" ਪਰ ਉਹਦੇ ਵਿੱਚ ਛਪਣ ਵਾਲੀਆਂ ਬਹੁਤੀਆਂ ਗਜ਼ਲਾਂ - ਕਵਿਤਾਵਾਂ ਦਾ ਦਾ ਨਾ ਤਾਂ ਕੋਈ ਮਿਆਰ ਹੁੰਦਾ ਏ ਨਾ ਵਜ਼ਨ ਤੋਲ ਠੀਕ ਹੁੰਦਾ ਏ "
" ਤੂੰ ਵਜ਼ਨ ਤੋਲ ਨੂੰ ਕੀ ਕਹਿਣਾ ਏ ! ਸਰਕਾਰੀ ਰਸਾਲਾ ਏ ਪੈਸੇ ਚੰਗੇ ਮਿਲ ਜਾਂਦੇ ਨੇ "
"ਮੈਂ ਦੋ ਤਿੰਨ ਵਾਰ ਆਪਣੀਆਂ ਬਹੁਤ ਵਧੀਆ ਰਚਨਾਵਾਂ ਭੇਜੀਆਂ ਸਨ ,ਉਸਤਾਦ ਜੀ ਨੇ ਵੀ ਬੜੀਆਂ ਸ੍ਲਾਹੀਆਂ ਸਨ , ਪਰ ਉਹ ਛਪੀਆਂ ਹੀ ਨਹੀਂ "
" ਓ..ਹੋ !! ਫਿਰ ਉਹੀ ਗੱਲ !ਤੈਨੂੰ ਲਿਖਣਾ ਤਾਂ ਸੋਹਣਾ ਆਉਂਦਾ ਏ ਪਰ ਸਰਕਾਰੀ ਰਸਾਲੇ ਚ ਛਪਣਾ ਨਹੀਂ ਆਉਂਦਾ "
"ਕੀ ਮਤਲਬ ? "
" ਤੂੰ ਇੰਝ ਕਰੀਂ ਸ਼ਾਮ ਨੂੰ ਛੇ ਕੁ ਵਜੇ ਅੰਗ੍ਰੇਜ਼ੀ ਸ਼ਰਾਬ ਦੇ ਠੇਕੇ ਕੋਲ ਮਿਲੀੰ , ਫਿਰ ਆਪਾਂ ਉਸ ਸਰਕਾਰੀ ਰਸਾਲੇ ਦੇ ਸੰਪਾਦਕ ਨੂੰ ਮਿਲਣ ਚੱਲਾਂਗੇ | ਉਹ ਦੋ ਤਿੰਨ ਦਿਨ ਲਈ ਇੱਥੇ ਆਇਆ ਹੋਇਆ ਹੈ |"
"ਪਰ ...........!"
" ਪਰ ਪੁਰ ਮੈਂ ਤੈਨੂੰ ਰਾਹ ਚ ਸਮਝਾ ਦੂੰਗਾ |ਬੱਸ ਇੱਕ ਗੱਲ ਦਾ ਖਿਆਲ ਰੱਖੀਂ ਆਉਣ ਲੱਗਿਆਂ ਰਚਨਾ ਨਾਲੋਂ ਜ਼ੇਬ ਦਾ ਮਿਆਰ ਉੱਚਾ ਰੱਖੀਂ | ਉਹ ਸਾਲ ਚ ਇੱਕ ਅਧ ਵਾਰ ਹੀ ਪਾਰਟੀ ਲੈਂਦਾ ਏ ,ਪਰ ਕਿਸੇ ਮਿਆਰੀ ਹੋਟਲ ਚ "
ਉਹ ਸ਼ਾਮ ਨੂੰ ਇਕੱਠੇ ਹੋਏ , ਇਸ ਤੋਂ ਬਾਦ ਹਰ ਦੂਸਰੇ ਤੀਸਰੇ ਮਹੀਨੇ ਉਹਦੀ ਰਚਨਾ ਉਸ ਸਰਕਾਰੀ ਰਸਾਲੇ ਚ ਛਪਣ ਲਗ ਪਈ

No comments:
Post a Comment