ਅਫਸੋਸ !! ਇੰਦਰਜੀਤ ਕਮਲ - Inderjeet Kamal

Latest

Sunday, 1 March 2015

ਅਫਸੋਸ !! ਇੰਦਰਜੀਤ ਕਮਲ

ਉਹਦੀ ਸਾਡੇ ਨਾਲ ਇਹ ਰਿਸ਼ਤੇਦਾਰੀ ਸੀ ਕਿ ਰੋਜ਼ ਸਵੇਰੇ ਰੇਹੜੀ ਲੈਕੇ ਆਉਂਦਾ ਤੇ ਸਾਡੇ ਬੂਹੇ ਤੇ ਆਵਾਜ਼ ਮਾਰਕੇ ਸਬਜ਼ੀ ਦੇ ਕੇ ਜਾਂਦਾ ਸੀ | ਸਬਜ਼ੀ ਨਾ ਵੀ ਲੈਣੀ ਹੁੰਦੀ ਤਾਂ ਉਹਦੀ ਹਾਜਰੀ ਤਕਰੀਬਨ ਲਗਦੀ ਸੀ | ਛੋਟਾ ਜਿਹਾ ਬੱਚਿਆਂ ਵਰਗਾ ਲਗਦਾ ਸੀ | ਰਾਹ ਵਿੱਚ ਕਿਤੇ ਵੀ ਮਿਲਦਾ ਤਾਂ ਬੜੇ ਸਲੀਕੇ ਨਸਲ ਨਮਸਤੇ ਜ਼ਰੂਰ ਕਰਦਾ ਸੀ | ਬਹੁਤ ਹੀ ਧੀਰਜ ਵਾਲਾ ਲਗਦਾ ਸੀ ਸੋਨੂੰ |
ਅੱਜ ਐਤਵਾਰ ਹੈ ਤੇ ਸਵੇਰ ਦੀ ਕਿਣਮਿਣ ਹੋ ਰਹੀ ਹੈ | ਸੋਚਿਆ ਸੋਨੂੰ ਨੂੰ ਮੌਸਮ ਦੀ ਵਜ੍ਹਾ ਨਾਲ ਦੇਰੀ ਹੋ ਗਈ ਹੈ | ਪਰ ਹੁਣੇ ਬਹੁਤ ਬੁਰੀ ਖਬਰ ਮਿਲੀ ਕਿ ਘਰ ਵਿੱਚ ਨੂੰਹ ਸੱਸ ਦੀ ਲੜਾਈ ਤੋਂ ਤੰਗ ਆ ਕੇ ਸੋਨੂੰ ਨੇ ਕੁਝ ਖਾਕੇ ਆਪਣੀ ਜੀਵਨਲੀਲ੍ਹਾ ਖਤਮ ਕਰ ਲਈ | ਤਿੰਨ ਕੁ ਸਾਲ ਦੀ ਕੁੜੀ ਤੇ ਦੋ ਕੁ ਮਹੀਨੇ ਦਾ ਮੁੰਡਾ ਛੱਡ ਗਿਆ ਪਿੱਛੇ ਮਾਂ ਕੋਲ ਰੋਣ ਵਾਸਤੇ | ਪਤਾ ਨਹੀਂ ਲੋਕਾਂ ਨਾਲ ਹੱਸ ਹੱਸ ਕੇ ਗੱਲਾਂ ਕਰਣ ਵਾਲਾ ਆਪਣੇ ਦਿਲ ਦੀ ਗੱਲ ਕਿਸੇ ਨਾਲ ਕਿਓਂ ਨਹੀਂ ਕਰ ਸਕਿਆ !! ਅਫਸੋਸ !!!!

No comments:

Post a Comment