ਗੁਲਾਬ ਦੇ ਫੁੱਲਾਂ ਦੀ ਗੁਲਕੰਦ \ ਇੰਦਰਜੀਤ ਕਮਲ - Inderjeet Kamal

Latest

Thursday, 2 April 2015

ਗੁਲਾਬ ਦੇ ਫੁੱਲਾਂ ਦੀ ਗੁਲਕੰਦ \ ਇੰਦਰਜੀਤ ਕਮਲ

ਸਮੱਗਰੀ ....  ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ 250 ਗ੍ਰਾਮ , ਬੂਰਾ  ਖੰਡ 250 ਗ੍ਰਾਮ , ਛੋਟੀ ਇਆਲਾਚੀ ਦਾ ਪਾਉਡਰ 10 ਗ੍ਰਾਮ , ਸੌਂਫ ਦਾ ਪਾਉਡਰ 20 ਗ੍ਰਾਮ |
ਵਿਧੀ : ਸਭ ਤੋਂ ਪਹਿਲਾਂ ਇੱਕ ਕਚ ਜਾਂ ਪਲਾਸਟਿਕ ਦਾ ਉਹ ਭਾਂਡਾ ਲਓ ਜਿਹਦਾ ਢੱਕਣ ਚੰਗੀ  ਤਰ੍ਹਾਂ ਬੰਦ ਹੋ ਸਕੇ | ਹੁਣ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਦੀ ਇੱਕ ਪਤਲੀ ਜਿਹੀ ਪਰਤ ਉਸ ਭਾਂਡੇ ਵਿੱਚ ਵਿਛਾ ਕੇ ਉੱਪਰ ਕਿਸੇ ਸੁੱਕੇ ਚਿਮਚੇ ਨਾਲ ਥੋੜੀ ਥੋੜੀ ਬੂਰਾ  ਖੰਡ ਧੂੜੋ ਤੇ ਨਾਲ ਹੀ ਚੁਟਕੀ ਨਾਲ ਥੋੜਾ ਜਿਹਾ ਇਲਾਚੀ ਤੇ ਸੌਂਫ ਦਾ ਪਾਉਡਰ ਵੀ ਛਿੜਕ ਦਿਓ | ਹੁਣ ਫਿਰ ਉਹਦੇ ਉੱਪਰ ਇੱਕ ਹੋਰ ਪਤਲੀ ਜਿਹੀ ਪਰਤ ਗੁਲਾਬ ਦੀਆਂ ਪੱਤੀਆਂ ਦੀ ਵਿਛਾ ਕੇ ਬੂਰਾ ਖੰਡ ਦੀ ਪਰਤ ਬਣਾਉਣ ਤੋਂ ਬਾਦ ਫਿਰ ਇਲਾਚੀ ਤੇ ਸੌਂਫ ਦਾ ਪਾਉਡਰ ਧੂੜੋ | ਇਹ ਸਿਲਸਿਲਾ ਉਦੋਂ ਤੱਕ ਜਾਰੀ ਰੱਖੋ ਜਦੋਂ ਤੱਕ ਤੁਹਾਡੀ ਇਸ ਕੰਮ ਲਈ ਇਕੱਠੀ ਕੀਤੀ ਸਮੱਗਰੀ ਖਤਮ ਨਾ ਹੋ ਜਾਵੇ |
                                     ਇਸ ਭਾਂਡੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਧੁੱਪੇ ਰੱਖ ਦਿਓ | ਦੋ ਤਿੰਨ ਦਿਨ ਵਿੱਚ ਤੁਹਾਡੀ ਜਾਇਕੇਦਾਰ ਤੇ ਸੁੱਧ ਗੁਲਕੰਦ ਤਿਆਰ ਹੋ ਜਾਏਗੀ | ਯਾਦ ਰਹੇ ਕਿ ਇਸ ਦੌਰਾਨ ਉਹਨੂੰ ਪਾਣੀ ਨਹੀਂ ਲੱਗਣਾ  ਚਾਹੀਦਾ ਤੇ ਭਾਂਡਾ ਵੀ ਸੁੱਕਾ ਹੋਣਾ ਚਾਹੀਦਾ ਹੈ |

No comments:

Post a Comment