ਮੇਰੇ ਤਾਇਆ ਜੀ ਦਾ ਇੱਕ ਪੁੱਤਰ ਫੌਜ ਵਿੱਚ ਸੀ ਤੇ ਉਹਨੇ ਆਪਣੀ ਔਲਾਦ ਨੂੰ ਬੜੇ ਸਖਤ ਅਸੂਲਾਂ ਅੰਦਰ ਪਾਲਿਆ | ਉਹਨਾਂ ਦਾ ਮੁੰਡਾ ਲਵਲੀ ਮੇਰੀ ਉਮਰ ਦਾ ਹੈ | ਇੱਕ ਵਾਰ ਜਦੋਂ ਉਹ ਛੁੱਟੀ ਆਏ ਹੋਏ ਸਨ ਤਾਂ ਅਸੀਂ ਸਾਰੇ ਬੱਚੇ ਉਹਦੇ ਤਾਏ ( ਮੇਰੇ ਤਾਇਆ ਜੀ ਦੇ ਵੱਡੇ ਪੁੱਤਰ ) ਦੇ ਘਰ ਖੇਡ ਰਹੇ ਸਾਂ | ਉਦੋਂ ਲੋਹੇ ਦੀਆਂ ਲੰਮੀਆਂ ਲੰਮੀਆਂ ਸੀਖਾਂ ਵਾਲੀਆਂ ਬਾਰੀਆਂ ਦਾ ਰਿਵਾਜ਼ ਹੁੰਦਾ ਸੀ |
ਖੇਡਦੇ ਖੇਡਦੇ ਲਵਲੀ ਇੱਕ ਬਾਰੀ ਦੀਆਂ ਸੀਖਾਂ ਫੜਕੇ ਉਹਦੇ ਉੱਪਰ ਚੜ੍ਹਕੇ ਬੈਠ ਗਿਆ | ਇੰਨੇ ਚਿਰ ਨੂੰ ਲਵਲੀ ਦੀ ਮਾਤਾ ਦੀ ਬਾਹਰੋਂ ਆਵਾਜ਼ ਆਈ , " ਲਵਲੀ ਇੱਥੇ ਹੀ ਬੈਠਾ ਰਹੀ , ਮੈਂ ਹੁਣੇ ਬਜਾਰੋਂ ਹੋਕੇ ਆਈ | "
ਬੱਸ ਫਿਰ ਕੀ ਸੀ ! ਸਾਡੀ ਭਰਜਾਈ ਤਾਂ ਕਹਿ ਕੇ ਬਜ਼ਾਰ ਚਲੀ ਗਈ ,ਪਰ ਲਵਲੀ ਬਾਰੀ ਵਾਲੀਆਂ ਸੀਖਾਂ ਨੂੰ ਬਾਂਦਰ ਵਾਂਗ ਚਿੰਬੜਿਆ ਰਿਹਾ | ਅਸੀਂ ਉਹਨੂੰ ਬਥੇਰਾ ਬੁਲਾਈਏ , ਪਰ ਉਹਦਾ ਇੱਕ ਹੀ ਜਵਾਬ ਹੁੰਦਾ ਸੀ ," ਨਹੀਂ , ਮੰਮੀ ਨੇ ਕਿਹਾ ਸੀ ਇੱਥੇ ਹੀ ਬੈਠਾ ਰਹੀੰ | "
ਸਾਡੀ ਵੱਡੀ ਭਰਜਾਈ ਨੇ ਰੋਟੀ ਬਣਾ ਕੇ ਸਾਰੇ ਬੱਚਿਆਂ ਨੂੰ ਬੁਲਾ ਲਿਆ , ਪਰ ਲਵਲੀ ਬਾਰੀ ਤੋਂ ਨਾ ਉੱਤਰੇ | ਸਾਰੇ ਜੋਰ ਲਗਾਕੇ ਥੱਕ ਗਏ | ਲਵਲੀ ਸੀਖਾਂ ਨਾਲ ਲਮਕਿਆ ਹੋਇਆ ਲਾਲੋ ਲਾਲ ਹੋ ਗਿਆ , ਪਰ ਟੱਸ ਤੋਂ ਮੱਸ ਨਾ ਹੋਇਆ | ਉਹਨੂੰ ਬੜਾ ਸਮਝਾਇਆ ਕਿ ਇੱਥੇ ਬੈਠਾ ਰਹੀਂ ਦਾ ਮਤਲਬ ਹੈ ਕਿ ਕਿਸੇ ਹੋਰ ਦੇ ਘਰ ਨਾ ਜਾਵੀਂ , ਪਰ ਫੌਜੀ ਪੁੱਤਰ ਮੋਰਚੇ ਤੇ ਡਟਿਆ ਰਿਹਾ | ਕਾਫੀ ਦੇਰ ਬਾਦ ਜਦੋਂ ਲਵਲੀ ਦੀ ਮੰਮੀ ਆਈ ਤਾਂ ਲਵਲੀ ਦਾ ਸਾਰਾ ਸਰੀਰ ਲਾਲ ਹੋਇਆ ਪਿਆ ਸੀ |
ਅਖੀਰ ਲਵਲੀ ਏਅਰ ਫੋਰਸ ਵਿੱਚ ਭਰਤੀ ਹੋ ਗਿਆ ਤੇ ਹੁਣ ਰਿਟਾਇਰ ਹੋਣ ਤੋਂ ਬਾਦ ਬੈੰਕ ਅਫਸਰ ਲੱਗ ਗਿਆ ਹੈ , ਪਰ ਉਹ ਅੱਜ ਵੀ ਆਪਣੇ ਮੇਜ਼ ਤੇ ਫੱਟੀ ਲਿਖ ਕੇ ਰੱਖਦਾ ਹੈ " ਮੈਨੂੰ ਨਾ ਨਜਾਇਜ਼ ਕੰਮ ਕਰਨ ਵਾਸਤੇ ਕਿਹਾ ਜਾਵੇ ਤੇ ਨਾ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਵੇ |" #KamalDiKalam

No comments:
Post a Comment