"ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਮੈਂ ਆਪਣੀ ਧੀ ਦਾ ਵਿਆਹ ਉਸ ਮੁੰਡੇ ਨਾਲ ਕਰਾਂਗੀ ਜਿਹਦੀ ਮਾਂ ਨਾ ਹੋਵੇ "
ਪਤਨੀ ਨੇ ਆਪਣਾ ਫੈਸਲਾ ਸੁਨਾਉਂਦਿਆਂ ਕਿਹਾ
"ਵੇਖ ਮੁੰਡਾ ਬਹੁਤ ਚੰਗਾ ਏ, ਸੋਹਣਾ ਏ , ਚੰਗਾ ਕਾਰੋਬਾਰ ਏ , ਖਾਨਦਾਨ ਚੰਗਾ ਏ , ਫਿਰ ਉਹਦੀ ਮਾਂ ਤਾਂ ਬੜੀ ਸਿਆਣੀ ਔਰਤ ਏ, ਪੁਰਾਣੇ ਵਰਤੇ ਪਰਖੇ ਲੋਕ ਨੇ " ਪਤੀ ਨੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ
" ਵੇਖੋ ਜੀ ਸੱਸ ਆਖਿਰ ਸੱਸ ਹੀ ਹੁੰਦੀ ਏ , ਮੈਂ ਨਹੀਂ ਚਾਹੁੰਦੀ ਕਿ ਜਿਹੜੀਆਂ ਮੁਸੀਬਤਾਂ ਮੈਨੂੰ ਆਪਣੀ ਸੱਸ ਕਾਰਣ ਸਹਿਣੀਆਂ ਪਈਆਂ ਨੇ ਉਹ ਮੇਰੀ ਧੀ ਨੂੰ ਵੀ ਸਹਿਣੀਆਂ ਪੈਣ " ਪਤਨੀ ਆਪਣੇ ਫੈਸਲੇ ਤੇ ਅੜੀ ਹੋਈ ਸੀ
ਪਤੀ ਨੇ ਕੁਝ ਸੋਚਿਆ ਤੇ ਫਿਰ ਕਹਿਣ ਲੱਗਾ " ਫਿਰ ਤਾਂ ਤੈਨੂੰ ਚਾਰ ਪੰਜ ਸਾਲ ਦੇ ਵਿੱਚ ਵਿੱਚ ਆਤਮ ਹੱਤਿਆ ਕਰਨੀ ਪਉ "
" ਕਿਓਂ ਇਹ ਮੇਰੀ ਆਤਮ ਹੱਤਿਆ ਵਿੱਚ ਕਿੱਥੋਂ ਆ ਗਈ ? "
" ਮੇਰਾ ਮਤਲਬ ਏ ਤਿੰਨ ਚਾਰ ਸਾਲ ਬਾਦ ਆਪਾਂ ਆਪਣੇ ਮੁੰਡੇ ਦਾ ਵਿਆਹ ਵੀ ਤਾਂ ਕਰਨਾ ਏ "
ਕਹਿ ਕੇ ਪਤੀ ਬਾਹਰ ਨੂੰ ਚਲਾ ਗਿਆ ਤੇ ਪਤਨੀ ਮੱਥੇ ਤੇ ਹੱਥ ਰੱਖ ਕੇ ਬਹਿ ਗਈ

No comments:
Post a Comment