ਡੇਹਾ\ ਡੇਹ ----- ਇੰਦਰਜੀਤ ਕਮਲ - Inderjeet Kamal

Latest

Friday, 6 March 2015

ਡੇਹਾ\ ਡੇਹ ----- ਇੰਦਰਜੀਤ ਕਮਲ

 ਸਾਡੇ ਇਲਾਕੇ ਯਮੁਨਾਨਗਰ ( ਹਰਿਯਾਣਾ ) ਵਿੱਚ ਇੱਕ ਪਿਛੜੀ ਹੋਈ  ਬਰਾਦਰੀ ਹੈ ,  ਜੋ ਜ਼ਿਆਦਾਤਰ ਗਲੀਆਂ ਵਿੱਚੋਂ ਕਬਾੜ ਖਰੀਦਣ ਜਾਂ ਚੁਗਣ ਦਾ ਕੰਮ ਕਰਦੇ ਹਨ |  ਇਸ ਬਰਾਦਰੀ ਦਾ ਇੱਕ ਹਿੱਸਾ ਚੋਰੀਆਂ ਕਰਨ ਦਾ ਕੰਮ ਵੀ ਕਰਦਾ ਹੈ |   ਡੇਹਾ ਬਰਾਦਰੀ ਆਪਸੀ ਲੜਾਈ ਝਗੜੇ ਨੂੰ ਥਾਣੇ ਲੈਕੇ ਜਾਣ ਦੀ ਥਾਂ ਆਪਸ ਵਿੱਚ ਪੰਚਾਇਤ ਵਿੱਚ ਹੀ ਨਿਪਟਾ ਲੈਂਦੇ ਹਨ | ਪੰਚਾਇਤ ਵਿੱਚ ਅਕਸਰ ਦੋਸ਼ੀ ਨੂੰ ਸਜ਼ਾ ਦੇ ਤੌਰ ਤੇ ਜ਼ੁਰਮਾਨਾ ਕੀਤਾ ਜਾਂਦਾ ਹੈ ਤੇ ਉਸੇ ਵੇਲੇ  ਹੀ ਰਾਤ ਹੋਵੇ ਜਾਂ ਦਿਨ ਮਰਦਾਂ ਵਾਸਤੇ ਸ਼ਰਾਬ ਤੇ ਔਰਤਾਂ ਵਾਸਤੇ ਮਿਠਾਈ ਲਿਆਕੇ ਪਾਰਟੀ ਕੀਤੀ ਜਾਂਦੀ ਹੈ | ਇਹਨਾਂ ਲੋਕਾਂ ਦੀ ਬੋਲੀ ਸ਼ੁੱਧ ਪੰਜਾਬੀ ਤੇ ਮਾਝੇ ਦੇ ਇਲਾਕੇ ਨਾਲ ਮਿਲਦੀ ਹੈ | ਤੁਹਾਡੇ  ਇਲਾਕੇ ਜਾਂ ਦਿਮਾਗ ਵਿੱਚ ਵੀ ਕੋਈ ਇਹੋ  ਜਿਹੀ  ਨਿਵੇਕਲੀ ਬਰਾਦਰੀ ਬਾਰੇ  ਜਾਣਕਾਰੀ  ਹੈ  ਤਾਂ ਸਾਂਝੀ  ਕਰੋ  |

No comments:

Post a Comment