ਮੇਰੇ ਪਿਤਾ
ਸ਼੍ਰੀ ਬਾਲ ਮੁਕੰਦ ਸ਼ਰਮਾ ਜੀ
ਦੀ ਕਾਵਿ ਕਲਾ ਦੀ ਇੱਕ ਹੋਰ ਵਨਗੀ
*******************************************************************************
ਬਗਲਾ ਕਹਿੰਦਾ ਡੱਡੂ ਨੂੰ ਆਜ਼ਾਦੀ ਦਿਨ ਮਨਾਉਣ ਈ ?
ਡਾਕ ਬੰਗਲੇ ਜਾਕੇ ਤੇ ਕੁਝ ਹੱਸਣਾ ਟੱਪਨਾ ਗਾਉਣਾ ਈ ?
ਕਵੀਆਂ ਕਵਿਤਾ ਪੜ੍ਹਨੀ ਏ ਕੋਈ ਤੂੰ ਵੀ ਸ਼ਿਅਰ ਸੁਣਾਉਣ ਈ ?
ਚੱਲ ਭੰਗੜਾ ਪਾਈਏ ਖੁਸ਼ੀਆਂ ਦਾ ਕਿ ਇਥੇ ਈ ਹੰਗਲਾਉਣਾ ਈ ?

ਗੰਦੀ ਵਹਿਨੀ ਵਗਦੀ ਦਾ ਨਿੱਤ ਗੰਦਾ ਪਾਣੀ ਪੀਨਾ ਏਂ
ਚੱਲ ਪਾਣੀ ਪੀ ਤੂੰ ਕੂਲਰ ਦਾ ਤੂੰ ਸਮਝੇਂਗਾ ਮੈਂ ਜੀਨਾ ਏਂ
ਵੱਡੇ ਅਫਸਰ ਨਾਲ ਮੈਂ ਤੇਰਾ ਚੱਲਕੇ ਹੱਥ ਮਿਲਾ ਆਵਾਂ
ਚੰਡੀਗੜ੍ਹ ਤੱਕ ਸਾਰੇ ਤੇਰੀ ਸੂਹ ਸਿਆਣ ਕਰਾ ਆਵਾਂ
ਡੱਡੂ ਅੱਗੋਂ ਕਹਿਣ ਲੱਗਾ ਮੈਂ ਪੈੰਟ ਤੇ ਬੁਸ਼ਰਟ ਪਾ ਆਵਾਂ
ਘਰਵਾਲੀ ਨੂੰ ਕਹਿ ਆਵਾਂ ਤੇ ਅਤਰ ਸੈਂਟ ਵੀ ਲਾ ਆਵਾਂ

ਮਾਰ ਬੁਰਕੜੀ ਅੰਦਰ ਜਾਕੇ ਕੰਘੀ ਸ਼ੀਸ਼ਾ ਫੜਿਆ ਏ
ਡੱਡੀ ਸਭ ਕੁਝ ਸੁਣਦੀ ਸੀ ਗੁੱਟਾਂ ਤੇ ਥਾਪਾ ਜੜਿਆ ਏ
ਭੁੱਲ ਗਿਆ ਸੰਤਾਲੀ ਨੂੰ , ਲਭ ਪੁੱਤਰਾਂ ਨੂੰ ਤੇ ਸਾਲੀ ਨੂੰ
ਬੇ ਔਲਾਦਾ ਹੋਇਆ ਏਂ ਸਾਂਢੂ ਵੀ ਰੰਡਾ ਕੀਤਾ ਈ
ਹੱਥ ਜੋੜਕੇ ਡੱਡੂ ਨੇ ਡੱਡੀ ਨੂੰ ਠੰਡਾ ਕੀਤਾ ਈ

ਚੁੰਜ ਸੁਨਹਿਰੀ ਚਿੱਟੇ ਕੱਪੜੇ ਭਗਤਾਂ ਵਾਲਾ ਬਾਣਾ ਈ
ਬਗਲਾ ਵੱਡਾ ਮੋਮੋ ਠਗਨਾ ਪਾਪੀ ਰੁੜ ਪੁੜ ਜਾਣਾ ਈ
ਵੇਖੀਂ ਇਦਾਂ ਹੱਥ ਨਾ ਆਈ ਇਹਨੇ ਤੈਨੂੰ ਖਾਣਾ ਈ
ਚੁੱਪ ਕਰਕੇ ਤੂੰ ਅੰਦਰ ਬਹਿਜਾ ਬੂਹੇ ਵਿੱਚ ਖਲੋਈਂ ਨਾ
ਸਾਡਾ ਕਿਹੜਾ ਸਾਕ ਛੁੜਾਦੁ ਬਗਲੇ ਨੇੜੇ ਛੋਹੀਂ ਨਾ

ਭੁੱਖਾ ਬਗਲਾ ਦਿਲ ਵਿੱਚ ਕਹਿੰਦਾ ਕਾਹਦੀ ਅੱਜ ਆਜ਼ਾਦੀ ਏ
ਭੁੱਖਣ ਭਾਣੇ ਕਈ ਦਿਨ ਹੋ ਗਏ ਮੱਛੀ ਮੂਲ ਨਾ ਖਾਧੀ ਏ
ਜੇ ਡੱਡੂ ਨਾ ਟੇਟੇ ਚੜ੍ਹਿਆ ਮੇਰੀ ਹੀ ਬਰਬਾਦੀ ਏ
ਬਗਲਾ ਕਹਿੰਦਾ ਡੱਡੂ ਨੂੰ ਆ ਛੇਤੀ ਚਿਰ ਕਿਓਂ ਲਾਉਣਾ ਏ ?
ਡੱਡੂ ਅੱਗੋਂ ਕਹਿਣ ਲੱਗਾ ਮੂੰਹ ਧੋਹ ਕੇ ਰੱਖ ਮੈ ਆਉਣਾ ਏ

No comments:
Post a Comment