ਸਾਡੇ ਬਜੁਰਗਾਂ ਨੇ ਆਪਣੇ ਤਜ਼ਰਬੇ ਨਾਲ ਕਈ ਗੱਲਾਂ ਦਾ ਨਿਚੋੜ ਕਢਿਆ ਹੁੰਦਾ ਹੈ, ਜੋ ਹਰ ਵਕਤ ਖਰਾ ਉੱਤਰਦਾ ਹੈ | ਅਕਸਰ ਕਿਹਾ ਜਾਂਦਾ ਹੈ ਕਿ ਲੋਕ ਦੂਸਰੇ ਦੇ ਦੁੱਖ ਤੋਂ ਉੰਨੇ ਦੁਖੀ ਨਹੀਂ ਹੁੰਦੇ , ਜਿੰਨਾ ਉਸ ਕਾਰਣ ਆਪਣਾ ਸੁੱਖ ਖੁੱਸਣ ਤੋਂ ਹੁੰਦੇ ਹਨ | ਕੁਝ ਦਿਨ ਪਹਿਲਾਂ ਇੱਕ ਆਦਮੀ ਆਪਣੀ ਵਹੁਟੀ ਨਾਲ ਉਹਦੀ ਦਵਾਈ ਲੈਣ ਆਇਆ | ਘਰਵਾਲਾ ਕਹਿੰਦਾ ਡਾਕਟਰ ਸਾਹਬ ਇਹਦਾ ਬੁਖਾਰ ਹੀ ਨਹੀਂ ਉੱਤਰਦਾ , ਮੈਂ ਤਾਂ ਦੁਖੀ ਹੋ ਗਿਆ ਹਾਂ | ਕਈ ਵਾਰ ਰਾਤ ਵੀ ਜਾਗ ਕੇ ਕੱਟਣੀ ਪੈਂਦੀ ਏ ਤੇ ਸਵੇਰੇ ਡਿਉਟੀ ਕਰਨੀ ਵੀ ਔਖੀ ਹੋ ਜਾਂਦੀ ਏ | "
ਮੈਂ ਦਵਾਈ ਦੇਣ ਤੋਂ ਬਾਦ ਕਿਹਾ ," ਇੱਕ ਦੋ ਦਿਨ ਵੇਖਦੇ ਹਾਂ ਨਹੀਂ ਤਾਂ ਖੂਨ ਟੈਸਟ ਕਰਵਾਉਣਾ ਪਏਗਾ |"
ਉਹ ਦਵਾਈ ਲੈਕੇ ਚਲੇ ਗਏ | ਅਗਲੇ ਦਿਨ ਇੱਕ ਬਜੁਰਗ ਔਰਤ ਬੜੀ ਮੁਸ਼ਕਿਲ ਨਾਲ ਮੇਰੇ ਕਲੀਨਿਕ ਦੀ ਥੜੀ ਚੜ੍ਹਕੇ ਆਈ ਤੇ ਸਾਹੋਸਾਹੀ ਹੋਈ ਬੈਠ ਗਈ | ਮੈਂ ਉਹਨੂੰ ਥੱਕੀ ਹੋਣ ਕਰਕੇ ਛੇਤੀ ਕੁਝ ਪੁੱਛਣਾ ਠੀਕ ਨਾ ਸਮਝਿਆ | ਥੋੜੀ ਦੇਰ ਬਾਦ ਉਹ ਮੇਰੇ ਕੋਲ ਪਈ ਕੁਰਸੀ ਤੇ ਬੈਠ ਕੇ ਕਹਿੰਦੀ ," ਡਾਕਟਰ ਸਾਹਬ , ਕੱਲ੍ਹ ਮੇਰੇ ਨੂੰਹ ਪੁੱਤ ਆਏ ਸਨ ਨੂੰਹ ਦੀ ਦਵਾਈ ਲੈਣ | ਉਹਦਾ ਬੁਖਾਰ ਨਹੀਂ ਉੱਤਰਦਾ | ਜੋ ਟੈਸਟ ਕਰਵਾਉਣਾ ਏ ਕਰਵਾ ਲਓ , ਪਰ ਵਧੀਆ ਜਿਹੀ ਦਵਾਈ ਦਿਓ , ਮੈਨੂੰ ਤਾਂ ਉਹਦੇ ਬਿਨ੍ਹਾਂ ਰੋਟੀ ਦੇਣ ਵਾਲਾ ਵੀ ਕੋਈ ਨਹੀਂ ਹੈ | ਸਵੇਰ ਦੀ ਮੰਜੇ ਤੇ ਪਈ ਏ | ਮੈਂ ਸੋਚਿਆ ਆਪ ਹੀ ਜਾਕੇ ਡਾਕਟਰ ਦਾ ਤਰਲਾ ਕਰਕੇ ਆਵਾਂ |" ਇਹ ਉਸ ਬੀਮਾਰ ਔਰਤ ਦੀ ਸੱਸ ਸੀ | ਇਹ ਵੀ ਸਚ ਹੈ ਕਿ ਘਰ ਦੀ ਮੁਖੀ ਔਰਤ ਹੀ ਬੀਮਾਰ ਹੋ ਜਾਵੇ ਤਾਂ ਸਾਰਾ ਟੱਬਰ ਹੀ ਆਪਣੇ ਆਪ ਨੂੰ ਅਪਾਹਜ ਜਿਹਾ ਸਮਝਣ ਲੱਗ ਪੈਂਦਾ ਹੈ |

No comments:
Post a Comment