ਵਹਿਮ \ ਇੰਦਰਜੀਤ ਕਮਲ - Inderjeet Kamal

Latest

Saturday, 4 April 2015

ਵਹਿਮ \ ਇੰਦਰਜੀਤ ਕਮਲ

ਬਚਪਣ ਦੀਆਂ ਕਈ ਗੱਲਾਂ ਯਾਦ ਆਉਂਦੀਆਂ ਹਨ ਤੇ ਹੈਰਾਨੀ ਜਿਹੀ ਹੁੰਦੀ ਹੈ | ਜਦੋਂ ਵੀ ਕਿਸੇ ਮੁੰਡੇ ਨੂੰ ਕੋਈ ਨਵਾਂ ਕੱਪੜਾ ਸਵਾ ਕੇ ਦਿੱਤਾ ਜਾਂਦਾ ਸੀ ਤਾਂ ਪਹਿਲਾਂ ਉਹ ਕੁੜੀਆਂ ਦੇ ਪੈਰਾਂ ਨਾਲ ਤੇ ਘਰ ਵਿੱਚ ਲੱਗੇ ਨਲਕੇ ਨਾਲ ਛੁਹਾ ਕੇ ਪਾਉਣ ਲਈ ਦਿੱਤਾ ਜਾਂਦਾ ਸੀ | ਹੁਣ ਸੋਚਦਾ ਹਾਂ ਨਲਕੇ ਵੀ ਘਟ ਗਏ ਤੇ ਕੁੜੀਆਂ ਵੀ |
ਰਾਤ ਨੂੰ ਸੌਂਣ ਵੇਲੇ ਖਾਸ ਧਿਆਨ ਰੱਖਿਆ ਜਾਂਦਾ ਸੀ ਕਿ ਸੌਂਣ ਵਾਲੇ ਦਾ ਸਿਰ ਉੱਤਰ ਵੱਲ ਨਹੀਂ ਹੋਣਾ ਚਾਹੀਦਾ , ਪਰ ਹੁਣ ਲੋਕ ਇਹਨਾਂ ਗੱਲਾਂ ਤੋਂ ਦੂਰ ਹੋ ਗਏ ਹਨ |
ਇਹੋ ਜਿਹੀਆਂ ਹੋਰ ਵੀ ਗੱਲਾਂ ਤੁਸੀਂ ਵੇਖੀਆਂ ਸੁਣੀਆਂ ਹੋਣਗੀਆਂ, ਜਿਹਨਾਂ ਨੂੰ ਲੋਕ ਛੱਡ ਚੁੱਕੇ ਹਨ | ਕਰੋ ਸਾਂਝੀਆਂ !

No comments:

Post a Comment