੇ ਹੋਏ ਕੋਈ ਨਵਾਂ ਕੱਪੜਾ ਨਹੀਂ ਖਰੀਦਿਆ ਸੀ|

No comments:
Post a Comment