ਅੱਜ ਇੱਕ ਭੋਲੀ ਜਿਹੀ ਮਰੀਜ਼ ਔਰਤ ਆਈ | ਉਹਦੇ ਗਲੇ ਤੇ ਕੁਝ ਦਾਗ ਸਨ | ਦਾਗ ਵੇਖਣ ਵੇਲੇ ਮੈਂ ਵਿਖਿਆ ਕਿ ਉਹਨੇ ਗਲੇ ਚ ਇੱਕ ਤਵੀਤ ਤੇ ਇੱਕ ਮਾਤਾ ਦੀ ਤਸਵੀਰ ਵਾਲਾ ਲੌਕਟ ਪਾਇਆ ਸੀ , ਨਾਲ ਹੀ ਗਾਤਰਾ ਵੀ ਪਾਇਆ ਹੋਇਆ ਸੀ | ਮੈਂ ਮਜ਼ਾਕ ਨਾਲ ਕਿਹਾ ਬਾਕੀ ਸਭ ਕੁਝ ਪਾ ਲਿਆ ਇਸਾਈਆਂ ਵਾਲੀ ਸਲੀਬ ਨਹੀਂ ਪਾਈ ?"
ਅੱਗੋਂ ਕਹਿੰਦੀ ," ਡਾਕਟਰ ਸਾਹਬ ਉਹ ਕਿੱਥੋਂ ਮਿਲੂਗੀ ?"
ਮੈਂ ਕਿਹਾ ," ਮੰਨਦੇ ਕਿਹਨੂੰ ਹੋ ? "
ਭੋਲੇ ਭਾਅ ਕਹਿੰਦੀ ," ਥੋੜਾ ਥੋੜਾ ਸਾਰਿਆਂ ਨੂੰ ਮੰਨ ਲਈਦਾ ਏ |"
ਉਹਦੇ ਭੋਲੇਪਣ ਨੇ ਮੈਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ |
ਅੱਗੋਂ ਕਹਿੰਦੀ ," ਡਾਕਟਰ ਸਾਹਬ ਉਹ ਕਿੱਥੋਂ ਮਿਲੂਗੀ ?"
ਮੈਂ ਕਿਹਾ ," ਮੰਨਦੇ ਕਿਹਨੂੰ ਹੋ ? "
ਭੋਲੇ ਭਾਅ ਕਹਿੰਦੀ ," ਥੋੜਾ ਥੋੜਾ ਸਾਰਿਆਂ ਨੂੰ ਮੰਨ ਲਈਦਾ ਏ |"
ਉਹਦੇ ਭੋਲੇਪਣ ਨੇ ਮੈਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ |
No comments:
Post a Comment