ਸਵਾਬ \ ਇੰਦਰਜੀਤ ਕਮਲ - Inderjeet Kamal

Latest

Wednesday, 1 April 2015

ਸਵਾਬ \ ਇੰਦਰਜੀਤ ਕਮਲ

ਮੇਰਾ ਕਿਰਾਏਦਾਰ ਨਾਈ ਹੁਣੇ ਹੁਣੇ ਆਇਆ , ਮੈਂ ਪੁੱਛਿਆ ,
" ਮਾਸਟਰ ਜੀ , ਕੱਲ੍ਹ ਦੇ ਕਿੱਥੇ ਗਏ ਸੀ ?"
ਕਹਿੰਦਾ , 
" ਕੱਲ੍ਹ ਮੇਰੇ ਸਹੁਰਾ ਸਾਹਿਬ ਦੀ ਮੌਤ ਹੋ ਗਈ ਸੀ , ਉੱਤਰ ਪ੍ਰਦੇਸ਼ ਗਏ ਸਾਂ "
ਮੈਂ ਕਿਹਾ,
" ਬਹੁਤ ਮਾੜੀ ਗੱਲ ਹੋਈ "
ਉਹ ਅੱਗੋਂ ਕਹਿੰਦਾ ,
" ਨਹੀਂ ਜੀ, ਮਾੜੀ ਨਹੀਂ , ਚੰਗੀ ਹੋ ਗਈ "
ਮੈਂ ਕਿਹਾ ,
"ਉਹ ਕਿਵੇਂ , ਜਿਆਦਾ ਦੇਰ ਦੇ ਬੀਮਾਰ ਸਨ ?"
ਉਹ ਕਹਿਣ ਲੱਗਾ ,
" ਨਹੀਂ , ਚਲਦੇ ਫਿਰਦੇ ਗਏ ਨੇ "
ਮੈਂ ਹੈਰਾਨ ਹੋਕੇ ਪੁੱਛਿਆ ,
" ਫਿਰ ਚੰਗਾ ਕੀ ਹੋਇਆ ?"
ਕਹਿੰਦਾ,
" ਕੱਲ੍ਹ ਜੁੰਮਾ ( ਸ਼ੁੱਕਰਵਾਰ ) ਸੀ , ਇਸ ਦਿਨ ਮਰਨ ਵਾਲੇ ਨੂੰ ਸਵਾਬ ( ਪੁੰਨ ) ਮਿਲਦਾ ਏ , ਇਸ ਦਿਨ ਉਹਨਾਂ ਵਾਸਤੇ ਬਹੁਤ ਲੋਕਾਂ ਨੇ ਨਮਾਜ਼ ਪੜ੍ਹੀ, ਸਾਰਾ ਸਵਾਬ ਉਹਨਾਂ ਨੂੰ ਮਿਲਿਆ "
ਮੈਂ ਸੋਚ ਰਿਹਾ ਸਾਂ ਜਿਹਨਾ ਦੇ ਘਰ ਦਾ ਜੀ ਗਿਆ, ਕੀ ਉਹਨਾ ਦੀ ਸੋਚ ਵੀ ਇਹੋ ਹੋਏਗੀ ?

No comments:

Post a Comment